
Jalalabad News : ਦੋ ਵਾਰੀ 25-28 ਜਨਵਰੀ ਨੂੰ ਨਿਕਲਿਆ 45-45 ਹਜ਼ਾਰ ਦਾ ਇਨਾਮ
Jalalabad News in Punjabi : ਜਲਾਲਾਬਾਦ ਇੱਕ ਹੀ ਬੰਦੇ ਨੂੰ ਦੋ ਵਾਰ ਲਾਟਰੀ ਨਿਕਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪਹਿਲੀ ਵਾਰ 25 ਜਨਵਰੀ ਨੂੰ ਅਤੇ ਦੂਸਰੀ ਵਾਰ 28 ਜਨਵਰੀ ਨੂੰ ਦੋ ਵਾਰੀ ਕਰਨ ਅਰਜੁਨ ਲਾਟਰੀ ਤੋਂ ਨਿਕਲੀ ਹੈ। ਇਸ ਲਾਟਰੀ ਦਾ ਇਨਾਮ 45 45 ਹਜ਼ਾਰ ਦਾ ਹੈ। ਇਸ ਸਬੰਧੀ ਦੁਕਾਨ ਮਾਲਕ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਕ ਵਿਅਕਤੀ ਆਪਣੀ ਬੱਚੀ ਦੇ ਨਾਲ ਦੁਕਾਨ ਤੇ ਚਾਕਲੇਟ ਖਰੀਦਣ ਗਿਆ ਤਾਂ ਬੱਚੀ ਨੇ ਲਾਟਰੀ ਦੀ ਟਿਕਟ ਚੱਕ ਲਈ ਸੀ।
ਬੱਚੀ ਦੇ ਪਿਤਾ ਨੇ ਇਹ ਚੱਕੀ ਹੋਈ ਟਿਕਟ ਖਰੀਦ ਲਈ ਅਤੇ ਉਸਦੇ ਵਿੱਚੋਂ ਇਨਾਮ ਨਿਕਲਿਆ ਹੈ। ਜਦ ਉਹ ਇਨਾਮ ਦੀ ਰਾਸ਼ੀ ਲੈਣ ਆਇਆ ਤਾਂ ਇੱਕ ਹੋਰ ਟਿਕਟ ਲੈ ਲਈ। ਅਗਲੇ ਹੀ ਦਿਨ ਉਸਦੇ ਵਿੱਚੋਂ ਵੀ ਇਨਾਮ ਨਿਕਲਿਆ ਕੁੱਲ ਦੋ ਵਾਰੀ 45-45 ਹਜ਼ਾਰ ਦੇ ਇਨਾਮ ਲੱਗੇ ਹਨ। ਲਾਟਰੀ ਜੇਤੂ ਦਾ ਕਹਿਣਾ ਕਿ ਹੁਣ ਉਹ ਇਹ ਪੈਸੇ ਆਪਣੇ ਬੱਚੇ ਦੀ ਦੇਖਭਾਲ ’ਤੇ ਖਰਚ ਕਰੇਗਾ। ਅਤੇ ਉਸਦੀ ਚੰਗੀ ਪੜ੍ਹਾਈ ਕਰਵਾਏਗਾ।
(For more news apart from One person won the lottery twice In Jalalabad News in Punjabi, stay tuned to Rozana Spokesman)