
ਆਪਣੀ ਮਾਂ ਨਾਲ ਭਰੇ ਨਾਮਜ਼ਦਗੀ ਪੱਤਰ
ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਸੀਐੱਮ ਚਿਹਰਾ ਭਗਵੰਤ ਮਾਨ ਨੇ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕਰ ਦਿੱਤਾ ਹੈ। ਭਗਵੰਤ ਮਾਨ ਨੇ ਆਪਣੀ ਮਾਂ ਦੇ ਨਾਲ ਰਿਟਰਨਿੰਗ ਦਫਤਰ ਪਹੁੰਚ ਕੇ ਧੁਰੀ ਹਲਕੇ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ। ਨਾਮਜ਼ਦਗੀ ਭਰਨ ਤੋਂ ਬਾਅਦ ਭਗਵੰਤ ਮਾਨ ਨੇ ਕਿਹਾ ਕਿ ਉਮੀਦ ਹੈ ਕਿ ਮੈਨੂੰ ਲੋਕਾਂ ਦਾ ਪਿਆਰ ਮਿਲੇਗਾ। ਲੋਕ ਬਦਲਾਅ ਚਾਹੁੰਦੇ ਹਨ। ਧੂਰੀ ਦੇ ਲੋਕ ਮੈਨੂੰ ਸਭ ਤੋਂ ਵਧ ਮਾਰਜਨ ਨਾਲ ਜਿਤਾਉਣਗੇ।
Bhagwant Mann
ਫ਼ੌਜਾ ਸਿੰਘ ਸਰਾਰੀ
ਆਮ ਆਦਮੀ ਪਾਰਟੀ ਦੇ ਉਮੀਦਵਾਰ ਫ਼ੌਜਾ ਸਿੰਘ ਸਰਾਰੀ ਨੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕੋਵਿਡ ਨਿਯਮਾਂ ਦੀ ਪਾਲਣਾ ਕਰਦੇ ਹੋਏ ਐੱਸ.ਡੀ.ਐੱਮ ਦਫ਼ਤਰ ਗੁਰੂ ਹਰਸਹਾਏ ਪਹੁੰਚ ਕੇ ਰਿਟਰਨਿੰਗ ਅਫ਼ਸਰ ਕਮ ਉਪ ਮੰਡਲ ਮੈਜਿਸਟਰੇਟ ਬਬਨਦੀਪ ਸਿੰਘ ਵਾਲੀਆ ਕੋਲ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ।
PHOTO
ਬਰਿੰਦਰ ਗੋਇਲ
ਵਿਧਾਨ ਸਭਾ ਹਲਕਾ ਲਹਿਰਾਗਾਗਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਰਿੰਦਰ ਗੋਇਲ ਐਡਵੋਕੇਟ ਨੇ ਆਪਣੇ ਨਾਮਜ਼ਦਗੀ ਕਾਗ਼ਜ਼ ਚੋਣ ਰਿਟਰਨਿੰਗ ਅਫ਼ਸਰ ਮੈਡਮ ਨਵਰੀਤ ਕੌਰ ਸੇਖੋਂ ਕੋਲ ਦਾਖ਼ਲ ਕਰਵਾਏ ਹਨ ਜਦਕਿ ਨੈਸ਼ਨਲ ਐਵਾਰਡੀ ਕਾਂਤਾ ਗੋਇਲ ਨੇ ਕਵਰਿੰਗ ਉਮੀਦਵਾਰ ਵਜੋਂ ਕਾਗ਼ਜ਼ ਦਾਖਲ ਕੀਤੇ। ਗੋਇਲ ਕਾਗ਼ਜ਼ ਦਾਖਲ ਕਰਨ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੋਏ ਅਤੇ ਮੰਡੀ ਵਾਲੇ ਮੰਦਰ ਵਿਚ ਜਾ ਕੇ ਮੱਥਾ ਟੇਕਿਆ।
ਲਾਭ ਸਿੰਘ ਉਗੋਕੇ
ਆਮ ਆਦਮੀ ਪਾਰਟੀ ਦੇ ਹਲਕਾ ਭਦੌੜ ਤੋਂ ਉਮੀਦਵਾਰ ਲਾਭ ਸਿੰਘ ਉਗੋਕੇ ਵੱਲੋਂ ਅੱਜ ਤਹਿਸੀਲ ਕੰਪਲੈਕਸ ਵਿਖੇ ਰਿਟਰਨਿੰਗ ਅਫ਼ਸਰ-ਕਮ ਐੱਸ.ਡੀ.ਐਮ ਤਪਾ ਮੈਡਮ ਸਿਮਰਪ੍ਰੀਤ ਕੌਰ ਕੋਲ ਆਪਣੇ ਨਾਮਜ਼ਦਗੀ ਕਾਗਜ਼ ਦਾਖ਼ਲ ਕੀਤੇ ਗਏ। ਇਸ ਮੌਕੇ ਪਾਰਟੀ ਦੇ ਸਮੂਹ ਵਰਕਰਾਂ ਅਤੇ ਆਗੂਆਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।
ਪ੍ਰੋ.ਬਲਜਿੰਦਰ ਕੌਰ
ਹਲਕਾ ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਮੌਜੂਦਾ ਵਿਧਾਇਕਾ ਪ੍ਰੋ.ਬਲਜਿੰਦਰ ਕੌਰ ਨੇ ਚੋਣ ਅਧਿਕਾਰੀ ਕਮ ਐੱਸ. ਡੀ. ਐੱਮ. ਅਕਾਸ਼ ਬਾਂਸਲ ਕੋਲ ਆਪਣੇ ਨਾਮਜ਼ਦਗੀ ਕਾਗਜ਼ ਦਾਖ਼ਲ ਕਰ ਦਿੱਤੇ ਹਨ।