ਭਾਜਪਾ ਝੂਠ ਦੀ ਫੈਕਟਰੀ ਦੀ 'ਮੇਕ ਇਨ ਇੰਡੀਆ' ਪ੍ਰੋਡਕਟ ਹੈ: ਮਲਵਿੰਦਰ ਕੰਗ
Published : Dec 28, 2023, 8:55 pm IST
Updated : Dec 28, 2023, 8:55 pm IST
SHARE ARTICLE
Malvinder Singh Kang
Malvinder Singh Kang

- ਸੁਨੀਲ ਜਾਖੜ ਨੇ ਝਾਂਕੀ ਬਾਰੇ ਝੂਠ ਬੋਲਿਆ, ਇਸ ਵਿੱਚ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੀ ਕੋਈ ਫੋਟੋ ਨਹੀਂ ਹੈ - ਮਲਵਿੰਦਰ ਸਿੰਘ ਕੰਗ

ਚੰਡੀਗੜ੍ਹ - ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਦੇ ਬਿਆਨ 'ਤੇ ਪ੍ਰਤੀਕਿਰਿਆ ਦਿੰਦਿਆਂ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਸੁਨੀਲ ਜਾਖੜ ਨੇ ਗਣਤੰਤਰ ਦਿਵਸ ਦੀ ਝਾਕੀ ਬਾਰੇ ਝੂਠ ਬੋਲਿਆ ਹੈ।  ਝਾਂਕੀ ਵਿੱਚ ਕਿਤੇ ਵੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੀ ਫੋਟੋ ਨਹੀਂ ਹੈ। 

ਜਾਖੜ ਦੇ ਇਸ ਬਿਆਨ  "ਪਿਛਲੇ ਮੁੱਖ ਮੰਤਰੀਆਂ ਨੇ ਕਦੇ ਵੀ ਇਸ 'ਤੇ ਸਵਾਲ ਨਹੀਂ ਉਠਾਏ", 'ਤੇ ਕੰਗ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਪੰਜਾਬ ਦੀ ਵਿਰਾਸਤ ਪ੍ਰਤੀ ਗੰਭੀਰ ਨਹੀਂ ਸਨ, ਪਰ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ਦੇ ਸੱਭਿਆਚਾਰ ਅਤੇ ਵਿਰਸੇ ਦੀ ਚਿੰਤਾ ਹੈ।

ਜਾਖੜ ਦੇ ਬਿਆਨ "ਝਾਂਕੀ ਨਾਲ ਪੰਜਾਬ ਦਾ ਮਜ਼ਾਕ ਬਣ ਜਾਂਦਾ" 'ਤੇ ਕੰਗ ਨੇ ਸਵਾਲ ਕੀਤਾ ਕਿ ਦੇਸ਼ ਲਈ ਕੁਰਬਾਨੀਆਂ ਦੇਣ ਵਾਲੇ ਸ਼ਹੀਦ ਭਗਤ ਸਿੰਘ ਅਤੇ ਕਰਤਾਰ ਸਿੰਘ ਸਰਾਭਾ ਵਰਗੇ ਸ਼ਹੀਦਾਂ ਦੀ ਝਾਂਕੀ ਦਿਖਾਉਣ ਤੇ ਮਜ਼ਾਕ ਕਿਵੇਂ ਬਣ ਜਾਂਦਾ?  ਕੰਗ ਨੇ ਕਿਹਾ ਕਿ ਅੰਗਰੇਜ਼ਾਂ ਤੋਂ ਮੁਆਫੀ ਮੰਗਣ ਵਾਲੇ ਸਾਵਰਕਰ ਵਰਗੇ ਲੋਕਾਂ ਨਾਲ ਦੇਸ਼ ਦਾ ਮਜ਼ਾਕ ਬਣਦਾ  ਹੈ।  ਸ਼ਹੀਦ ਭਗਤ ਸਿੰਘ ਤੇ ਸਰਾਭਾ ਵਰਗੇ ਲੋਕਾਂ ਤੋਂ ਨਹੀਂ।

