Fazilka News: ਫਾਜ਼ਿਲਕਾ 'ਚ ਚੌਲ ਮਿੱਲ 'ਚ ਕੰਮ ਕਰਦੀ ਔਰਤ ਦੀ ਹੋਈ ਮੌਤ
Published : Feb 29, 2024, 7:35 pm IST
Updated : Feb 29, 2024, 7:43 pm IST
SHARE ARTICLE
A woman working in a rice mill died in Fazilka News in punjabi
A woman working in a rice mill died in Fazilka News in punjabi

Fazilka News: ਟੈਂਕਰ ਵਿਚ ਡਿੱਗਣ ਕਾਰਨ ਤੋੜਿਆ ਦਮ

A woman working in a rice mill died in Fazilka News in punjabi: ਫਾਜ਼ਿਲਕਾ ਦੇ ਪਿੰਡ ਚੂੜੀਆਂਵਾਲੀ 'ਚ ਚੌਲ ਮਿੱਲ 'ਚ ਕੰਮ ਕਰਦੀ ਔਰਤ ਮਸ਼ੀਨ 'ਚ ਫਸ ਗਈ। ਜ਼ਖ਼ਮੀ ਔਰਤ ਨੂੰ ਸਿਵਲ ਹਸਪਤਾਲ ਫਾਜ਼ਿਲਕਾ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ। ਪੁਲਿਸ ਨੇ ਮ੍ਰਿਤਕ ਔਰਤ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਾਜ਼ਿਲਕਾ ਦੀ ਮੋਰਚਰੀ 'ਚ ਭੇਜ ਦਿਤਾ ਹੈ।

ਇਹ ਵੀ ਪੜ੍ਹੋ: Ahmedabad News: 5 ਮਹੀਨੇ ਦੀ ਬੱਚੀ ਦੇ ਰੋਣ ਤੋਂ ਦੁਖੀ ਪਿਓ ਨੇ ਗਲਾ ਘੁੱਟ ਕੇ ਮਾਰੀ ਮਾਸੂਮ ਬੱਚੀ

ਮ੍ਰਿਤਕ ਔਰਤ ਨੀਲਮ ਦੇਵੀ (38) ਦੇ ਪਤੀ ਸਤਪ੍ਰਕਾਸ਼ ਵਾਸੀ ਹਰਦੋਈ, ਉੱਤਰ ਪ੍ਰਦੇਸ਼ ਨੇ ਦੱਸਿਆ ਕਿ ਦੋਵੇਂ ਪਤੀ-ਪਤਨੀ ਕਰੀਬ ਚਾਰ ਮਹੀਨਿਆਂ ਤੋਂ ਫਾਜ਼ਿਲਕਾ ਦੇ ਪਿੰਡ ਚੂੜੀਆਂਵਾਲੀ ਨੇੜੇ ਰਾਮ ਕ੍ਰਿਪਾ ਸ਼ੈਲਰ ਵਿਖੇ ਕੰਮ ਕਰਦੇ ਸਨ। ਪਹਿਲਾਂ ਉਨ੍ਹਾਂ ਦੀ ਦਿਨ ਦੀ ਡਿਊਟੀ ਸੀ ਅਤੇ ਪਿਛਲੇ ਕਰੀਬ ਇੱਕ ਮਹੀਨੇ ਤੋਂ ਉਹ ਰਾਤ ਦੀ ਡਿਊਟੀ ਕਰ ਰਹੇ ਸਨ। ਬੁੱਧਵਾਰ ਰਾਤ ਜਦੋਂ ਉਹ ਆਪਣੀ ਡਿਊਟੀ ਕਰ ਰਿਹਾ ਸੀ ਤਾਂ ਉਸ ਦੀ ਪਤਨੀ ਝੋਨਾ ਦੇਖਣ ਲਈ ਉੱਪਰ ਗਈ, ਜਿਸ ਦੌਰਾਨ ਅਚਾਨਕ ਉਸ ਦਾ ਪੈਰ ਤਿਲਕ ਗਿਆ ਅਤੇ ਉਹ ਝੋਨੇ ਦੇ ਟੈਂਕਰ 'ਚ ਜਾ ਡਿੱਗੀ ਅਤੇ ਝੋਨੇ ਦੇ ਹੇਠਾਂ ਦੱਬ ਗਈ।

ਇਹ ਵੀ ਪੜ੍ਹੋ: Amritsar News: ਪੁਰਾਣੀ ਰੰਜਿਸ਼ ਕਾਰਨ ਮੁਲਜ਼ਮ ਨੇ ਨੌਜਵਾਨ 'ਤੇ ਚਲਾਈ ਗੋਲੀ, ਗੰਭੀਰ ਜ਼ਖਮੀ 

ਜਿਸ ਕਾਰਨ ਉਨ੍ਹਾਂ ਨੇ ਬੜੀ ਮੁਸ਼ਕਲ ਨਾਲ ਉਸ ਨੂੰ ਬਾਹਰ ਕੱਢਿਆ। ਜਦੋਂ ਉਸ ਨੂੰ ਬਾਹਰ ਕੱਢਿਆ ਗਿਆ ਤਾਂ ਉਹ ਮੁਸ਼ਕਿਲ ਨਾਲ ਸਾਹ ਲੈ ਰਿਹਾ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਇਲਾਜ ਲਈ ਸਿਵਲ ਹਸਪਤਾਲ ਲਿਜਾਂਦੇ ਸਮੇਂ ਰਸਤੇ 'ਚ ਉਸ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਡਾਕਟਰਾਂ ਨੇ ਲਾਸ਼ ਨੂੰ ਮੁਰਦਾਘਰ 'ਚ ਰਖਵਾਇਆ ਅਤੇ ਪੁਲਿਸ ਨੂੰ ਸੂਚਨਾ ਦਿਤੀ। ਮ੍ਰਿਤਕ ਔਰਤ ਦੇ ਪਤੀ ਨੇ ਸਰਕਾਰ ਤੋਂ ਆਰਥਿਕ ਮਦਦ ਦੀ ਮੰਗ ਕੀਤੀ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more news apart from A woman working in a rice mill died in Fazilka News in punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement