
ਲੋਕਾਂ ਨੂੰ ਪਾਸਪੋਰਟ ਪ੍ਰਾਪਤ ਕਰਨ ਲਈ ਹੋ ਰਹੀ ਖਜਲ ਖੁਆਰੀ ਬਾਰੇ ਜਾਣੂ ਕਰਵਾਇਆ
ਚੰਡੀਗੜ੍ਹ : ਕਾਂਗਰਸੀ ਆਗੂ ਜਸਬੀਰ ਸਿੰਘ ਗਿੱਲ ਤੇ ਗੁਰਜੀਤ ਸਿੰਘ ਔਜਲਾ ਨੇ ਅੱਜ ਵਿਦੇਸ਼ ਮੰਤਰੀ ਵੀ ਮੁਰਲੀਧਰਨ ਨਾਲ ਮੁਲਾਕਾਤ ਕੀਤੀ। ਉਹਨਾਂ ਨੇ ਵਿਦੇਸ਼ ਮੰਤਰੀ ਨੂੰ ਪੰਜਾਬ ਵਿੱਚ ਲੋਕਾਂ ਨੂੰ 3-4 ਮਹੀਨੇ ਦੀ ਪਾਸਪੋਰਟ ਪ੍ਰਾਪਤ ਕਰਨ ਲਈ ਉਡੀਕ ਤੇ ਹੋ ਰਹੀ ਖਜਲ ਖੁਆਰੀ ਬਾਰੇ ਜਾਣੂ ਕਰਵਾਇਆ। ਉਹਨਾਂ ਵਿਦੇਸ਼ ਮੰਤਰੀ ਨੂੰ ਦੱਸਿਆ ਕਿ ਲੋਕਾਂ ਨੂੰ ਪਾਸਪੋਰਟ ਬਣਾਉਣ ਲਈ ਮਹੀਨਿਆਂ ਬੰਧੀ ਉਡੀਕ ਕਰਨੀ ਪੈ ਰਹੀ ਹੈ।
ਕਾਂਗਰਸੀ ਆਗੂਆਂ ਨੇ ਤਰਨਤਾਰਨ ਵਿਚ ਖੁੱਲ੍ਹਣ ਵਾਲੇ ਪਾਸਪੋਰਟ ਦਫਤਰ ਦੇ ਸ਼ੁਰੂ ਹੋਣ ਵਿਚ ਬੇਲੋੜੀ ਦੇਰੀ ਦੀ ਗੱਲ ਵੀ ਕੀਤੀ। ਵਿਦੇਸ਼ ਮੰਤਰੀ ਵੀ ