
Punjab News : ਅੰਮ੍ਰਿਤਸਰ ਦਿੱਲੀ ਮੁੱਖ ਰਾਜ ਮਾਰਗ ’ਤੇ ਬਿਆਸ ਦਰਿਆ ਨੇੜੇ ਕਿਸਾਨਾਂ ਦੀਆਂ ਟਰੈਕਟਰ ਟਰਾਲੀਆਂ ਸਮੇਤ ਹੋਏ ਇਕੱਠੇ
Punjab News in Punjabi : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੀਨੀਅਰ ਕਿਸਾਨ ਨੇਤਾ ਸਰਵਣ ਸਿੰਘ ਪੰਧੇਰ ਦੀ ਅਗਵਾਈ ਹੇਠ ਅੰਮ੍ਰਿਤਸਰ ਦਿੱਲੀ ਮੁੱਖ ਰਾਜ ਮਾਰਗ ’ਤੇ ਬਿਆਸ ਦਰਿਆ ਨੇੜੇ ਕਿਸਾਨਾਂ ਦੀਆਂ ਟਰੈਕਟਰ ਟਰਾਲੀਆਂ ਇਕੱਤਰ ਹੋਣੀਆਂ ਸ਼ੁਰੂ ਹੋਈਆਂ। ਜਿੱਥੇ ਅੱਜ ਦੇਰ ਰਾਤ ਤੱਕ ਕਿਸਾਨਾਂ ਦੀਆਂ ਟਰੈਕਟਰ ਟਰਾਲੀਆਂ ਇਕੱਤਰ ਹੋਣਗੀਆਂ ਅਤੇ ਬਾਅਦ ਵਿੱਚ ਸਵੇਰੇ ਤੜਕਸਾਰ 7 ਵਜੇ ਦੇ ਕਰੀਬ ਕਿਸਾਨ ਇੱਥੋਂ ਸ਼ੰਭੂ ਬਾਰਡਰ ਦੇ ਲਈ ਰਵਾਨਾ ਹੋਣਗੇ।
ਇਸ ਦੌਰਾਨ ਗੱਲਬਾਤ ਕਰਦੇ ਹੋਏ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਨੇ ਦੱਸਿਆ ਕਿ ਅੰਮ੍ਰਿਤਸਰ ਜ਼ਿਲ੍ਹੇ ਨਾਲ ਸੰਬੰਧਿਤ 20 ਜੋਨਾਂ ਦੇ ਕਿਸਾਨ ਅੱਜ ਬਿਆਸ ਦਰਿਆ ਨੇੜੇ ਇਕੱਤਰ ਹੋਣਗੇ। ਉਨ੍ਹਾਂ ਕਿਹਾ ਕਿ ਬੜੀ ਚੜ੍ਹਦੀ ਕਲਾ ਕਿਸਾਨ ਮਜ਼ਦੂਰ ਵੱਡੀ ਗਿਣਤੀ ’ਚ ਸ਼ਾਮਲ ਹੋ ਰਹੇ ਹਨ। ਕਿਸਾਨ ਆਗੂ ਨੇ ਕਿਹਾ ਕਿ ਸ਼ੰਭੂ ਮੋਰਚੇ ’ਤੇ ਸਿਰਫ਼ ਅੰਮ੍ਰਿਤਸਰ ਜ਼ਿਲ੍ਹਾ ਹੀ ਸ਼ਮੂਲੀਅਤ ਕਰੇਗਾ। ਕਿਉਂਕਿ ਅਜੇ 30 ਜਨਵਰੀ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੀ ਵਾਰੀ ਲੱਗੀ ਹੈ ਅਤੇ ਅਸੀਂ 20 ਜੋਨਾਂ ਤੋਂ ਟਰੈਕਟਰ ਟਰਾਲੀਆਂ ਲੈ ਕੇ ਪਹੁੰਚਾਗੇ। ਉਨ੍ਹਾਂ ਕਿਹਾ ਕਿ ਹੋਰ ਜ਼ਿਲ੍ਹਿਆ ਦੀ ਜਦੋਂ ਵਾਰੀ ਆਵੇਗੀ ਉਹ ਵੀ ਸ਼ੰਭੂ ਮੋਰਚੇ ’ਤੇ ਪਹੁੰਚਣਗੇ।
ਉਹਨਾਂ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਨੂੰ ਮੰਨ ਨਹੀਂ ਲੈਂਦੇ ਉਦੋਂ ਤੱਕ ਇਹ ਮੋਰਚਾ ਇਸੇ ਤਰ੍ਹਾਂ ਹੀ ਨਿਰੰਤਰ ਜਾਰੀ ਰਹੇਗਾ ਅਤੇ ਕਿਸਾਨ ਸੰਘਰਸ਼ ਦੇ ਰਾਹ ਦੇ ਉੱਤੇ ਡਟੇ ਰਹਿਣਗੇ।
(For more news apart from caravan Kisan Mazdoor Sangharsh Committee Punjab will leave for Shambhu border tomorrow News in Punjabi, stay tuned to Rozana Spokesman)