
ਹੁਣ ਚੰਡੀਗੜ੍ਹ ਦੀ ਹਰ ਪਲ ਦੀ ਜਾਣਕਾਰੀ ਰੱਖ ਰਹੇ ਨੇ ਸਮਾਰਟ ਕੈਮਰੇ : ਅਨੰਦਿਤਾ
ਕੇਂਦਰੀ ਗ੍ਰਹਿ ਮੰਤਰੀ ਨੇ ਕੀਤਾ ਸੀ ਉਦਘਾਟਨ
ਟ੍ਰੈਫ਼ਿਕ ਵਿਵਸਥਾ, ਅਮਨ ਕਾਨੂੰਨ ਅਤੇ ਨਾਗਰਿਕ ਸੇਵਾਵਾਂ ਉਤੇ ਕੈਮਰਿਆਂ ਦੀ ਨਜ਼ਰ
ਚੰਡੀਗੜ੍ਹ, 28 ਮਾਰਚ (ਗੁਰਉਪਦੇਸ਼ ਭੁੱਲਰ) : ਪੰਜਾਬ ਹਰਿਆਣਾ ਦੀ ਰਾਜਧਾਨੀ ਸਿਟੀ ਬਿਊਟੀਫੁਲ ਚੰਡੀਗੜ੍ਹ ਹੁਣ ਪੂਰੀ ਤਰ੍ਹਾਂ ਡਿਜੀਟਲ ਬਦਣ ਵਾਲਾ ਦੇਸ਼ ਦਾ ਪਹਿਲਾ ਸਮਾਰਟ ਸ਼ਹਿਰ ਬਣਨ ਜਾ ਰਿਹਾ ਹੈ | ਹੁਣ ਸ਼ਹਿਰ ਦੇ ਪਲ-ਪਲ ਦੀ ਜਾਣਕਾਰੀ ਸਮਾਰਟ ਸੀਸੀਟੀਵੀ ਕੈਮਰੇ ਕੈਦ ਕਰਨਗੇ | ਬੀਤੇ ਦਿਨੀਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਹਿਰ ਦੇ ਦੌਰੇ ਸਮੇਂ ਚੰਡੀਗੜ੍ਹ ਸਮਾਰਟ ਸਿਟੀ ਲਿਮਟਿਡ ਦੇ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ ਦਾ ਉਦਘਾਟਨ ਸੈਕਟਰ-17 ਦੀ ਨਵੀਂ ਬਣੀ ਬਿਲਡਿੰਗ ਵਿਚ ਕੀਤਾ | ਇਸ ਪ੍ਰੋਜੈਕਟ ਸਬੰਧੀ ਵਧੇਰੀ ਜਾਣਕਾਰੀ ਦਿੰਦੇ ਹੋਏ, ਇਸ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਨੰਦਿਤਾ ਮਿੱਤਰਾ ਨੇ ਦਸਿਆ ਕਿ ਇਹ ਸਿਸਟਮ ਪਰਸੋਂ ਰਾਤ ਤੋਂ ਹੀ ਚਾਲੂ ਹੋ ਗਿਆ ਸੀ | ਉਨ੍ਹਾਂ ਦਸਿਆ ਕਿ ਇਸ ਸੈਂਟਰ ਅਧੀਨ ਟ੍ਰੈਫ਼ਿਕ ਵਿਵਸਥਾ ਅਮਨ ਕਾਨੂੰਨ ਅਤੇ ਨਾਗਰਿਕ ਸੇਵਾਵਾਂ ਹਨ | ਜਿਨ੍ਹਾਂ ਬਾਰੇ ਪੂਰੀ ਜਾਣਕਾਰੀ ਸਮਾਰਟ ਕੈਮਰਿਆਂ ਵਿਚ ਕੈਦ ਕੀਤੀ ਜਾ ਰਹੀ ਹੈ | ਇਸ ਨਾਲ ਜਿਥੇ ਟ੍ਰੈਫ਼ਿਕ ਵਿਵਸਥਾ ਵਿਚ ਵੱਡਾ ਸੁਧਾਰ ਆਵੇਗਾ, ਉਥੇ ਹੀ ਨਾਗਰਿਕ ਸੇਵਾਵਾਂ 'ਤੇ ਕੈਮਰਿਆਂ ਦੀ ਨਿਗਰਾਨੀ ਕਾਰਨ ਵੱਖ-ਵੱਖ ਵਿਭਾਗ ਦੀ ਕਾਰਜ ਕੁਸ਼ਲਤਾ 'ਚ ਵੀ ਸੁਧਾਰ ਹੋਵੇਗਾ | ਉਨ੍ਹਾਂ ਦਸਿਆ ਕਿ ਟ੍ਰੈਫ਼ਿਕ ਵਿਵਸਥਾ ਉਤੇੇ ਨਜ਼ਰ ਲਈ ਇਸ ਸੈਂਟਰ ਅਧੀਨ ਹੀ ਇੰਟੈਲੀਜੈਂਟ ਟਰੈਫ਼ਿਕ ਮੈਨੇਜਮੈਂਟ ਸਿਸਟਮ ਰਾਹੀਂ ਟ੍ਰੈਫ਼ਿਕ ਪੁਲਿਸ ਕਰਮਚਾਰੀ 24 ਘੰਟੇ ਆਵਾਜਾਈ ਉਪਰ ਸੈਂਟਰ ਵਿਚ ਬੈਠ ਕੇ ਹੀ ਨਜ਼ਰ ਰੱਖ ਰਹੇ ਹਨ | 40 ਟ੍ਰੈਫ਼ਿਕ ਪੁਆਇੰਟਾਂ ਉਪਰ ਉਚ ਸਮਰੱਥਾ ਵਾਲੇ ਸੀਸੀਟੀਵੀ ਕੈਮਰਿਆਂ ਤੋਂ ਇਲਾਵਾ 285 ਪੁਆਇੰਟਾਂ ਉਪਰ 100 ਹੋਰ ਸਮਾਰਟ ਕੈਮਰੇ ਲਵਾਏ ਗਏ ਹਨ | ਉਨ੍ਹਾਂ ਦਸਿਆ ਕਿ ਸ਼ੁਰੂ ਵਿਚ ਤੇਜ਼ ਰਫ਼ਤਾਰ, ਹੈਲਮਟ ਅਤੇ ਰੈੱਡ ਲਾਈਟ ਜੰਪ ਦੀ ਉਲੰਘਣਾ ਨੂੰ ਕੈਮਰਿਆਂ ਨੇ ਦਰਜ ਕਰ ਕੇ ਘਰਾਂ ਚ ਚਲਾਨ ਭੇਜੇ ਜਾ ਰਹੇ ਹਨ | ਇਸ ਸੈਂਟਰ ਦੇ ਉਦਘਾਟਨ ਦੇ ਦੋ ਦਿਨ ਅੰਦਰ ਹੀ ਹੁਣ ਤਕ 300 ਉਲੰਘਣਾ ਦੇ ਮਾਮਲੇ ਦਰਜ ਹੋ ਚੁਕੇ ਹਨ | ਇਨ੍ਹਾਂ ਕੈਮਰਿਆਂ ਰਾਹੀਂ ਕਿਸੇ ਵੀ ਥਾਂ ਜ਼ਿਆਦਾ ਸਮੇਂ ਤਕ ਲਈ ਕੋਈ ਅਣਪਛਾਤੀ ਵਸਤੂ ਅਚਾਨਕ ਹੋ ਰਹੇ ਇਕੱਠ ਆਦਿ ਉਤੇ ਵੀ ਨਜ਼ਰ ਰੱਖੀ ਜਾ ਰਹੀ ਹੈ ਤਾਂ ਜੋ ਤੁਰਤ ਕਾਰਵਾਈ ਹੋ ਸਕੇ |
ਡੱਬੀ :-