
ਅੱਜ ਕੱਲ ਬੱਚਿਆਂ ਨੂੰ ਚੁੱਕਣ ਦੀਆਂ ਵਾਰਦਾਤਾਂ ਵਿਚ ਦਿਨੋ – ਦਿਨ ਵਾਧਾ ਹੋ ਰਿਹਾ ਹੈ। ਪਰ ਪੁਲਿਸ ਪ੍ਰਸ਼ਾਸਨ ਚੈਨ ਦੀ ਨੀਂਦ ਸੁੱਤਾ ਰਹਿੰਦਾ ਹੈ। ਆਏ ਦਿਨ..
ਅੱਜ ਕੱਲ ਬੱਚਿਆਂ ਨੂੰ ਚੁੱਕਣ ਦੀਆਂ ਵਾਰਦਾਤਾਂ ਵਿਚ ਦਿਨੋ – ਦਿਨ ਵਾਧਾ ਹੋ ਰਿਹਾ ਹੈ। ਪਰ ਪੁਲਿਸ ਪ੍ਰਸ਼ਾਸਨ ਚੈਨ ਦੀ ਨੀਂਦ ਸੁੱਤਾ ਰਹਿੰਦਾ ਹੈ। ਆਏ ਦਿਨ ਕਿਤੋਂ ਨਾ ਕਿਤੋਂ ਬੱਚਾ ਗਾਇਬ ਹੋਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਅਜਿਹੀ ਹੀ ਘਟਨਾ ਜ਼ਿਲ੍ਹਾ ਸੰਗਰੂਰ ‘ਚ ਸਾਹਮਣੇ ਆਈ ਹੈ। ਜਿਥੇ ਜ਼ਿਲ੍ਹਾ ਸੰਗਰੂਰ ਦੇ ਪਿੰਡ ‘ਚੋਂ ਚਾਰ ਸਾਲਾਂ ਬੱਚੀ ਦੇ ਲਾਪਤਾ ਹੋਣ ਦੀ ਖ਼ਬਰ ਹੈ।
Missing Girl Found
ਜਾਣਕਾਰੀ ਮੁਤਾਬਕ ਪਿੰਡ ਦੀ ਸਰਪੰਚ ਅਰਵਿੰਦਰ ਕੌਰ ਦੇ ਪਤੀ ਗੁਰਦੀਪ ਸਿੰਘ ਫੱਗੂਵਾਲਾ ਨੇ ਦਸਿਆ ਕਿ ਪਿੰਡ ਵਿਚ ਪਿਛਲੇ ਕਈ ਸਾਲਾਂ ਤੋਂ ਰਹਿੰਦੇ ਉਤਰ ਪ੍ਰਦੇਸ਼ ਦੇ ਵਾਸੀ ਵਿਨੋਦ ਕੁਮਾਰ ਤਿਵਾੜੀ ਦੀ ਬੇਟੀ ਰੀਤੂ ਉਮਰ ਚਾਰ ਸਾਲ ਅਪਣੀ ਭੈਣ ਨਾਲ ਆਮ ਦੀ ਤਰ੍ਹਾਂ ਖੇਡਣ ਲਈ ਕਰੀਬ ਪੰਜ ਵਜੇ ਗਈ ਸੀ ਪਰ ਉਹ ਖੇਡ ਕੇ ਵਾਪਸ ਘਰ ਨਹੀਂ ਪਹੁੰਚੀ।
Police
ਇਸ ਦੇ ਸੰਬੰਧ ‘ਚ ਪੁਲਿਸ ਨੂੰ ਇਤਲਾਹ ਕਰ ਦਿਤੀ ਗਈ ਹੈ। ਇਸ ਸਬੰਧੀ ਪੁਲਿਸ ਨੂੰ ਸੂਚਨਾ ਮਿਲਣ ਤੋਂ ਬਾਅਦ ਥਾਣਾ ਸਦਰ ਦੀ ਮੁਖੀ ਸੁਖਵਿੰਦਰ ਕੌਰ ਨੇ ਪੂਰੇ ਪਿੰਡ ‘ਚ ਜਨਤਕ ਥਾਵਾਂ ਦੀ ਪਿੰਡ ਵਾਸੀਆਂ ਸਮੇਤ ਜਾਂਚ ਕੀਤੀ ਜੋ ਕਿ ਰਾਤ 11ਵਜੇ ਤੱਕ ਕੀਤੀ ਗਈ। ਪਰ ਬੱਚੀ ਦਾ ਪਤਾ ਨਹੀਂ ਲੱਗ ਸਕਿਆ। ਉਧਰ ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਬੱਚੀ ਨੂੰ ਲੱਭ ਲਿਆ ਜਾਵੇਗਾ। ਪੁਲਿਸ ਨੇ ਇਸ ਸੰਬੰਧੀ ਮਾਮਲਾ ਦਰਜ਼ ਕਰ ਲਿਆ ਹੈ ਅਤੇ ਬੱਚੀ ਦੀ ਭਾਲ ਦੇ ਲਈ ਕਾਰਵਾਈ ਤੇਜ਼ ਕਰ ਦਿੱਤੀ ਹੈ।