
ਰੋਪੜ ਪੁਲਿਸ ਨੇ ਭਲਵਾਨ ਗਰੁੱਪ ਸਰਹਿੰਦ ਦੇ 3 ਗੈਂਗਸਟਰਾਂ ਨੂੰ ਗ੍ਰਫ਼ਤਾਰ ਕਰਨ ਵਿਚ ਸਫ਼ਲਤਾ ਹਾਂਸਲ ਕੀਤੀ ਹੈ। ਇਹ ਗ੍ਰਿਫ਼ਤਾਰੀ ਇੰਸਪੈਕਟਰ ਦੀਪਇੰਦਰ ਸਿੰਘ
ਰੋਪੜ : ਰੋਪੜ ਪੁਲਿਸ ਨੇ ਭਲਵਾਨ ਗਰੁੱਪ ਸਰਹਿੰਦ ਦੇ 3 ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਂਸਲ ਕੀਤੀ ਹੈ। ਇਹ ਗ੍ਰਿਫ਼ਤਾਰੀ ਇੰਸਪੈਕਟਰ ਦੀਪਇੰਦਰ ਸਿੰਘ ਇੰਚਾਰਜ਼ ਸੀ.ਆਈ.ਏ-1 ਰੋਪੜ ਪੁਲਿਸ ਦੀ ਟੀਮ ਵੱਲੋਂ ਕੋਟਲੀ ਟੀ-ਪੁਆਇੰਟ ਨੇੜੇ ਕੀਤੀ ਗਈ ਹੈ. ਗ੍ਰਿਫ਼ਤਾਰ ਗੈਂਗਸਟਰਾਂ ਵਿਚ ਨੀਲ ਕਮਲ ਉਰਫ਼ ਬਿੱਲਾ ਵਾਸੀ ਰਸੂਲੜਾ ਖੰਨਾ ਜੋ ਕਿ ਨੈਸ਼ਨਲ ਪੱਧਰ ਦਾ ਵੇਟਲਿਫ਼ਟਰ ਹੈ, ਵਿਸ਼ਾਲ ਵਾਸੀ ਖੰਨਾ ਜੋ ਕਿ RIMT ਕਾਲਜ ਦਾ ਸਾਬਕਾ ਪ੍ਰਧਾਨ ਹੈ।
Bhalwan Group Gangster
ਅਤੇ ਗੁਰਜੋਤ ਸਿੰਘ ਵਾਸੀ ਰਾਜਪੁਰਾ ਜੋ ਕਿ ਜਮਾਨਤ ‘ਤੇ ਬਾਹਰ ਸੀ ਅਤੇ ਇਸ ਉਤੇ ਪਟਿਆਲਾ ਵਿਚ ਲੁੱਟ ਦੇ ਮਾਮਲੇ ਵੀ ਦਰਜ ਹਨ, ਤਿੰਨ ਜਣੇ ਸ਼ਾਮਲ ਹਨ। ਸ਼ੁਰੂਆਤੀ ਪੜਤਾਲ ਵਿਚ ਪਟਿਆਲਾ ਅਤੇ ਖੰਨਾ ਨਾਲ ਸਬੰਧਤ 4 ਹੋਰ ਸਾਥੀਆਂ ਦੀ ਸ਼ਮੂਲੀਅਤ ਦਾ ਪਤਾ ਲੱਗਾ ਹੈ। ਪੁਲਿਸ ਨੇ ਇਨ੍ਹਾਂ ਦੇ ਕੋਲੋਂ 4 ਪਿਸਤੋਲ (32 ਬੋਰ) ਅਤੇ 22 ਕਾਰਤੂਸ ਬਰਾਮਦ ਕੀਤਾ ਹਨ। ਪੁਲਿਸ ਅਨੁਸਾਰ ਗੈਂਗਸਟਰਾਂ ਵੱਲੋਂ ਹਥਿਆਰ ਮੇਰਠ, ਯੂ.ਪੀ ਤੋਂ ਖਰੀਦ ਕੇ ਲਿਆਂਦੇ ਗਏ ਸਨ।