ਅੰਮ੍ਰਿਤਸਰ ਹਵਾਈ ਅੱਡੇ ਤੋਂ NSG ਦੇ ਜਾਅਲੀ ਪਹਿਚਾਣ ਪੱਤਰ ਤੇ 17 ਲੱਖ ਦੀ ਰਾਸ਼ੀ ਸਮੇਤ ਸ਼ੱਕੀ ਕਾਬੂ
Published : Mar 29, 2019, 6:28 pm IST
Updated : Mar 29, 2019, 6:28 pm IST
SHARE ARTICLE
Amritsar Airport
Amritsar Airport

ਅੰਮ੍ਰਿਤਸਰ ਵਿੱਚ ਸ਼ੁੱਕਰਵਾਰ ਸਵੇਰੇ ਇੱਕ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ...

ਅੰਮ੍ਰਿਤਸਰ : ਅੰਮ੍ਰਿਤਸਰ ਵਿੱਚ ਸ਼ੁੱਕਰਵਾਰ ਸਵੇਰੇ ਇੱਕ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਸ਼ੀ ਵਲੋਂ ਨੈਸ਼ਨਲ ਸਿਕੁਰਿਟੀ ਗਾਰਡ ਦਾ ਇੱਕ ਜਾਅਲੀ ਪਹਿਚਾਣ ਪੱਤਰ ਅਤੇ 17 ਲੱਖ ਰੁਪਏ ਕੈਸ਼ ਮਿਲੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਅੰਮ੍ਰਿਤਸਰ ਤੋਂ ਦਿੱਲੀ ਜਾਣ ਲਈ ਤਿਆਰ ਹੀ ਸੀ ਕਿ ਸ਼ੱਕ ਹੋਣ ‘ਤੇ ਬਿਲਕੁਲ ਮੌਕੇ ਉੱਤੇ ਸੀਆਈਐਸਐਫ ਦੇ ਹੱਥੇ ਚੜ੍ਹ ਗਿਆ।

ArrestArrest

ਇੱਕ ਤਾਂ ਗਤੀਵਿਧੀਆਂ ਸ਼ੱਕੀ ਅਤੇ ਉੱਤੋਂ ਚੋਣ ਜ਼ਾਬਤਾ ਦੇ ਵਿੱਚ ਇੰਨੀ ਵੱਡੀ ਮਾਤਰਾ ਵਿੱਚ ਪੈਸਾ ਲੈ ਕੇ ਜਾਣਾ ਕਿੰਨੀ ਵੱਡੀ ਗੱਲ ਹੈ। ਫੜੇ ਗਏ ਇਸ ਵਿਅਕਤੀ ਦਾ ਨਾਮ ਸਰਬਜੀਤ ਸਿੰਘ ਦੱਸਿਆ ਜਾ ਰਿਹਾ ਹੈ, ਜੋ ਸਵੇਰੇ 7 ਵਜੇ ਅੰਮ੍ਰਿਤਸਰ ਤੋਂ ਦਿੱਲੀ ਜਾਣ ਵਾਲੀ ਉਡਾਨ 6ਈ 2525 ਤੋਂ ਦਿੱਲੀ ਜਾਣ ਲਈ ਇੱਥੇ ਹਵਾਈ ਅੱਡੇ ਉੱਤੇ ਆਇਆ ਸੀ। ਇਹ ਉਡਾਨ 7 ਵੱਜ ਕੇ 50 ਮਿੰਟ ‘ਤੇ ਦਿੱਲੀ ਪਹੁੰਚ ਜਾਂਦੀ ਹੈ।

 In the bus stand, the heroin was arrested for the arrest Arrest

ਸੀਆਈਐਸਐਫ  ਦੇ ਜਵਾਨਾਂ ਨੂੰ ਸਰਬਜੀਤ ਦੀਆਂ ਗਤੀਵਿਧੀਆਂ ਕੁੱਝ ਸ਼ੱਕੀ ਲੱਗੀ ਤਾਂ ਉਸਨੂੰ ਤੁਰੰਤ ਹਿਰਾਸਤ ਵਿੱਚ ਲੈ ਕੇ ਪੁੱਛਗਿਛ ਸ਼ੁਰੂ ਕਰ ਦਿੱਤੀ ਗਈ। ਇਸ ਦੌਰਾਨ ਫੜੇ ਗਏ ਇਸ ਵਿਅਕਤੀ ਕੋਲੋਂ ਨੈਸ਼ਨਲ ਸਿਕੁਰਿਟੀ ਗਾਰਡ ਦਾ ਇੱਕ ਜਾਅਲੀ ਪਹਿਚਾਣ ਪੱਤਰ ਅਤੇ 17 ਲੱਖ ਰੁਪਏ ਦੀ ਕੈਸ਼ ਰਾਸ਼ੀ ਮਿਲੀ ਹੈ। ਇਸਦੇ ਬਾਰੇ ਠੋਸ ਜਵਾਬ ਨਾ ਦੇਣ ‘ਤੇ ਫਿਲਹਾਲ ਪੁੱਛਗਿਛ ਦਾ ਕੰਮ ਜਾਰੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement