
ਪਿੰਡ ਕੁਰਾਈਵਾਲਾ ਦੇ ਵਸਨੀਕ ਬਲਜੀਤ ਸਿੰਘ (45) ਪੁੱਤਰ ਦਸੋਂਧਾ ਸਿੰਘ ਦੀ ਸ਼ੱਕੀ ਹਾਲਤ 'ਚ ਲਾਸ਼ ਮਿਲੀ ਹੈ। ਬਲਜੀਤ ਸਿੰਘ ਕੁਰਾਈਵਾਲਾ ਜੋ ਵਿਧਾਇਕ ਰਾਣਾ ਗੁਰਜੀਤ ਸਿੰਘ ਸੋਢੀ
ਮਲੋਟ, 7 ਅਗੱਸਤ (ਹਰਦੀਪ ਸਿੰਘ ਖ਼ਾਲਸਾ) : ਪਿੰਡ ਕੁਰਾਈਵਾਲਾ ਦੇ ਵਸਨੀਕ ਬਲਜੀਤ ਸਿੰਘ (45) ਪੁੱਤਰ ਦਸੋਂਧਾ ਸਿੰਘ ਦੀ ਸ਼ੱਕੀ ਹਾਲਤ 'ਚ ਲਾਸ਼ ਮਿਲੀ ਹੈ। ਬਲਜੀਤ ਸਿੰਘ ਕੁਰਾਈਵਾਲਾ ਜੋ ਵਿਧਾਇਕ ਰਾਣਾ ਗੁਰਜੀਤ ਸਿੰਘ ਸੋਢੀ ਦੇ ਨਜ਼ਦੀਕੀਆਂ 'ਚੋਂ ਇਕ ਸੀ, ਦੀ ਲਾਸ਼ ਬਠਿੰਡਾ ਰੋਡ ਤੋਂ ਮੱਲਵਾਲਾ ਲਿੰਕ ਰੋਡ 'ਤੇ ਬਰਾਮਦ ਹੋਈ ਹੈ।
ਜਾਣਕਾਰੀ ਅਨੁਸਾਰ ਬਲਜੀਤ ਸਿੰਘ ਦੀ ਲਾਸ਼ ਲਿੰਕ ਰੋਡ ਦੇ ਕਿਨਾਰੇ ਪਈ ਹੋਈ ਪੁਲਿਸ ਨੇ ਚੁੱਕੀ। ਲਾਸ਼ ਦੇ ਕੋਲ ਉਸ ਦਾ ਸੀ.ਡੀ. ਡੀਲਕਸ ਮੋਟਰਸਾਈਕਲ, ਪਿਸਟਲ ਤੇ ਪਰਸ ਉਸ ਦੇ ਕੋਲ ਪਿਆ ਸੀ। ਬਲਜੀਤ ਸਿੰਘ ਦੇ ਸਰੀਰ ਉਪਰ ਕਿਸੇ ਗੋਲੀ ਲੱਗਣ ਦਾ ਨਿਸ਼ਾਨ ਤਾਂ ਨਹੀਂ ਪਾਇਆ ਗਿਆ, ਪਰ ਸਿਰ 'ਤੇ ਸੱਟ ਦਾ ਨਿਸ਼ਾਨ ਤੇ ਮਣਕਾ ਟੁੱਟਿਆ ਹੋਇਆ ਤੇ ਬਹੁਤ ਸਾਰਾ ਖੂਨ ਡੁੱਲਿਆ ਪਿਆ ਸੀ ਤੇ ਸਿਵਲ ਹਸਪਤਾਲ 'ਚ ਵੀ ਖੂਨ ਵਹਿ ਰਿਹਾ ਸੀ। ਮ੍ਰਿਤਕ ਬਲਜੀਤ ਸਿੰਘ ਦੇ ਭਰਾ ਰਜਿੰਦਰ ਸਿੰਘ ਦਾ ਕਹਿਣਾ ਸੀ ਕਿ ਉਸ ਦੇ ਭਰਾ ਦੀ ਮੌਤ ਹੋਈ ਨਹੀਂ ਬਲਕਿ ਉਸ ਦਾ ਕਤਲ ਕੀਤਾ ਗਿਆ ਹੈ, ਜਿਸ ਦੀ ਜਾਂਚ ਹੋਣੀ ਚਾਹੀਦੀ ਹੈ। ਪਰ ਰਜਿੰਦਰ ਸਿੰਘ ਨੇ ਇਹ ਵੀ ਕਿਹਾ ਕਿ ਬਲਜੀਤ ਸਿੰਘ ਦੀ ਕਿਸੇ ਨਾਲ ਕੋਈ ਰੰਜਿਸ਼ ਵੀ ਨਹੀਂ ਸੀ।
ਇਸ ਸਬੰਧੀ ਐਸ.ਐਚ.ਓ ਬੂਟਾ ਸਿੰਘ ਗਿੱਲ ਨੇ ਦਸਿਆ ਕਿ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਮ੍ਰਿਤਕ ਦੀ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ ਅਤੇ ਪੋਸਟਮਾਰਟਮ ਦੀ ਰੀਪੋਰਟ ਆਉਣ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ।