Chandigarh News: PGI ਵਿਚ ਪਿਛਲੇ 30 ਸਾਲਾਂ ਤੋਂ ਅਣਪਛਾਤੇ ਮਰੀਜ਼ਾਂ ਦੀ ਸੇਵਾ ਕਰ ਰਹੀ ਤਿੱਬਤ ਦੀ ਸੀਰਿੰਗ ਡੋਲਕਰ

By : GAGANDEEP

Published : Jan 29, 2024, 9:23 am IST
Updated : Jan 29, 2024, 9:34 am IST
SHARE ARTICLE
Sering Dolkar help unknown patients at PGI Chandigarh News in punjabi
Sering Dolkar help unknown patients at PGI Chandigarh News in punjabi

Chandigarh News: ਸੇਵਾ ਭਾਵਨਾ ਕਾਰਨ ਲੋਕ ਉਸ ਨੂੰ ‘ਤਿੱਬਤੀ ਮਦਰ ਟੈਰੇਸਾ’ ਦੇ ਨਾਂ ਨਾਲ ਬੁਲਾਉਂਦੇ

Sering Dolkar from Tibet serving unknown patients for last 30 years at PGI Chandigarh News in punjabi : ਜੇਕਰ ਕਿਸੇ ਚੀਜ਼ ਨੂੰ ਪ੍ਰਾਪਤ ਕਰਨ ਦੀ ਇੱਛਾ ਹੋਵੇ ਤਾਂ ਉਹ ਲੋਕ ਜਾਤ-ਪਾਤ, ਧਰਮ ਨੂੰ ਨਜ਼ਰਅੰਦਾਜ਼ ਕਰਕੇ ਲੋੜਵੰਦਾਂ ਦੀ ਮਦਦ ਕਰਨ ਵਿਚ ਜੁੱਟ ਜਾਂਦੇ ਹਨ।  ਤਿੱਬਤ ਤੋਂ ਪੀਯੂ ਵਿਚ ਬੀਏ ਕਰਨ ਲਈ ਆਈ ਸੀਰਿੰਗ ਡੋਲਕਰ 1994 ਤੋਂ ਅਜਿਹੇ ਅਣਜਾਣ ਮਰੀਜ਼ਾਂ ਦੀ ਦੇਖਭਾਲ ਕਰ ਰਹੀ ਹੈ, ਜਿਨ੍ਹਾਂ ਨੂੰ ਉਹ ਜਾਣਦੀ ਵੀ ਨਹੀਂ ਹੈ। ਉਸ ਦੀ ਸੇਵਾ ਭਾਵਨਾ ਕਾਰਨ ਲੋਕ ਉਸ ਨੂੰ ‘ਤਿੱਬਤੀ ਮਦਰ ਟੈਰੇਸਾ’ ਦੇ ਨਾਂ ਨਾਲ ਜਾਣਨ ਲੱਗ ਪਏ ਹਨ। ਡੋਲਕਰ ਦੱਸਦੀ ਹੈ ਕਿ ਪਹਿਲਾਂ ਉਹ ਆਪਣੀ ਮਾਂ ਨਾਲ ਤਿੱਬਤ ਵਿੱਚ ਰਹਿੰਦੀ ਸੀ, ਫਿਰ ਨੇਪਾਲ ਆ ਗਈ।

ਇਹ ਵੀ ਪੜ੍ਹੋ: Kapurthala News: ਸੱਸ-ਸਹੁਰੇ ਨੇ ਹੀ ਗਲਾ ਘੁੱਟ ਕੇ ਮਾਰੀ NRI ਨੂੰਹ, ਪੁਲਿਸ ਪੁੱਛਗਿੱਛ ਦੌਰਾਨ ਹੋਇਆ ਖੁਲਾਸਾ

ਨੇਪਾਲ ਵਿੱਚ ਇੱਕ ਤਿੱਬਤਅਨ ਸੇਲਟਮੈਂਟ ਇਕ ਸੰਸਥਾ ਹੈ, ਉਸ ਦੇ ਮਾਤਾ ਕੁੱਲੂ ਦੇ ਸਕੂਲ ਵਿਚ ਪੜ੍ਹਾਉਣ ਲਈ ਉਥੋਂ ਤੋਂ ਇਥੇ ਆਉਂਦੇ ਸਨ। ਮੈਂ ਵੀ ਉਨ੍ਹਾਂ ਦੇ ਨਾਲ ਇੱਥੇ ਆਉਂਦੀ ਸੀ। ਜਦੋਂ ਮੈਂ ਧਰਮਸ਼ਾਲਾ ਵਿੱਚ ਅੱਠਵੀਂ ਜਮਾਤ ਵਿੱਚ ਪੜ੍ਹਦੀ ਸੀ, ਮੇਰੇ ਮਾਤਾ-ਪਿਤਾ ਇੱਕ ਸਾਲ ਦੇ ਅੰਦਰ-ਅੰਦਰ ਗੁਜ਼ਰ ਗਏ ਸਨ।

ਇਹ ਵੀ ਪੜ੍ਹੋ: Chandigarh News: ਚੌਥੀ ਵਾਰ ਚੰਡੀਗੜ੍ਹ ਗੋਲਫ ਕਲੱਬ ਦੇ ਬਣੇ ਪ੍ਰਧਾਨ ਰਵੀਬੀਰ ਸਿੰਘ

ਉਹ 1989 ਵਿੱਚ ਨੇਪਾਲ ਗਈ ਅਤੇ ਫਿਰ 1994 ਵਿੱਚ ਚੰਡੀਗੜ੍ਹ ਆ ਗਈ। ਬਾਅਦ ਵਿਚ ਖੇਤਰੀ ਤਿੱਬਤੀ ਯੂਥ ਕਾਂਗਰਸ ਵਿੱਚ ਸ਼ਾਮਲ ਹੋ ਗਈ। ਇਸ ਦੇ ਨਾਲ ਹੀ ਉਸ ਨੇ ਪੀਯੂ ਵਿੱਚ ਬੀਏ ਦੀ ਪੜ੍ਹਾਈ ਸ਼ੁਰੂ ਕਰ ਦਿਤੀ। ਜਦੋਂ ਮੈਂ ਇੱਕ ਦਿਨ ਪੀਜੀਆਈ ਗਈ ਤਾਂ ਦੇਖਿਆ ਕਿ ਕਈ ਅਜਿਹੇ ਮਰੀਜ਼ ਸਨ ਜਿਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਉਨ੍ਹਾਂ ਨੇ ਕਿਹੜੇ ਡਾਕਟਰ ਕੋਲ ਜਾਣਾ ਹੈ ਜਾਂ ਉਨ੍ਹਾਂ ਨੂੰ ਦਵਾਈ ਕਿੱਥੋਂ ਲੈਣੀ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਇਸ ਤੋਂ ਇਲਾਵਾ ਤਿੱਬਤ, ਲਾਹੌਲ ਸਪਿਤੀ, ਕਿਨੌਰ, ਲੱਦਾਖੀ ਤੋਂ ਆਏ ਮਰੀਜ਼ ਜੋ ਭਾਸ਼ਾ ਦੇ ਨਾਲ-ਨਾਲ ਸਿਸਟਮ ਵੀ ਨਹੀਂ ਜਾਣਦੇ ਸਨ। ਉਨ੍ਹਾਂ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ। 2004 ਵਿੱਚ ਦਲਾਈ ਲਾਮਾ ਨੇ ਮੈਨੂੰ ਧਰਮਸ਼ਾਲਾ ਬੁਲਾਇਆ ਅਤੇ ਕਿਹਾ ਕਿ ਜੇਕਰ ਮੈਂ ਇਨ੍ਹਾਂ ਮਰੀਜ਼ਾਂ ਦੀ ਮਦਦ ਕਰਾਂਗੀ ਤਾਂ ਨੇਕੀ ਦੀ ਪ੍ਰਾਪਤੀ ਹੋਵੇਗੀ। ਉਦੋਂ ਤੋਂ ਮੈਂ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।

ਉਦੋਂ ਤੋਂ ਲੈ ਕੇ ਅੱਜ ਤੱਕ ਮੈਂ ਮਰੀਜ਼ਾਂ ਦੀ ਮਦਦ ਕਰਦੀ ਹਾਂ। ਡੋਲਕਰ ਦਾ ਕਹਿਣਾ ਹੈ ਕਿ ਪੀਜੀਆਈ ਵਿੱਚ ਮਰੀਜ਼ ਨੂੰ ਦੇਖਣ ਵਿੱਚ ਜ਼ਿਆਦਾ ਸਮਾਂ ਲੱਗਦਾ ਹੈ। ਡਾਕਟਰ ਵੀ ਕਈ ਤਰ੍ਹਾਂ ਦੇ ਸਵਾਲ ਪੁੱਛਦੇ ਹਨ। ਜਿਸ ਕਾਰਨ ਉਹ ਨਿੱਜੀ ਹਸਪਤਾਲ ਵਿੱਚ ਲੋੜਵੰਦ ਮਰੀਜ਼ਾਂ ਦਾ ਇਲਾਜ ਕਰਵਾਉਂਦੀ ਹੈ। 

 (For more Punjabi news apart from Sering Dolkar help unknown patients at PGI Chandigarh News in punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM
Advertisement