Abohar News: ਅਬੋਹਰ 'ਚ ਕਲਯੁਗੀ ਪੁੱਤ ਦਾ ਸ਼ਰਮਨਾਕ ਕਾਰਾ, ਕੁੱਟ-ਕੁੱਟ ਮਾਰੀ ਮਾਂ
Published : Feb 29, 2024, 2:27 pm IST
Updated : Feb 29, 2024, 2:43 pm IST
SHARE ARTICLE
The son killed the mother Abohar News in punjabi
The son killed the mother Abohar News in punjabi

Abohar News: ਨਹਿਰ 'ਚ ਸੁੱਟਣ ਜਾ ਰਿਹਾ ਸੀ ਦੋਸ਼ੀ

The son killed the mother Abohar News in punjabi: ਅਬੋਹਰ 'ਚ ਕਰੀਬ 4 ਦਿਨ ਪਹਿਲਾਂ ਪੁੱਤ ਨੇ ਆਪਣੀ ਬਜ਼ੁਰਗ ਮਾਂ ਨੂੰ ਬੁਰੀ ਤਰ੍ਹਾਂ ਨਾਲ ਕੁੱਟਿਆ। ਜਿਸ ਨੂੰ ਪੁਲਿਸ ਨੇ ਹਸਪਤਾਲ 'ਚ ਦਾਖਲ ਕਰਵਾਇਆ ਪਰ ਅੱਜ ਇਲਾਜ ਤੋਂ ਬਾਅਦ ਔਰਤ ਦੀ ਮੌਤ ਹੋ ਗਈ। ਸਦਰ ਥਾਣਾ ਪੁਲਿਸ ਨੇ ਲਾਸ਼ ਨੂੰ ਮੁਰਦਾਘਰ 'ਚ ਰਖਵਾਉਂਦੇ ਹੋਏ ਉਸ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕੀਤੀ ਹੈ।

 ਇਹ ਵੀ ਪੜ੍ਹੋਂ: Punjab Weather Update: ਪੰਜਾਬ ਵਿਚ ਮੁੜ ਵਧੇਗੀ ਠੰਢ, ਅਗਲੇ 2 ਦਿਨਾਂ ਤੱਕ ਮੀਂਹ ਅਤੇ ਗੜੇਮਾਰੀ ਦਾ ਅਲਰਟ ਜਾਰੀ 

ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਰੁੜ੍ਹਿਆਂਵਾਲੀ ਦੇ ਰਹਿਣ ਵਾਲੇ ਬ੍ਰਿਜਲਾਲ ਦੀ ਪਤਨੀ 80 ਸਾਲਾ ਪਰਮੇਸ਼ਵਰੀ ਦੇਵੀ ਦਾ ਉਸ ਦੇ ਹੀ ਲੜਕੇ ਕਾਂਸ਼ੀ ਰਾਮ ਨੇ 24 ਫਰਵਰੀ ਨੂੰ ਆਪਣੀ ਮਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ | ਕੁੱਟਣ ਤੋਂ ਬਾਅਦ ਮੁਲਜ਼ਮ ਉਸ ਨੂੰ ਪਾਲੀ ਵਿਚ ਬੰਨ੍ਹ ਕੇ ਸਾਈਕਲ ਰਾਹੀਂ ਨਹਿਰ ਵਿੱਚ ਸੁੱਟਣ ਜਾ ਰਿਹਾ ਸੀ। ਲੋਕਾਂ ਵੱਲੋਂ ਦਿੱਤੀ ਗਈ ਸੂਚਨਾ 'ਤੇ ਪੁਲਿਸ ਨੇ ਔਰਤ ਨੂੰ ਉਸ ਦੇ ਚੁੰਗਲ 'ਚੋਂ ਛੁਡਵਾ ਕੇ ਹਸਪਤਾਲ 'ਚ ਭਰਤੀ ਕਰਵਾਇਆ। ਜਿਸ 'ਤੇ ਡਾਕਟਰਾਂ ਨੇ ਉਸ ਨੂੰ ਫਰੀਦਕੋਟ ਰੈਫਰ ਕਰ ਦਿਤਾ।

 ਇਹ ਵੀ ਪੜ੍ਹੋਂ: Hoshiarpur Railway Blast News: ਹੁਸ਼ਿਆਰਪੁਰ 'ਚ ਰੇਲਵੇ ਫਾਟਕ 'ਤੇ ਹੋਇਆ ਸਨਸਨੀਖੇਜ਼ ਧਮਾਕਾ, ਦਹਿਸ਼ਤ ਵਿਚ ਲੋਕ  

ਫ਼ਰੀਦਕੋਟ ਦੇ ਡਾਕਟਰਾਂ ਨੇ ਵੀ ਔਰਤ ਦੀ ਵਧਦੀ ਉਮਰ ਅਤੇ ਗੰਭੀਰ ਹਾਲਤ ਬਾਰੇ ਪਰਿਵਾਰ ਨੂੰ ਸੂਚਿਤ ਕੀਤਾ, ਜਿਸ 'ਤੇ ਔਰਤ ਦੀ ਲੜਕੀ ਕੋਸ਼ਲਾ ਅਤੇ ਜਵਾਈ ਰਾਮ ਲਾਲ ਵਾਸੀ ਪੀਲੀਬੰਗਾ ਉਸ ਨੂੰ ਆਪਣੇ ਘਰ ਲੈ ਗਏ। ਜਿੱਥੇ ਬੀਤੀ ਰਾਤ ਬਜ਼ੁਰਗ ਦੀ ਮੌਤ ਹੋ ਗਈ। ਕੌਸ਼ਲਿਆ ਦੇਵੀ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿਤੀ। ਜਿਸ 'ਤੇ ਪੁਲਿਸ ਨੇ ਲਾਸ਼ ਨੂੰ ਹਸਪਤਾਲ ਦੇ ਮੁਰਦਾਘਰ 'ਚ ਰਖਵਾਇਆ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਇਸ ਸਬੰਧੀ ਥਾਣਾ ਸਦਰ ਦੇ ਇੰਚਾਰਜ ਜਸਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਧੀ ਨੇ ਕਿਹਾ ਕਿ ਉਹ ਆਪਣੇ ਭਰਾ ਖਿਲਾਫ ਕੋਈ ਕਾਰਵਾਈ ਨਹੀਂ ਕਰਨਾ ਚਾਹੁੰਦੇ ਕਿਉਂਕਿ ਉਸ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ, ਜਿਸ 'ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ, ਜੇਕਰ ਪੋਸਟਮਾਰਟਮ ਰਿਪੋਰਟ 'ਚ ਸਾਬਤ ਹੋਇਆ ਹੈ ਕਿ ਵਿਅਕਤੀ ਦੇ ਹਮਲੇ ਕਾਰਨ ਹੋਈ ਗੰਭੀਰ ਸੱਟ ਕਾਰਨ ਜਾਨ ਚਲੀ ਗਈ ਹੈ ਤਾਂ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।
 

(For more news apart from The son killed the mother Abohar News in punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement