ਲੁਧਿਆਣਾ 'ਚ ਬਿਜਲੀ ਦੇ ਟਾਵਰ 'ਚ ਧਮਾਕਾ, ਲੋਕਾਂ ਦੇ ਬਿਜਲੀ ਦੇ ਮੀਟਰ ਤੇ ਹੋਰ ਸਾਮਾਨ ਸੜਿਆ
Published : Dec 28, 2022, 2:08 pm IST
Updated : Dec 28, 2022, 2:13 pm IST
SHARE ARTICLE
Explosion in the electricity tower in Ludhiana
Explosion in the electricity tower in Ludhiana

 2 ਦਿਨ ਪਹਿਲਾਂ ਵੀ ਹੋਇਆ ਸੀ ਧਮਾਕਾ

ਲੁਧਿਆਣਾ - ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਭਾਮੀਆਂ ਖੁਰਦ, ਤਾਜਪੁਰ ਰੋਡ 'ਤੇ ਸਥਿਤ ਵਰਦਾਨ ਇਨਕਲੇਵ 'ਚ ਅੱਜ 220 ਕੇਵੀ ਟਾਵਰ ਤੋਂ ਨਿਕਲਣ ਵਾਲੀ ਅਰਥ ਦੀ ਤਾਰ ਟੁੱਟ ਗਈ। ਇਸ ਨਾਲ ਤਾਰਾ ਵਿਚ ਧਮਾਕਾ ਹੋਇਆ। ਧਮਾਕੇ ਕਾਰਨ ਕਈ ਲੋਕਾਂ ਦੇ ਘਰਾਂ ਦਾ ਸਮਾਨ ਵੀ ਸੜ ਗਿਆ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਕ ਘਰ ਦੇ ਬਾਹਰ ਟੋਆ ਪੈ ਗਿਆ। ਇਸ ਦੇ ਨਾਲ ਹੀ ਕਈ ਲੋਕਾਂ ਦੇ ਘਰਾਂ ਦੇ ਬਾਹਰ ਲੱਗੇ ਮੀਟਰ ਵੀ ਸੜ ਗਏ।

ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਪਾਵਰਕੌਮ ਦੀ ਘੋਰ ਅਣਗਹਿਲੀ ਕਾਰਨ ਇਲਾਕੇ ਵਿਚ ਅਜਿਹੇ ਹਾਦਸੇ ਵਾਪਰ ਰਹੇ ਹਨ। ਅਜੇ 2 ਦਿਨ ਪਹਿਲਾਂ ਹੀ ਇੱਥੇ ਲਗਾਤਾਰ 3 ਧਮਾਕੇ ਹੋਏ ਸਨ, ਜਿਸ ਕਾਰਨ 4 ਤੋਂ 5 ਲੋਕਾਂ ਦੇ ਘਰਾਂ ਦਾ ਸਾਮਾਨ ਸੜ ਗਿਆ ਸੀ। ਇਸ ਸਮੱਸਿਆ ਸਬੰਧੀ ਲੋਕ ਪਹਿਲਾਂ ਵੀ ਪਾਵਰਕੌਮ ਨੂੰ ਲਿਖਤੀ ਸ਼ਿਕਾਇਤਾਂ ਕਰ ਚੁੱਕੇ ਹਨ ਪਰ ਪਾਵਰਕੌਮ ਦੀ ਢਿੱਲੀ ਕਾਰਜਸ਼ੈਲੀ ਕਾਰਨ ਆਏ ਦਿਨ ਲੋਕਾਂ ਨੂੰ ਧਮਾਕਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਲਾਕਾ ਨਿਵਾਸੀ ਸੋਨੂੰ ਨੇ ਦੱਸਿਆ ਕਿ ਉਸ ਦਾ ਕਰੀਬ ਦੋ ਤੋਂ ਢਾਈ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਘਰ ਦਾ ਸਾਮਾਨ ਸੜ ਗਿਆ। ਪਾਵਰਕੌਮ ਦੀ ਲਾਪ੍ਰਵਾਹੀ ਦਾ ਖਮਿਆਜ਼ਾ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਡੀਪੀ ਕਲੋਨੀ ਦੇ ਚੰਚਲ ਪਾਂਡੇ ਨੇ ਦੱਸਿਆ ਕਿ ਉਸ ਦਾ ਬੈਟਰੀ ਸਿਸਟਮ ਖਰਾਬ ਹੋ ਗਿਆ। ਉਨ੍ਹਾਂ ਮੁਤਾਬਕ ਪਹਿਲਾਂ ਤੜਕੇ 3:30 ਵਜੇ ਧਮਾਕਾ ਹੋਇਆ ਸੀ। ਇਸ ਤਰ੍ਹਾਂ ਜੇਕਰ ਇਲਾਕੇ ਵਿੱਚ ਅਸਮਾਨੀ ਬਿਜਲੀ ਡਿੱਗਦੀ ਹੈ ਤਾਂ ਲੋਕਾਂ ਦੀ ਜਾਨ ਨੂੰ ਖਤਰਾ ਬਣਿਆ ਰਹਿੰਦਾ ਹੈ। ਦੋ ਦਿਨ ਪਹਿਲਾਂ ਵੀ ਤਿੰਨ ਧਮਾਕੇ ਹੋਏ ਸਨ।

ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਨਹੀਂ ਹੋਣਾ ਚਾਹੀਦਾ। ਸਰਕਾਰ ਤੋਂ ਮੰਗ ਹੈ ਕਿ ਜਿਨ੍ਹਾਂ ਲੋਕਾਂ ਦਾ ਨੁਕਸਾਨ ਹੋਇਆ ਹੈ, ਉਨ੍ਹਾਂ ਨੂੰ ਤੁਰੰਤ ਮੁਆਵਜ਼ਾ ਦਿੱਤਾ ਜਾਵੇ।
ਇਲਾਕਾ ਨਿਵਾਸੀ ਅਸ਼ੋਕ ਨੇ ਦੱਸਿਆ ਕਿ ਘਰ ਦਾ ਸਾਰਾ ਬਿਜਲੀ ਦਾ ਸਾਮਾਨ ਸੜ ਗਿਆ। ਘਰ ਵਿੱਚ 20 ਦਿਨਾਂ ਦਾ ਬੱਚਾ ਵੀ ਹੈ। ਧਮਾਕੇ ਦੀ ਆਵਾਜ਼ ਕਾਰਨ ਪੂਰੇ ਇਲਾਕੇ ਵਿਚ ਅਜੇ ਵੀ ਦਹਿਸ਼ਤ ਦਾ ਮਾਹੌਲ ਹੈ। ਸਰਕਾਰ ਨੂੰ ਸਖ਼ਤ ਕਾਰਵਾਈ ਕਰਦਿਆਂ ਲਾਪਰਵਾਹੀ ਵਰਤਣ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ। ਧਮਾਕੇ ਦੀ ਸ਼ਿਕਾਇਤ ਤੋਂ ਬਾਅਦ ਪਾਵਰਕਾਮ ਦੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ। ਅਧਿਕਾਰੀਆਂ ਮੁਤਾਬਕ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਤਾਰ ਵਾਰ-ਵਾਰ ਸ਼ਾਰਟ ਕਿਉਂ ਹੋ ਰਹੀ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Ludhiana News Update: ਕੈਨੇਡਾ ਜਾ ਕੇ ਮੁੱਕਰੀ ਇੱਕ ਹੋਰ ਪੰਜਾਬਣ, ਨੇਪਾਲ ਤੋਂ ਚੜ੍ਹੀ ਪੁਲਿਸ ਅੜ੍ਹਿੱਕੇ, ਪਰਿਵਾਰ ਨਾਲ

17 May 2024 4:33 PM

Today Top News Live - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ Bulletin LIVE

17 May 2024 1:48 PM

ਕਰੋੜ ਰੁਪਏ ਦੀ ਆਫ਼ਰ ਨੂੰ ਠੋਕਰ ਮਾਰਨ ਵਾਲੀ ਲੁਧਿਆਣਾ ਦੀ MLA ਨੇ ਖੜਕਾਏ ਵਿਰੋਧੀ, '400 ਤਾਂ ਦੂਰ ਦੀ ਗੱਲ, ਭਾਜਪਾ ਦੀ

17 May 2024 11:53 AM

Amit Shah ਜਾਂ Rajnath Singh ਕਿਉਂ ਨਹੀਂ ਬਣ ਸਕਦੇ PM? Yogi ਤੇ Modi ਦੇ ਦਿਲਾਂ ਚ ਬਹੁਤ ਦੂਰੀਆਂ ਨੇ Debate Live

17 May 2024 10:54 AM

Speed News

17 May 2024 10:33 AM
Advertisement