5ਵੀਂ ਜਮਾਤ ਦੇ ਵਿਦਿਆਰਥੀਆਂ ਲਈ ਪੰਜਾਬ ਬੋਰਡ ਨੇ ਕੀਤਾ ਵੱਡਾ ਐਲਾਨ, ਲੱਗਣਗੀਆਂ ਮੌਜ਼ਾਂ
Published : Jan 29, 2020, 12:57 pm IST
Updated : Jan 29, 2020, 12:57 pm IST
SHARE ARTICLE
Punjab school education board patiala examination
Punjab school education board patiala examination

ਹਰੇਕ ਪ੍ਰੀਖਿਆ ਵਾਲੇ ਦਿਨ ਪ੍ਰੀਖਿਆ ਖਤਮ ਹੋਣ ਤੋਂ ਬਾਅਦ ਉੱਤਰ-ਕਾਪੀਆਂ...

ਪਟਿਆਲਾ: 5ਵੀਂ ਜਮਾਤ ਦੀਆਂ ਪ੍ਰੀਖਿਆਵਾਂ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਨਵਾਂ ਫ਼ੈਸਲਾ ਕੀਤਾ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਤਹਿਤ ਇਸ ਵਾਰ 5ਵੀਂ ਦੀ ਪ੍ਰੀਖਿਆ ਲਈ ਸੈਂਟਰ ਸੈਲਫ ਪ੍ਰੀਖਿਆ ਕੇਂਦਰ ਹੀ ਹੋਣਗੇ। 8ਵੀਂ, 10ਵੀਂ ਅਤੇ 12ਵੀਂ ਲਈ ਸੈਂਟਰ ਪਹਿਲਾਂ ਵਾਲੇ ਨਿਯਮਾਂ ਅਨੁਸਾਰ ਹੋਰ ਸਕੂਲਾਂ ਵਿਚ ਹੋਣਗੇ ਜੋ ਕਿ 3 ਕਿਲੋਮੀਟਰ ਦੇ ਘੇਰੇ ਵਿਚ ਰਹਿਣਗੇ। ਇਸ ਲਈ ਬੋਰਡ ਵੱਲੋਂ ਨਵੇਂ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।

StudentsStudents

ਵਰਨਣਯੋਗ ਹੈ ਕਿ ਇਸ ਸਾਲ 5ਵੀਂ ਅਤੇ 8ਵੀਂ ਦੀਆਂ ਬੋਰਡ ਪ੍ਰੀਖਿਆਵਾਂ ਹੋਣਗੀਆਂ। ਅਜਿਹੇ ਵਿਚ ਦੋਵੇਂ ਹੀ ਕਲਾਸਾਂ ਲਈ ਸੈਂਟਰ ਬਣਾਉਣ ਸਬੰਧੀ ਫੈਸਲੇ ਹੋਏ ਹਨ। ਨਵੀਂ ਡੇਟਸ਼ੀਟ ਅਨੁਸਾਰ 5ਵੀਂ ਦੀ ਪ੍ਰੀਖਿਆ 14 ਮਾਰਚ ਤੋਂ 23 ਮਾਰਚ ਤੱਕ ਹੋਵੇਗੀ। ਇਸ ਸਬੰਧੀ ਬੋਰਡ ਦੇ ਸਹਾਇਕ ਸਕੱਤਰ (5ਵੀਂ ਤੇ 8ਵੀਂ) ਵੱਲੋਂ ਪ੍ਰੀਖਿਆ ਸੰਚਾਲਨ ਸਬੰਧੀ ਨਵੇਂ ਨਿਰਦੇਸ਼ ਜਾਰੀ ਕੀਤੇ ਗਏ ਹਨ।

StudentsStudents

ਇਨ੍ਹਾਂ ਕੇਂਦਰਾਂ ਵਿਚ ਨਿਗਰਾਨ ਵਿਦਿਆਰਥੀਆਂ ਦੀ ਗਿਣਤੀ ਅਨੁਸਾਰ ਜ਼ਰੂਰੀ ਸਟਾਫ, ਕਲੱਸਟਰ, ਸੈਂਟਰ ਹੈੱਡ ਟੀਚਰ ਤਹਿਤ ਪੈਂਦੇ ਸਰਕਾਰੀ, ਏਡਿਡ, ਐਫਿਲੀਏਟਿਡ, ਐਸੋਸੀਏਟ ਸਕੂਲਾਂ ਵਿਚ ਤਿਕੋਣੀ ਵਿਧੀ ਅਨੁਸਾਰ ਭਾਵ ਏ. ਬੀ. ਸੀ. ਏ. ਅਨੁਸਾਰ ਲਾਇਆ ਜਾਵੇਗਾ।

StudentsStudents

ਹਰੇਕ ਪ੍ਰੀਖਿਆ ਵਾਲੇ ਦਿਨ ਪ੍ਰੀਖਿਆ ਖਤਮ ਹੋਣ ਤੋਂ ਬਾਅਦ ਉੱਤਰ-ਕਾਪੀਆਂ ਦੀ ਮਾਰਕਿੰਗ ਡਿਊਟੀ ਦੇਣ ਵਾਲੇ ਨਿਗਰਾਨ ਸਟਾਫ ਤੋਂ ਕਰਵਾ ਕੇ ਵਿਸ਼ੇ ਦੇ ਅੰਕ ਸੈਂਟਰ ਹੈੱਡ ਟੀਚਰ ਵੱਲੋਂ ਆਨਲਾਈਨ ਵੈੱਬ ਐਪਲੀਕੇਸ਼ਨ ਫਾਰ ਮਾਰਕਿੰਗ, ਸਕੂਲ ਲੋਗਿਨ ਮਾਰਕਿੰਗ ਐਪ ‘ਤੇ ਉਸੇ ਦਿਨ ਅਪਲੋਡ ਕਰਵਾਏ ਜਾਣਗੇ। ਹਰੇਕ ਵਿਸ਼ੇ ਦੀ ਉੱਤਰ-ਕਾਪੀ ਦੇ ਅੰਕ ਅਪਲੋਡ ਕਰਨ ਤੋਂ ਬਾਅਦ ਹੱਲ ਹੋਈ ਬੁੱਕਲੈੱਟ ਕਲੱਸਟਰ, ਸੈਂਟਰ ਹੈੱਡ ਟੀਚਰ ਪੱਧਰ ‘ਤੇ ਸਟੋਰ ਕੀਤੀਆਂ ਜਾਣਗੀਆਂ।

StudentsStudents

5ਵੀਂ ਪ੍ਰੀਖਿਆ ਦੇ ਲਿਖਤੀ ਵਿਸ਼ਿਆਂ ਦੇ ਦਸਖ਼ਤਤ ਚਾਰਟ ਕਲੱਸਟਰ ਪੱਧਰ ‘ਤੇ ਭੇਜੇ ਜਾਣਗੇ। ਕਲੱਸਟਰ ਇੰਚਾਰਜ ਆਪਣੇ ਅਧੀਨ ਪੈਂਦੇ ਸਕੂਲਾਂ ਨੂੰ ਦਸਤਖਤ ਚਾਰਟ ਮੁਹੱਈਆ ਕਰਵਾਏਗਾ। ਪ੍ਰੀਖਿਆ ਖਤਮ ਹੋਣ ਤੋਂ ਬਾਅਦ ਦਸਤਖਤ ਚਾਰਟ ਕਲੱਸਟਰ ਪੱਧਰ ‘ਤੇ ਹੀ ਰਿਕਾਰਡ ਵਿਚ ਰੱਖੇ ਜਾਣਗੇ। 5ਵੀਂ ਨਾਲ ਸਬੰਧਤ ਬੋਰਡ ਦਫ਼ਤਰ ਤੋਂ ਐਫਿਲੀਏਟਿਡ ਸਕੂਲਾਂ ਨੂੰ ਉਨ੍ਹਾਂ ਦੇ ਨੇੜੇ ਪੈਂਦਾ ਸੈਂਟਰ ਹੈੱਡ ਟੀਚਰ ਅਲਾਟ ਕੀਤਾ ਜਾਵੇ।

ਹਰੇਕ ਸੈਂਟਰ ਹੈੱਡ ਟੀਚਰ ਦੇ ਅਧੀਨ ਆਉਂਦੇ 5ਵੀਂ ਨਾਲ ਸਬੰਧਤ ਸਕੂਲਾਂ ਦੀ ਸੂਚੀ ਸਬੰਧਤ ਸੈਂਟਰ ਹੈੱਡ ਟੀਚਰ ਨੂੰ ਮੁਹੱਈਆ ਕਰਵਾਈ ਜਾਵੇ ਅਤੇ ਕਾਪੀ ਸਹਾਇਕ ਸਕੱਤਰ ਨੂੰ ਭੇਜੀ ਜਾਵੇ। ਹਰੇਕ ਪ੍ਰੀਖਿਆ ਵਾਲੇ ਦਿਨ ਡੇਟਸ਼ੀਟ ਅਨੁਸਾਰ ਵਿਸ਼ੇ ਅਨੁਸਾਰ ਪ੍ਰਸ਼ਨ-ਪੱਤਰ ਦੇ ਸੀਲਬੰਦ ਡੱਬੇ ਸੈਂਟਰ ਹੈੱਡ ਟੀਚਰ ਵੱਲੋਂ ਹਰੇਕ ਕੇਂਦਰ ਕੰਟਰੋਲਰ ਨੂੰ ਸੌਂਪੇ ਜਾਣਗੇ। ਪ੍ਰੀਖਿਆ ਲਈ ਡੀ. ਈ. ਓ. ਐਲੀਮੈਂਟਰੀ ਨੂੰ ਸਮੂਹ ਜ਼ਿਲੇ ਅਤੇ ਬੀ. ਪੀ. ਈ. ਓ. ਨੂੰ ਸਬੰਧਤ ਬਲਾਕ ਦਾ ਨੋਡਲ ਅਫਸਰ ਨਿਯੁਕਤ ਕੀਤਾ ਗਿਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow  ਕਰੋ। 

Location: India, Punjab, Patiala

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement