
ਇਹ ਸਮਾਂ ਇਲਜ਼ਾਮਬਾਜ਼ੀ ਦਾ ਨਹੀਂ ਏਕਾ ਰੱਖਣ ਦਾ ਹੈ : ਲੱਖਾ ਸਿਧਾਣਾ
ਲੱਖਾ ਸਿਧਾਣਾ ਨੇ ਲਾਈਵ ਹੋ ਕੇ ਉਸ ਉਪਰ ਲੱਗੇ ਦੋਸ਼ਾਂ ਬਾਰੇ ਪ੍ਰਤੀਕਰਮ ਦਿੰਦੇ ਹੋਏ ਕਿਹਾ ਕਿ ਇਹ ਸਮਾਂ ਕਿਸੇ ਬਾਰੇ ਭਰਮ ਭੁਲੇਖੇ ਖੜੇ ਕਰਨ ਜਾਂ ਇਲਜ਼ਾਮਬਾਜ਼ੀ ਕਰਨ ਦਾ ਨਹੀਂ ਬਲਕਿ ਏਕਾ ਕਾਇਮ ਰੱਖਣ ਦਾ ਹੈ | ਮੇਰੇ 'ਤੇ ਲਾਏ ਦੋਸ਼ਾਂ ਨਾਲ ਮੈਨੂੰ ਕੋਈ ਫ਼ਰਕ ਨਹੀਂ ਪੈਂਦਾ ਤੇ ਭਾਵੇਂ ਮੈਨੂੰ ਸਟੇਜਾਂ 'ਤੇ ਵਾਰ ਵਾਰ ਗ਼ਦਾਰ ਕਹਿੰਦੇ ਰਹੋ ਪਰ ਅੰਦੋਲਨ ਟੁਟਣਾ ਨਹੀਂ ਚਾਹੀਦਾ | ਦੋਸ਼ਾਂ ਦਾ ਹਿਸਾਬ ਤਾਂ ਬਾਅਦ ਵਿਚ ਵੀ ਹੋ ਸਕਦਾ ਹੈ | ਉਨ੍ਹਾਂ ਇਹ ਵੀ ਕਿਹਾ ਕਿ ਮੈਂ ਸ਼ੁਰੂ ਤੋਂ ਹੀ ਨੌਜਵਾਨਾਂ ਨੂੰ ਸ਼ਾਂਤਮਈ ਅੰਦੋਲਨ ਲਈ ਸਮਝਾਉਂਦਾ ਰਿਹਾ ਹਾਂ ਤੇ 26 ਜਨਵਰੀ ਨੂੰ ਕੀ ਇਹੀ ਅਪੀਲ ਕੀਤੀ ਸੀ ਪਰ ਪਤਾ ਨਹੀਂ ਕਿਸ ਸਰਕਾਰੀ ਸਾਜ਼ਸ਼ ਨਾਲ ਸੱਭ ਕੁੱਝ ਵਾਪਰ ਗਿਆ | ਉਨ੍ਹਾਂ ਕਿਸਾਨਾਂ ਨੂੰ ਹੌਾਸਲੇ ਬੁਲੰਦ ਰੱਖਦੇ ਹੋਏ ਕਿਹਾ ਕਿ ਮੈਂ ਅੱਜ ਵੀ ਮੋਰਚੇ ਨਾਲ ਹਾਂ ਅਤੇ ਮੋਰਚੇ ਵਿਚ ਹੀ ਹਾਂ | ਮੁਕੱਦਮੇ ਤਾ ਹੱਕਾਂ ਲਈ ਲੜਾਈ ਲੜਦੇ ਦਰਜ ਹੁੰਦੇ ਹੀ ਹਨ |
image