Ludhiana News : ਕਾਂਗਰਸ ਨੇ ਚੰਡੀਗੜ੍ਹ ਤੋਂ ਚੁਣੇ ਹੋਏ 6 ਕੌਂਸਲਰਾਂ ਦੀ ਲੁਧਿਆਣਾ ’ਚ ਸੱਦੀ ਮੀਟਿੰਗ  

By : BALJINDERK

Published : Jan 29, 2025, 5:02 pm IST
Updated : Jan 29, 2025, 7:03 pm IST
SHARE ARTICLE
ਚੰਡੀਗੜ੍ਹ ਦੇ MP ਸਚਿਨ ਗਾਲਬ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ
ਚੰਡੀਗੜ੍ਹ ਦੇ MP ਸਚਿਨ ਗਾਲਬ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ

Ludhiana News : ਮੀਟਿੰਗ ਤੋਂ ਬਾਅਦ ਚੰਡੀਗੜ੍ਹ ਤੋਂ MC ਸਚਿਨ ਗਾਲਬ ਨੇ ਬੀਜੇਪੀ ’ਤੇ ਸਾਧੇ ਨਿਸ਼ਾਨੇ, ਚੰਡੀਗੜ੍ਹ ’ਚ ਭਲਕੇ ਹੋਵੇਗੀ ਮੇਅਰ ਦੀ ਚੋਣ 

Ludhiana News in Punjabi : ਅੱਜ ਕਾਂਗਰਸ ਨੇ ਲੁਧਿਆਣਾ ਦੇ ਨਿੱਜੀ ਹਿਆਤ ਹੋਟਲ ’ਚ ਚੰਡੀਗੜ੍ਹ ਤੋਂ ਚੁਣੇ ਹੋਏ 6 ਕੌਂਸਲਰਾਂ ਦੀ ਮੀਟਿੰਗ ਸੱਦੀ ਹੈ। ਇਸ ਮੀਟਿੰਗ ’ਚ  ਪਹੁੰਚਣ ’ਤੇ ਚੰਡੀਗੜ੍ਹ ਤੋਂ ਐਮਸੀ ਸਚਿਨ ਗਾਲਬ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਬਹੁਮਤ ਸਾਡੇ ਕੋਲ 20 ਵੋਟਾਂ ਦਾ ਹੈ। ਬੀਜੇਪੀ ਕੋਲ 16 ਵੋਟਾਂ ਅਤੇ 13 ਵੋਟਾਂ ਆਮ ਆਦਮੀ ਕੋਲ ਹਨ। ਇੱਕ ਵੋਟ ਐਮਪੀ ਸਾਹਿਬ ਦੀ ਹੈ। ਉਨ੍ਹਾਂ ਇਥੇ ਪਹੁੰਚਣ ’ਤੇ ਕਿਹਾ ਕਿ ਗੱਲ ਡਰ ਦੀ ਨਹੀਂ ਹੈ ਗੱਲ ਤਾਂ ਰੱਖਿਆ ਕਰਨ ਦੀ ਹੈ। ਉਨ੍ਹਾਂ ਕਿਹਾ ਕਿ ਬੀਜੇਪੀ ਨੇ ਦੇਸ਼ ਵਿਚ ਜਿਸ ਤਰ੍ਹਾਂ ਦਾ ਮਾਹੌਲ ਪੈਦਾ ਕੀਤਾ ਹੋਇਆ ਹੈ ਉਸ ਤੋਂ ਲੱਗਦਾ ਹੈ ਕਿ ਉਹ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। 

ਇਸ ਮੌਕੇ ਸਚਿਨ ਗਾਲਬ ਨੇ ਕਿਹਾ ਕਿ ਪਿਛਲੀ ਵਾਰ ਮੇਅਰ ਦੀ ਚੋਣ ਨੂੰ ਪੂਰੀ ਦੁਨੀਆਂ ਨੇ ਦੇਖਿਆ ਸੀ। ਉਨ੍ਹਾਂ ਕਿਹਾ ਕਿ ਪੂਰੀ ਦੁਨੀਆਂ ਇਸ ਗੱਲ ਦੀ ਗਵਾਹ ਹੈ ਕਿ ਬੀਜੇਪੀ ਨੇ ਕਿਵੇਂ ਧੱਕਾ ਕੀਤਾ ਸੀ। ਉਸ ਧੱਕੇ ਨੂੰ ਦੁਬਾਰਾ ਰੋਕਣ ਲਈ ਭਾਵ ਕਿਸੇ ’ਤੇ ਪਰਚਾ ਨਾ ਹੋ ਜਾਵੇ, ਈਡੀ ਦੀ ਰੇਡ ਨਾ ਹੋ ਜਾਵੇ, ਕਿਸੇ ਨੂੰ ਝੂਠੇ ਕੇਸ ’ਚ ਫਸਾਇਆ ਨਾ ਜਾਵੇ। ਲੋਕ ਲਾਲਚ ਦੇ ਕੇ ਤੋੜਨ ਦੀ ਕੋਸ਼ਿਸ਼ ਨਾ ਹੋਵੇ। ਇਸ ਕਰਕੇ ਅਸੀਂ ਲੁਧਿਆਣੇ ਮੀਟਿੰਗ ਕਰਵਾਈ ਗਈ ਹੈ। 