ਕੰਗ ਨੇ ਕਿਹਾ ਕਿ ਭਾਜਪਾ ਉਹ ਪਾਰਟੀ ਹੈ ਜੋ ਆਜ਼ਾਦੀ ਸੰਗਰਾਮ ਦੌਰਾਨ ਅੰਗਰੇਜ਼ਾਂ ਦੇ ਨਾਲ ਸੀ ਅਤੇ ਇਸ ਦੀ ਮੂਲ ਸੰਸਥਾ ਆਰਐਸਐਸ ਨੇ ਕਈ ਸਾਲਾਂ ਤੱਕ ਤਿਰੰਗੇ ਝੰਡੇ ਨੂੰ ਪ੍ਰਵਾਨ ਨਹੀਂ ਕੀਤਾ।  ਸੁਨੀਲ ਜਾਖੜ ਨੂੰ ਸ਼ਾਇਦ ਇਹ ਗੱਲਾਂ ਯਾਦ ਨਹੀਂ ਹਨ ਕਿਉਂਕਿ ਉਹ ਹੁਣੇ ਭਾਜਪਾ ਵਿਚ ਸ਼ਾਮਲ ਹੋਏ ਹਨ।

ਕੰਗ ਨੇ ਕਿਹਾ ਕਿ ਇੰਨੇ ਵੱਡੇ ਸਮਾਗਮ ਵਿੱਚ ਪੰਜਾਬ ਨਾਲ ਦੋ ਵਾਰ ਵਿਤਕਰਾ ਕੀਤਾ ਗਿਆ, ਜਦਕਿ ਦੇਸ਼ ਲਈ ਸਭ ਤੋਂ ਵੱਧ ਸ਼ਹੀਦੀਆਂ ਪੰਜਾਬੀਆਂ ਨੇ ਦਿੱਤੀਆਂ ਹਨ।  ਦੇਸ਼ ਦੀ ਆਜ਼ਾਦੀ ਲਈ ਅਤੇ ਆਜ਼ਾਦੀ ਤੋਂ ਬਾਅਦ ਵੀ।  ਫਿਰ ਵੀ ਪੰਜਾਬ ਨਾਲ ਵਿਤਕਰਾ ਦੱਸਦਾ ਹੈ ਕਿ ਭਾਜਪਾ ਦੀ ਅਸਲ ਮਨਸ਼ਾ ਕੀ ਹੈ।

ਕੰਗ ਨੇ ਦੱਸਿਆ ਕਿ ਇਸ ਵਾਰ ਦੀ ਝਾਂਕੀ ਬਿਲਕੁਲ ਵੱਖਰੀ ਸੀ।  ਇਕ ਔਰਤ ਸ਼ਕਤੀ ਦੇ ਰੂਪ ਵਿਚ ਮਾਈ ਭਾਗੋ ਦਾ ਸੰਕਲਪ ਸੀ।  ਦੂਜਾ ਪੰਜਾਬ ਦੇ ਸੱਭਿਆਚਾਰ ਨਾਲ ਸਬੰਧਤ ਸੀ ਅਤੇ ਤੀਜਾ ਸ਼ਹੀਦਾਂ ’ਤੇ ਸੀ।  ਕੰਗ ਨੇ ਕਿਹਾ ਕਿ ਦੇਸ਼ ਨੂੰ ਪੰਜਾਬ ਅਤੇ ਸ਼ਹੀਦ ਭਗਤ ਸਿੰਘ ਅਤੇ ਕਰਤਾਰ ਸਿੰਘ ਸਰਾਭਾ ਵਰਗੇ ਮਹਾਨ ਆਜ਼ਾਦੀ ਘੁਲਾਟੀਆਂ 'ਤੇ ਮਾਣ ਹੈ ਪਰ ਭਾਜਪਾ ਨੂੰ ਨਹੀਂ ਹੈ ਕਿਉਂਕਿ ਭਾਜਪਾ ਦੇ ਆਈਕਨ ਭਗਤ ਸਿੰਘ ਵਰਗੇ ਲੋਕ ਨਹੀਂ ਸਗੋਂ ਮਾਫੀ ਵੀਰ ਸਾਵਰਕਰ ਵਰਗੇ ਲੋਕ ਹਨ 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement