
24 ਘੰਟੇ ਏਟੀਐੱਮ ਵਿਚ ਪੈਸੇ ਦੀ ਵਿਵਸਥਾ ਨੂੰ ਵੀ ਯਕੀਨੀ ਬਣਾਇਆ ਜਾਵੇਗਾ। ਉਹਨਾਂ ਨੇ ਇਹ ਜਾਣਕਾਰੀ ਟਵਿੱਟਰ ਜਰੀਏ ਦਿੱਤੀ ਹੈ।
ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾ ਦੇ ਸੰਕਟ ਨੂੰ ਦੇਖਦਿਆਂ ਇਹ ਆਦੇਸ਼ ਦਿੱਤੇ ਹਨ ਕਿ ਪੰਜਾਬ ਵਿਚ ਬੈਂਕਾਂ 30 ਅਤੇ 31 ਮਾਰਚ ਨੂੰ ਵੀ ਖੁਲ੍ਹੇ ਰਹਿਣਗੇ। ਇਸ ਤੋਂ ਬਾਅਦ 3 ਅ੍ਰਪੈਲ ਤੋਂ ਲੈ ਕੇ ਹਫ਼ਤੇ ਵਿਚ ਦੋ ਵਾਰ ਬੈਂਕਾਂ ਖੁੱਲ੍ਹਿਆ ਕਰਨਗੀਆਂ। ਇੱਕ ਤਿਹਾਈ ਬਰਾਂਚਾਂ ਹਫ਼ਤੇ ਦੇ ਹੋਰ ਦਿਨਾਂ ਵਿਚ ਖੁੱਲ੍ਹਣਗੀਆਂ। 24 ਘੰਟੇ ਏਟੀਐੱਮ ਵਿਚ ਪੈਸੇ ਦੀ ਵਿਵਸਥਾ ਨੂੰ ਵੀ ਯਕੀਨੀ ਬਣਾਇਆ ਜਾਵੇਗਾ। ਉਹਨਾਂ ਨੇ ਇਹ ਜਾਣਕਾਰੀ ਟਵਿੱਟਰ ਜਰੀਏ ਦਿੱਤੀ ਹੈ।
In the wake of the fight against #Covid19, banks in Punjab will remain open on 30th & 31st March. From 3rd April, Banks will open for two days in a week by rotation. One-third of branches shall be open on the other days of the week. 24X7 Cash availability in ATMs to be ensured.
— Capt.Amarinder Singh (@capt_amarinder) March 29, 2020
ਇਸ ਦੇ ਨਾਲ ਹੀ ਦੱਸ ਦਈਏ ਕਿ ਬੈਂਕ ਆਫ ਇੰਡੀਆ ਨੇ ਐਤਵਾਰ ਨੂੰ ਆਪਣੇ ਗਾਹਕਾਂ ਨੂੰ ਇਕ ਵੱਡਾ ਤੋਹਫਾ ਦਿੱਤਾ ਹੈ। ਬੈਂਕ ਆਫ ਇੰਡੀਆ ਨੇ ਰਿਜ਼ਰਵ ਬੈਂਕ (ਆਰਬੀਆਈ) ਵੱਲੋਂ ਨੀਤੀਗਤ ਵਿਆਜ ਦਰਾਂ ਵਿਚ ਕੀਤੀ ਗਈ ਕਟੌਤੀ ਦਾ ਪੂਰਾ ਲਾਭ ਗਾਹਕਾਂ ਨੂੰ ਦੇਣ ਦਾ ਫੈਸਲਾ ਕੀਤਾ ਹੈ। ਬੀਓਆਈ ਨੇ ਐਤਵਾਰ ਨੂੰ ਐਕਸਟਰਨਲ ਬੈਂਚਮਾਰਕ ਉਧਾਰ ਦਰਾਂ ਨੂੰ 75 ਬੇਸਿਸ ਪੁਆਇੰਟ ਭਾਵ 0.75 ਪ੍ਰਤੀਸ਼ਤ ਤੱਕ ਘਟਾ ਦਿੱਤਾ ਹੈ।
ਇਸ ਕਟੌਤੀ ਤੋਂ ਬਾਅਦ, ਐਕਸਟਰਨਲ ਬੈਂਚਮਾਰਕ ਉਧਾਰ ਦਰ 7.25 ਪ੍ਰਤੀਸ਼ਤ ਤੱਕ ਆ ਗਈ। ਲੈਂਡਰਸ ਐਕਸਟਰਨਲ ਬੈਂਚਮਾਰਕ ਉਧਾਰ ਦਰ ਆਰਬੀਆਈ ਦੇ ਰੈਪੋ ਰੇਟ ਨਾਲ ਲਿੰਕ ਹੈ। ਵਿਆਜ ਦਰਾਂ ਵਿਚ ਇਹ ਕਟੌਤੀ 1 ਅਪ੍ਰੈਲ ਤੋਂ ਲਾਗੂ ਹੋਵੇਗੀ। ਦੱਸ ਦਈਏ ਕਿ 27 ਮਾਰਚ ਨੂੰ ਰਿਜ਼ਰਵ ਬੈਂਕ ਨੇ ਰੈਪੋ ਰੇਟ ਨੂੰ 75 ਅਧਾਰ ਅੰਕ ਘਟਾ ਦਿੱਤਾ ਸੀ, ਜਿਸ ਤੋਂ ਬਾਅਦ ਇਹ 4.4 ਪ੍ਰਤੀਸ਼ਤ ਦੇ ਪੱਧਰ ‘ਤੇ ਆ ਗਿਆ।