
ਮਾਮਲੇ ਸਬੰਧੀ ਸ਼ੁਕਰਵਾਰ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਦੀ ਡਵੀਜ਼ਨ ਬੈਂਚ ਵਿਚ ਸੁਣਵਾਈ ਹੋਈ...
ਚੰਡੀਗੜ੍ਹ : ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡਾ 10 ਅਪ੍ਰੈਲ ਤੋਂ 24 ਘੰਟੇ ਲਈ ਖੁੱਲ੍ਹ ਜਾਵੇਗਾ। ਇਸ ਮਾਮਲੇ ਸਬੰਧੀ ਸ਼ੁਕਰਵਾਰ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਦੀ ਡਵੀਜ਼ਨ ਬੈਂਚ ਵਿਚ ਸੁਣਵਾਈ ਹੋਈ। ਚੀਫ਼ ਜਸਟਿਸ ‘ਤੇ ਅਧਾਰਿਤ ਇਸ ਡਵੀਜ਼ਨ ਬੈਂਚ ਵਿਚ ਹਵਾਈ ਅੱਡਾ ਅਥਾਰਿਟੀ ਆਫ਼ ਇੰਡੀਆ ਅਤੇ ਯੂਨੀਅਨ ਆਫ਼ ਇੰਡੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 10 ਅਪ੍ਰੈਲ ਤੋਂ ਹਵਾਈ ਅੱਡਾ 24 ਘੰਟੇ ਅਪਰੇਸ਼ਨਲ ਹੋ ਜਾਵੇਗਾ ਅਤੇ ਇੱਥੇ ਕੈਟ 2 ਦੀਆਂ ਲਾਈਟਾਂ ਵੀ ਇੰਸਟਾਲ ਹੋ ਜਾਣਗੀਆਂ।