ਉਨ੍ਹਾਂ ਕਿ ਕਿਹਾ ਜਿਵੇ ਪ੍ਰਤਾਪ ਬਾਜਵਾ ਨੇ ਜਿਵੇਂ ਕਿਹਾ ਕਿ ਅਸੀਂ ਹਾਈ ਕਮਾਂਡ ਕੋਲ ਜਾਵਾਂਗੇ ਕਿ ਇਹ ਗਠਜੋੜ ਨਹੀਂ ਹੋਣਾ ਚਾਹੀਦਾ। ਸਾਚਿਨ ਨੇ ਕਿਹਾ ਮੈਂ ਦੱਸਣਾ ਚਾਹੁੰਦਾ ਹਾਂ ਕਿ ਇਹ ਗਠਬੰਧਨ ਕੋਈ ਹੁਣ ਦਾ ਨਹੀਂ ਹੋਇਆ ਇਹ ਪਹਿਲਾਂ ਮੇਅਰ ਚੋਣਾਂ ਵੇਲੇ ਵੀ ਸੀ, ਲੋਕ ਸਭਾ ਚੋਣਾਂ ਵਿਚ ਵੀ ਸੀ। ਇਹ ਮੌਕੇ ਦਾ ਗਠਬੰਧਨ ਨਹੀਂ ਹੈ।

ਐਮ ਪੀ ਸਾਚਿਨ ਗਾਲਬ ਨੇ ਕਿਹਾ ਕਿ ਗਠਬੰਧਨ ’ਤੇ ਐਕਸ਼ਨ ਡੇਲੀ ਲੀਡਰਸ਼ਿਪ ਤੇ ਕੇਂਦਰ ਦੀ ਲੀਡਰਸ਼ਿਪ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਸਾਡੀ ਲੜਾਈ ਬੀਜੇਪੀ ਦੇ ਖ਼ਿਲਾਫ਼ ਸੀ। ਸਾਡਾ ਗਠਬੰਧਨ ਰਹਿੰਦਾ ਹੈ ਜਾਂ ਨਹੀਂ ਰਹਿੰਦਾ ਇਸ ਦਾ ਫ਼ੈਸਲਾ ਸੈਂਟਰ ਸਰਕਾਰ, ਸੀਨੀਅਰ ਆਗੂ, ਸੀਡਬਲਿਊ ਕਮੇਟੀ ਨੇ ਲੈਣਾ ਹੈ। 

ਸਾਚਿਨ ਗਾਲਬ ਨੇ ਕਿਹਾ ਕਿ ਬੀਜੇਪੀ ਵੀ ਆਪਣਾ ਅੰਕੜਾ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਬੀਜੇਪੀ ਦੇ 12 ਕੌਂਸਲਰ ਜਿੱਤੇ ਸੀ ਅੱਜ 12 ਹੋ ਗਏ ਹਨ। ਿਤੰਨ ਸਾਲਾਂ ਵਿਚ ਉਨ੍ਹਾਂ ਆਪਣੇ ਨਾਲ ਚਾਰ ਕੌਸਲਰ ਆਪਣੇ ਨਾਲ ਜੁਆਇੰਨ ਕਰਵਾ ਲਏ ਹਨ। ਉਨ੍ਹਾਂ ਕਿਹਾ ਤਰੀਕੇ ਨਾਲ ਜੁਆਇੰਨ ਕਰਵਾਇਆ ਹੈ ਇਹ ਸ਼ਰੇਆਮ ਗ਼ਲਤ ਹੈ। ਉਨ੍ਹਾਂ ਕਿਹਾ ਕਿ ਹਮੇਸ਼ਾ ਬੀਜੇਪੀ ਦੀ ਕੱਟੜਬਾਦੀ ਸੋਚ ਨੂੰ ਅੱਗੇ ਰੱਖਿਆ ਜਾਂਦਾ ਹੈ। 

ਸਾਚਿਨ ਨੇ ਭਲਕੇ ਹੋਣ ਮੇਅਰ ਚੋਣ ’ਤੇ ਬੋਲਦਿਆਂ ਕਿਹਾ ਕਿ ਪਹਿਲਾਂ ਕਿ ਹੁੰਦਾ ਸੀ ਨੋਮੀਨੇਟਰ ਕੌਂਸਲਰ ਹੁੰਦੇ ਸੀ, ਬੀਜੇਪੀ ਨੇ 9 ਕੌਂਸਲਰਾਂ ਨੂੰ ਨੋਮੀਨੇਟਰ ਕੀਤਾ ਸੀ। ਫਿਰ ਜਦੋਂ ਹਾਈ ਕੋਰਟ ਗਏ ਤਾਂ ਹਾਈ ਕੋਰਟ ਨੇ ਤੈਅ ਕੀਤਾ ਕਿ ਰਿਟਾਇਰ ਜੱਜ ਹੀ ਚੋਣ ਕਰਵਾਉਣਗੇ। ਸਾਚਿਨ ਨੇ ਕਿਹਾ ਅਸੀਂ ਆਸ ਕਰਦੇ ਹਾਂ ਕਿ ਇਹ  ਚੰਡੀਗੜ੍ਹ ਮੇਅਰ ਚੋਣ ਬਹੁਤ ਹੀ ਸਾਫ਼ ਤਰੀਕੇ ਨਾਲ ਹੋਵੇਗੀ। 

(For more news apart from Congress has invited meeting 6 councilors elected from Chandigarh in Ludhiana News in Punjabi, stay tuned to Rozana Spokesman)

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement