ਪੰਜਾਬ ਦੇ ਨਿਜੀ ਸਕੂਲਾਂ ’ਚ ਪੰਜਾਬੀ ਪੜ੍ਹ ਸਕਣ ਵਾਲੇ ਬੱਚਿਆਂ ਦੀ ਗਿਣਤੀ 13 ਫ਼ੀ ਸਦੀ ਘਟੀ, ਸਰਕਾਰੀ ਸਕੂਲਾਂ ’ਚ ਵਧੀ :  ASER ਰਿਪੋਰਟ
Published : Jan 29, 2025, 4:12 pm IST
Updated : Jan 29, 2025, 4:20 pm IST
SHARE ARTICLE
Representative Image.
Representative Image.

ਪੰਜਵੀਂ ਜਮਾਤ ਦੇ ਵਿਦਿਆਰਥੀਆਂ ’ਚ ਕਰਵਾਇਆ ਗਿਆ ਸੀ ਸਰਵੇਖਣ, ਅਜੇ ਵੀ ਪੰਜਾਬੀ ਪੜ੍ਹ ਸਕਣ ਵਾਲੇ ਬੱਚਿਆਂ ਦੀ ਗਿਣਤੀ ਨਿਜੀ ਸਕੂਲਾਂ ’ਚ ਵੱਧ

ਨਵੀਂ ਦਿੱਲੀ : ਸਾਲਾਨਾ ਸਿੱਖਿਆ ਪੱਧਰ ਰੀਪੋਰਟ (ASER) 2024 ਦੇ ਅਨੁਸਾਰ ਪੰਜਾਬ ਅੰਦਰ ਪੰਜਵੀਂ ਜਮਾਤ ’ਚ ਪੜ੍ਹਨ ਵਾਲੇ ਬੱਚੇ, ਜੋ ਦੂਜੀ ਜਮਾਤ ਦੀ ਪੰਜਾਬੀ ਦੀ ਕਿਤਾਬ ਪੜ੍ਹ ਸਕਦੇ ਹਨ, ਉਨ੍ਹਾਂ ਦੀ ਗਿਣਤੀ ਨਿਜੀ ਸਕੂਲਾਂ ’ਚ ਘਟਦੀ ਜਾ ਰਹੀ ਹੈ। ਰੀਪੋਰਟ ਤਿਆਰ ਕਰਨ ਦੌਰਾਨ ਬੱਚਿਆਂ ਨੂੰ ਉਨ੍ਹਾਂ ਦੀ ਸਥਾਨਕ ਭਾਸ਼ਾ ’ਚ ਦੂਜੀ ਜਮਾਤ ਦੀ ਕਿਤਾਬ ਦਾ ਇਕ ਪੈਰਾ ਪੜ੍ਹਨ ਲਈ ਕਿਹਾ ਗਿਆ ਸੀ। ਸਰਕਾਰੀ ਸਕੂਲਾਂ ’ਚ ਇਹ ਗਿਣਤੀ 2018 ’ਚ 68.7 ਫ਼ੀ ਸਦੀ, 2022 ’ਚ 59.4 ਫ਼ੀ ਸਦੀ ਅਤੇ 2024 ’ਚ 60.8 ਫ਼ੀ ਸਦੀ ਰਹੀ। ਇਸ ਤਰ੍ਹਾਂ ਮਹਾਂਮਾਰੀ ਤੋਂ ਬਾਅਦ ਸਰਕਾਰੀ ਸਕੂਲਾਂ ’ਚ ਬੱਚਿਆਂ ਦੀ ਪੜ੍ਹਾਈ ਦਾ ਪੱਧਰ ਬਿਹਤਰ ਹੋਇਆ ਹੈ। 

ਦੂਜੇ ਪਾਸੇ ਜੇਕਰ ਪੰਜਾਬ ਦੇ ਨਿਜੀ ਸਕੂਲਾਂ ’ਤੇ ਝਾਤ ਮਾਰੀਏ ਤਾਂ ਪੰਜਾਬ ਅੰਦਰ ਪੰਜਵੀਂ ਜਮਾਤ ’ਚ ਪੜ੍ਹਨ ਵਾਲੇ ਬੱਚੇ, ਜੋ ਦੂਜੀ ਜਮਾਤ ਦੀ ਕਿਤਾਬ ਪੜ੍ਹ ਸਕਦੇ ਹਨ, ਉਨ੍ਹਾਂ ਦੀ ਗਿਣਤੀ ਨਿਜੀ ਸਕੂਲਾਂ ’ਚ 2018 ’ਚ 74.4 ਫ਼ੀ ਸਦੀ ਅਤੇ 2022 ’ਚ 75.5 ਫ਼ੀ ਸਦੀ ਰਹੀ। ਜਦਕਿ 2024 ‘ਚ ਇਹ ਤੋਂ ਕਾਫ਼ੀ ਘਟ ਕੇ ਸਿਰਫ਼ 62.2 ਫ਼ੀ ਸਦੀ ਰਹਿ ਗਈ। 

ਹਾਲਾਂਕਿ ਪੰਜਵੀਂ ਜਮਾਤ ਦੇ ਬੱਚੇ ਜੋ ਹਿਸਾਬ ਦੇ ਵਿਸ਼ੇ ’ਚ ਭਾਗ ਦੇ ਸਵਾਲ ਹੱਲ ਕਰ ਸਕਦੇ ਹਨ ਉਨ੍ਹਾਂ ਦੀ ਗਿਣਤੀ ਸਰਕਾਰੀ ਸਕੂਲਾਂ ’ਚ 2018 ਤੋਂ ਘੱਟ ਹੋਈ ਹੈ। 2018 ’ਚ ਇਹ 50.1 ਫ਼ੀ ਸਦੀ ਸੀ, ਜੋ 2022 ’ਚ ਘਟ ਕੇ 33.3 ਫ਼ੀ ਸਦੀ ਰਹਿ ਗਈ, ਪਰ 2024 ’ਚ ਵਧ ਕੇ 46.3 ਫ਼ੀ ਸਦੀ ਹੋ ਗਈ। ਪੰਜਵੀਂ ਜਮਾਤ ਦੇ ਨਿਜੀ ਸਕੂਲਾਂ ਦੇ ਬੱਚੇ ਜੋ ਹਿਸਾਬ ਦੇ ਵਿਸ਼ੇ ’ਚ ਭਾਗ ਦੇ ਸਵਾਲ ਹੱਲ ਕਰ ਸਕਦੇ ਹਨ ਉਨ੍ਹਾਂ ਦੀ ਨਿਜੀ ਸਕੂਲਾਂ ’ਚ ਗਿਣਤੀ 2018 ’ਚ 55.7 ਫ਼ੀ ਸਦੀ ਸੀ, ਜੋ ਕਿ ਮਹਾਂਮਾਰੀ ਤੋਂ ਬਾਅਦ 2022 ’ਚ ਘਟ ਕੇ 51.8 ਫ਼ੀ ਸਦੀ ਰਹਿ ਗਈ। 2024 ’ਚ ਵੀ ਇਹ ਵਧ ਕੇ ਸਿਰਫ਼ 52.6 ਹੋ ਸਕੀ। 

ਧਿਆਨਯੋਗ ਹੈ ਕਿ ਇਹ ਰੀਪੋਰਟ ਦੇਸ਼ ਦੇ 605 ਜ਼ਿਲ੍ਹਿਆਂ ਦੇ 17,997 ਪਿੰਡਾਂ ਦੇ 6,49,491 ਬੱਚਿਆਂ ਨਾਲ ਹੋਈ ਗੱਲਬਾਤ ’ਤੇ ਆਧਾਰਿਤ ਹੈ। ਇਸ ਨੂੰ ਐਨਜੀਓ ‘ਪ੍ਰਥਮ’ ਦੁਆਰਾ ਚਲਾਇਆ ਗਿਆ ਸੀ, ਜਿਸ ਵਿਚ ਸਥਾਨਕ ਸੰਸਥਾਵਾਂ ਦੀ ਮਦਦ ਨਾਲ ਡਾਟਾ ਇਕੱਠਾ ਕੀਤਾ ਗਿਆ ਸੀ।

ਕੌਮੀ ਪੱਧਰ ’ਤੇ ਕੋਰੋਨਾ ਤੋਂ ਬਾਅਦ ਬੱਚਿਆਂ ਦੀ ਪੜ੍ਹਾਈ ’ਚ ਹੋਇਆ ਸੁਧਾਰ, ਬੱਚਿਆਂ ਦਾ ਪ੍ਰਾਈਵੇਟ ਸਕੂਲਾਂ ਵਲ ਵਧਿਆ ਰੁਝਾਨ, ਸਰਕਾਰੀ ਸਕੂਲਾਂ ਤੋਂ ਬਣਾਈ ਦੂਰੀ

ਸਾਲਾਨਾ ਸਿੱਖਿਆ ਪੱਧਰ ਰੀਪੋਰਟ (ASER) ਰੀਪੋਰਟ 2024 ਦੇ ਅਨੁਸਾਰ, ਸਰਕਾਰੀ ਸਕੂਲਾਂ ਵਿਚ 5ਵੀਂ ਜਮਾਤ ਦੇ ਬੱਚਿਆਂ ਦੇ ਪੜ੍ਹਨ ਦੇ ਪੱਧਰ ਵਿਚ ਸੁਧਾਰ ਹੋਇਆ ਹੈ। ਇਹ ਪੱਧਰ ਹੁਣ 44.8 ਫ਼ੀ ਸਦੀ ਤਕ ਪਹੁੰਚ ਗਿਆ ਹੈ। ਸਰਕਾਰੀ ਸਕੂਲਾਂ ਵਿਚ ਤੀਜੀ ਜਮਾਤ ਦੇ ਬੱਚਿਆਂ ਲਈ, ਬੁਨਿਆਦੀ ਪੜ੍ਹਾਈ ਦਾ ਪੱਧਰ 2024 ਵਿਚ ਸਭ ਤੋਂ ਵੱਧ ਹੈ। ਸਰਕਾਰੀ ਸਕੂਲਾਂ ਵਿਚ ਸੁਧਾਰ, ਪ੍ਰਾਈਵੇਟ ਸਕੂਲਾਂ ਨਾਲੋਂ ਤੇਜ਼ੀ ਨਾਲ ਹੋ ਰਿਹਾ ਹੈ। ਜਦੋਂ ਅਸੀਂ ਛੋਟੀਆਂ ਜਮਾਤਾਂ ਦੇ ਬੱਚਿਆਂ ਦੇ ਗਣਿਤ ਦੇ ਪੱਧਰ ਦੀ ਗੱਲ ਕਰਦੇ ਹਾਂ ਤਾਂ ਸਰਕਾਰੀ ਅਤੇ ਪ੍ਰਾਈਵੇਟ ਦੋਵਾਂ ਸਕੂਲਾਂ ਵਿਚ ਬਹੁਤ ਸੁਧਾਰ ਦੇਖਿਆ ਜਾ ਰਿਹਾ ਹੈ। ਇਹ ਪੱਧਰ ਪਿਛਲੇ ਦਹਾਕੇ ਵਿਚ ਸਭ ਤੋਂ ਉੱਚਾ ਹੈ।

ਰੀਪੋਰਟ ਮੁਤਾਬਕ ਕੋਰੋਨਾ ਮਹਾਂਮਾਰੀ ਦੌਰਾਨ ਸਰਕਾਰੀ ਸਕੂਲਾਂ ਵਿਚ ਵੱਧ ਰਹੇ ਦਾਖ਼ਲੇ ਦਾ ਰੁਝਾਨ ਹੁਣ ਉਲਟ ਹੋ ਗਿਆ ਹੈ। ਦੇਸ਼ ਵਿਚ ਸਿਖਿਆ ਦੀ ਸਾਲਾਨਾ ਸਥਿਤੀ ’ਤੇ ASER 2024 ਦੀ ਰੀਪੋਰਟ ਅਨੁਸਾਰ, ਸਰਕਾਰੀ ਸਕੂਲਾਂ ਵਿਚ 6-14 ਸਾਲ ਦੀ ਉਮਰ ਦੇ ਬੱਚਿਆਂ ਦਾ ਦਾਖ਼ਲਾ ਲਗਭਗ 2018 ਦੇ ਪੱਧਰ ’ਤੇ ਵਾਪਸ ਆ ਗਿਆ ਹੈ। ਇਹ ਰੀਪੋਰਟ ਮੰਗਲਵਾਰ ਨੂੰ ਜਾਰੀ ਕੀਤੀ ਗਈ, ਜਿਸ ’ਚ ਇਹ ਵੀ ਦਸਿਆ ਗਿਆ ਕਿ ਪ੍ਰਾਇਮਰੀ ਪੱਧਰ ’ਤੇ ਬੱਚਿਆਂ ਦੀ ਸਿਖਿਆ ਦੇ ਪੱਧਰ ’ਚ ਸੁਧਾਰ ਹੋਇਆ ਹੈ ਅਤੇ ਕੁਝ ਮਾਮਲਿਆਂ ’ਚ ਇਹ ਪਿਛਲੇ ਪੱਧਰਾਂ ਨਾਲੋਂ ਵੀ ਬਿਹਤਰ ਹੈ।

ਰੀਪੋਰਟ ਅਨੁਸਾਰ, ਮਹਾਂਮਾਰੀ ਦੌਰਾਨ ਸਰਕਾਰੀ ਸਕੂਲਾਂ ਵਿਚ ਦਾਖ਼ਲਾ 2018 ਦੇ 65.6% ਤੋਂ ਵਧ ਕੇ 2022 ਵਿਚ 72.9% ਹੋ ਗਿਆ। ਪਰ ਹੁਣ ਇਹ ਗਿਣਤੀ ਘਟ ਕੇ 66.8% ਰਹਿ ਗਈ ਹੈ। ਪ੍ਰਾਈਵੇਟ ਸਕੂਲਾਂ ਵਿਚ ਦਾਖ਼ਲਾ, ਜੋ ਕਿ 2006 ਵਿਚ 18.7% ਸੀ, 2014 ਵਿਚ ਵਧ ਕੇ 30.8% ਹੋ ਗਿਆ ਅਤੇ ਹੁਣ ਲਗਾਤਾਰ ਵਾਧਦਾ ਜਾ ਰਿਹਾ ਹੈ। ਇਹ ਤਬਦੀਲੀ ਪੇਂਡੂ ਭਾਰਤ ਵਿਚ ਵੀ ਸਾਫ਼ ਨਜ਼ਰ ਆ ਰਹੀ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਦੌਰਾਨ ਭਾਰੀ ਫ਼ੀਸਾਂ ਵਸੂਲਣ ਅਤੇ ਕਲਾਸਾਂ ਨਾ ਲੱਗਣ ਕਾਰਨ ਕਈ ਮਾਪਿਆਂ ਨੇ ਅਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਦਾਖ਼ਲ ਕਰਵਾਇਆ ਸੀ।

ਬੱਚਿਆਂ ਵਿਚ ਸਮਾਰਟਫ਼ੋਨ ਦੀ ਵਰਤੋਂ ਚਿੰਤਾਜਨਕ: ਰੀਪੋਰਟ ਵਿਚ ਇਹ ਵੀ ਪ੍ਰਗਟਾਵਾ ਹੋਇਆ ਹੈ ਕਿ 14-16 ਸਾਲ ਦੇ 82% ਬੱਚੇ ਸਮਾਰਟਫ਼ੋਨ ਚਲਾਉਣਾ ਜਾਣਦੇ ਹਨ, ਪਰ ਉਨ੍ਹਾਂ ਵਿਚੋਂ ਸਿਰਫ਼ 57% ਹੀ ਇਸਦੀ ਵਰਤੋਂ ਅਧਿਐਨ ਲਈ ਕਰਦੇ ਹਨ। ਇਸ ਦੇ ਬਾਵਜੂਦ, ਸਿਖਿਆ ਦੇ ਪੱਧਰ ਵਿਚ ਮਹਾਂਮਾਰੀ ਦੌਰਾਨ ਆਈ ਗਿਰਾਵਟ ਤੋਂ ਪੂਰੀ ਤਰ੍ਹਾਂ ਉਪਰ ਉਠਣ ਦੇ ਸੰਕੇਤ ਹਨ।

ਪ੍ਰਾਇਮਰੀ ਜਮਾਤਾਂ ਵਿਚ ਸੁਧਾਰ : ਰੀਪੋਰਟ ਅਨੁਸਾਰ, ਤੀਜੀ ਜਮਾਤ ਦੇ ਬੱਚਿਆਂ ’ਚ ਦੂਜੀ ਜਮਾਤ ਦੇ ਪੱਧਰ ਦੀ ਪੜ੍ਹਾਈ ਕਰਨ ਦੀ ਯੋਗਤਾ 2022 ਦੇ 20.5% ਤੋਂ ਵਧ ਕੇ 2024 ਵਿਚ 27.1% ਹੋ ਗਈ ਹੈ। ਇਸੇ ਤਰ੍ਹਾਂ, 5ਵੀਂ ਜਮਾਤ ਦੇ ਬੱਚਿਆਂ ਵਿਚ ਸਿਖਿਆ ਦਾ ਪੱਧਰ ਵੀ 2022 ਦੇ 42.8% ਤੋਂ ਵਧ ਕੇ 48.8% ਹੋ ਗਿਆ ਹੈ।

ਉੱਤਰ ਪ੍ਰਦੇਸ਼ ਅਤੇ ਬਿਹਾਰ ਨੇ ਹੈਰਾਨੀਜਨਕ ਸੁਧਾਰ ਕੀਤੇ ਹਨ : ਰੀਪੋਰਟ ਵਿਚ ਕਿਹਾ ਗਿਆ ਹੈ ਕਿ ਕਈ ਰਾਜਾਂ ਨੇ 2022 ਦੇ ਮੁਕਾਬਲੇ ਸੁਧਾਰ ਕੀਤਾ ਹੈ। ਉੱਤਰ ਪ੍ਰਦੇਸ਼, ਬਿਹਾਰ, ਮੱਧ ਪ੍ਰਦੇਸ਼ ਅਤੇ ਤਾਮਿਲਨਾਡੂ ਵਰਗੇ ਰਾਜਾਂ ਨੇ ਕਮਾਲ ਦੀ ਤਰੱਕੀ ਦਿਖਾਈ ਹੈ ਅਤੇ ਕੁੱਝ ਨੇ ਕੋਵਿਡ ਤੋਂ ਪਹਿਲਾਂ ਦੇ ਪੱਧਰ ਨੂੰ ਵੀ ਪਾਰ ਕਰ ਲਿਆ ਹੈ।

Tags: punjabi

SHARE ARTICLE

ਏਜੰਸੀ

Advertisement

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM

Sukhjinder Randhawa Interview On Rahul Gandhi Punjab'S Visit In Dera Baba nanak Gurdaspur|News Live

15 Sep 2025 3:00 PM

"100 ਰੁਪਏ ਲੁੱਟ ਕੇ 2 ਰੁਪਏ ਦੇ ਕੇ ਆਖੇ ਮੈਂ ਵੱਡਾ ਦਾਨੀ, Sukhbir Badal ਨੂੰ ਸਿੱਧੇ ਹੋਏ Gurdeep Brar | SGPC

13 Sep 2025 1:07 PM

Hoshiarpur Child Muder Case : ਆਹ ਪਿੰਡ ਨਹੀਂ ਰਹਿਣ ਦਵੇਗਾ ਇੱਕ ਵੀ ਪਰਵਾਸੀ, ਜੇ ਰਹਿਣਾ ਪਿੰਡ 'ਚ ਤਾਂ ਸੁਣ ਲਓ ਕੀ.

13 Sep 2025 1:06 PM

ਕਿਸ਼ਤਾਂ 'ਤੇ ਲਿਆ New Phone, ਘਰ ਲਿਜਾਣ ਸਾਰ ਥਾਣੇ 'ਚੋਂ ਆ ਗਈ ਕਾਲ,Video ਦੇਖ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼

12 Sep 2025 3:27 PM
Advertisement