
ਬੇਸ਼ੱਕ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦਾ ਬਜਟ 12 ਅਰਬ ਰੁਪਏ ਤੋਂ ਵੀ ਜ਼ਿਆਦਾ ਹੈ ਪਰ ਇਸ ਦੇ ਬਾਵਜੂਦ ਸ਼੍ਰੋਮਣੀ ਕਮੇਟੀ ਵਲੋਂ ਸਿੱਖਾਂ ਦੀ ਗਿਣਤੀ...
ਬੀਜਾ, 6 ਅਗੱਸਤ (ਗੁਰਚਰਨ ਸਿੰਘ ਬੈਨੀਪਾਲ): ਬੇਸ਼ੱਕ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦਾ ਬਜਟ 12 ਅਰਬ ਰੁਪਏ ਤੋਂ ਵੀ ਜ਼ਿਆਦਾ ਹੈ ਪਰ ਇਸ ਦੇ ਬਾਵਜੂਦ ਸ਼੍ਰੋਮਣੀ ਕਮੇਟੀ ਵਲੋਂ ਸਿੱਖਾਂ ਦੀ ਗਿਣਤੀ ਵਧਾਉਣ ਦਾ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ। ਸ਼੍ਰੋਮਣੀ ਕਮੇਟੀ ਵਲੋਂ ਭਾਵੇਂ ਪ੍ਰਚਾਰ ਦੇ ਨਾਂ 'ਤੇ ਲੱਖਾਂ ਰੁਪਏ ਖ਼ਰਚੇ ਜਾ ਰਹੇ ਹਨ ਪਰ ਇਸ ਦੇ ਬਾਵਜੂਦ ਵੀ ਸਿੱਖਾਂ ਦੀ ਗਿਣਤੀ ਦਿਨੋਂ ਦਿਨ ਘੱਟ ਰਹੀ ਹੈ।
ਇਸ ਸਬੰਧੀ ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਸਿੱਖ ਆਗੂ ਪਰਮਵੀਰ ਸਿੰਘ ਦੋਰਾਹਾ, ਹਰਬੰਸ ਸਿੰਘ ਸ਼ਾਨ ਅਤੇ ਜਗਦੇਵ ਸਿੰਘ ਬੋਪਾਰਾਏ ਘੁਡਾਣੀ ਕਲਾਂ ਨੇ ਕਿਹਾ ਕਿ ਸਿਕਲੀਗਰ ਵਣਜਾਰੇ ਸਿੱਖਾਂ ਨੂੰ ਮਰਦਮਸ਼ੁਮਾਰੀ ਵਿਚ ਸਿੱਖ ਲਿਖਵਾਉਣ ਦਾ ਉਪਰਾਲਾ ਕਰੇ। ਸ਼੍ਰੋਮਣੀ ਕਮੇਟੀ ਤਾਂ ਕਿ ਮਰਦਮਸ਼ੁਮਾਰੀ ਵਿਚ ਸਿੱਖਾਂ ਦੀ ਗਿਣਤੀ 10, 12 ਕਰੋੜ ਹੋ ਜਾਵੇ ਪਰ ਜਦੋਂ ਮਰਦਮਸ਼ੁਮਾਰੀ ਹੁੰਦੀ ਹੈ ਤਾਂ ਮੰਨੂਵਾਦੀ ਕਿਸਮ ਦੇ ਅਫ਼ਸਰ ਲੋਕ ਇਨ੍ਹਾਂ ਨੂੰ ਹੋਰ ਕੌਮਾਂ ਵਿਚ ਤਬਦੀਲ ਕਰ ਦਿੰਦੇ ਹਨ ਜਿਸ ਦੇ ਬਾਰੇ ਸਿੱਖ ਲੀਡਰਾਂ ਨੇ ਕਦੇ ਸੋਚਿਆ ਨਹੀਂ, ਸਿਰਫ਼ ਅਪਣੀ ਸਿਆਸਤ ਚਮਕਾਉਣ ਵਿਚ ਲੱਗੇ ਹੋਣ ਕਾਰਨ ਸਿੱਖਾਂ ਦੀ ਗਿਣਤੀ ਘੱਟ ਕੇ ਘੱਟ ਗਿਣਤੀ ਵਿਚ ਆ ਗਈ ਹੈ ਜਦੋਂ ਤਕ ਸਿੱਖ ਕੌਮ ਨੂੰ ਪੜ੍ਹੇ ਲਿਖੇ ਸਿੱਖ ਕੌਮ ਨੂੰ ਸਮਰਪਿਤ ਆਗੂ ਨਹੀਂ ਮਿਲਦੇ, ਹਾਲਾਤ ਮਾੜੇ ਹੀ ਰਹਿਣਗੇ।