
ਮੱਥੇ 'ਤੇ ਲੱਗੀ ਸੱਟ, ਸ਼ਿਕਾਰ ਦਾ ਸ਼ੱਕ
ਰੋਪੜ - ਇੱਥੋਂ ਦੇ ਪਿੰਡ ਨਿੱਕੂ ਨੰਗਲ ਨੇੜੇ ਜੰਗਲੀ ਖੇਤਰ 'ਚ ਅੱਜ ਚੀਤੇ ਦਾ 6 ਮਹੀਨੇ ਦਾ ਬੱਚਾ ਮ੍ਰਿਤਕ ਪਾਇਆ ਗਿਆ। ਡਵੀਜ਼ਨਲ ਫ਼ਾਰੈਸਟ ਅਫ਼ਸਰ (ਵਾਈਲਡਲਾਈਫ਼) ਕੁਲਰਾਜ ਸਿੰਘ ਨੇ ਦੱਸਿਆ ਕਿ ਇਸ ਦੇ ਮੱਥੇ 'ਤੇ ਲੱਗੀ ਸੱਟ ਦਾ ਨਿਸ਼ਾਨ ਪ੍ਰਗਟਾਵਾ ਕਰਦਾ ਹੈ ਕਿ ਇਸ ਬੱਚੇ ਦਾ ਸ਼ਿਕਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ।
ਸ਼ਾਮ 5.30 ਵਜੇ ਦੇ ਕਰੀਬ ਨੰਗਲ ਨਾਲ ਸੰਬੰਧਿਤ ਵਾਈਲਡ ਲਾਈਫ਼ ਫ਼ੋਟੋਗ੍ਰਾਫ਼ਰ ਪ੍ਰਭਾਤ ਭੱਟੀ ਨੇ ਜੰਗਲੀ ਜੀਵ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਿਸ ਤੋਂ ਬਾਅਦ ਡੀ.ਐਫ.ਓ. ਰੇਂਜਰ ਸਮੇਤ ਮੌਕੇ ’ਤੇ ਪੁੱਜੇ।