
ਉੁਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ 'ਚ ਪੁਲਿਸ ਨੇ ਕਿਸਾਨਾਂ ਨੂੰ ਜਬਰੀ ਧਰਨੇ ਤੋਂ ਹਟਾਇਆ
ਬਾਗਪਤ, 28 ਜਨਵਰੀ: ਗਣਤੰਤਰ ਦਿਵਸ 'ਤੇ ਦਿੱਲੀ 'ਚ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ ਦੇ ਬੜੌਤ ਇਲਾਕੇ 'ਚ ਪੁਲਿਸ ਨੇ ਧਰਨਾ ਦੇ ਰਹੇ ਕਿਸਾਨਾਂ ਨੂੰ ਜਬਰੀ ਹਟਾ ਦਿਤਾ | ਕਿਸਾਨ 19 ਦਸੰਬਰ ਤੋਂ ਉਥੇ ਧਰਨੇ 'ਤੇ ਬੈਠੇ ਸਨ |
ਪੁਲਿਸ ਨੇ ਹਾਲਾਂਕਿ ਧਰਨਾ ਜਬਰਨ ਖ਼ਤਮ ਕਰਵਾਏ ਜਾਣ ਦੇ ਦੋਸ਼ਾਂ ਨੂੰ ਰੱਦ ਕਰਦੇ ਹੋਏ ਕਿਹਾ ਕਿ ਕਿਸਾਨਾਂ ਨੇ ਅਪਣੀ ਇੱਛਾ ਨਾਲ ਪ੍ਰਦਰਸ਼ਨ ਖ਼ਤਮ ਕੀਤਾ ਹੈ | ਧਰਨੇ 'ਚ ਸ਼ਾਮਲ ਕਿਸਾਨ ਥਾਂਬਾ ਚੌਧਰੀ ਅਤੇ ਬ੍ਰਜਪਾਲ ਸਿੰਘ ਨੇ ਵੀਰਵਾਰ ਨੂੰ ਪਤਰਕਾਰਾਂ ਨੂੰ ਦਸਿਆ ਕਿ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਬੜੌਤ ਥਾਣਾ ਇਲਾਕੇ ਸਥਿਤ ਰਾਸ਼ਟਰੀ ਰਾਜਮਾਰਗ ਦੇ ਕਿਨਾਰੇ ਪਿਛਲੀ 19 ਦਸੰਬਰ ਤੋਂ ਕਿਸਾਨਾਂ ਦਾ ਧਰਨਾ ਚੱਲ ਰਿਹਾ ਸੀ | ਦੇਰ ਰਾਤ ਵੱਡੀ ਗਿਣਤੀ 'ਚ ਪੁਲਿਸ ਮੁਲਾਜ਼ਮ ਧਰਨੇ ਵਾਲੀ ਥਾਂ 'ਤੇ ਬਣੇ ਤੰਬੂਆਂ 'ਚ ਵੜ ਗਏ ਅਤੇ ਉਥੇ ਸੌਾ ਰਹੇ ਕਿਸਾਨਾਂ 'ਤੇ ਲਾਠੀਆਂ ਚਲਾਈਆਂ ਅਤੇ ਉਨ੍ਹਾਂ ਨੂੰ ਦੌੜਾ ਦਿਤਾ | ਜਾਣਕਾਰੀ ਮੁਤਾਬਕ ਯੂਪੀ ਪੁਲਿਸ ਨੇ ਨੈੈਸ਼ਨਲ ਹਾਈਵੇਅ ਅਥਾਰਟੀ (ਐਨਐਚਏ) ਦੇ ਨੋਟਿਸ ਦਾ ਹਵਾਲਾ ਦੇ ਕੇ ਕਿਸਾਨਾਂ ਨੂੰ ਇੱਥੋਂ ਹਟਾ ਦਿਤਾ ਹੈ | ਇਸ ਨੋਟਿਸ ਵਿਚ ਨਿਰਮਾਣ ਗਤੀਵਿਧੀਆਂ ਵਿਚ ਦੇਰੀ ਹੋਣ ਦੀ ਗੱਲ ਕਹੀ ਗਈ ਹੈ | ਨਿਊਜ਼ ਏਜੰਸੀ ਏਐਨਆਈ ਮੁਤਾਬਕ ਬਾਗਪਤ ਦੇ ਏਡੀਐਮ ਅਮਿਤ ਕੁਮਾਰ ਸਿੰਘ ਨੇ ਕਿਹਾ, 'ਐਨਐਚਏਆਈ ਨੇ ਸਾਨੂੰ ਇਕ ਚਿੱਠੀ ਲਿਖੀ ਸੀ, ਜਿਸ ਵਿਚ ਕਿਸਾimageਨਾਂ ਦੇ ਪ੍ਰਦਰਸ਼ਨ ਦੇ ਚਲਦਿਆਂ ਸੜਕ ਨਿਰਮਾਣ ਗਤੀਵਿਧੀਆਂ ਵਿਚ ਦੇਰੀ ਹੋਣ ਦੀ ਗੱਲ ਕਹੀ ਗਈ ਸੀ | ਅਸੀਂ ਕਿਸਾਨਾਂ ਨੂੰ ਸ਼ਾਂਤੀਪੂਰਵਕ ਢੰਗ ਨਾਲ ਪ੍ਰਦਰਸ਼ਨ ਵਾਲੀ ਥਾਂ ਤੋਂ ਹਟਾ ਦਿਤਾ ਹੈ |
(ਏਜੰਸੀ)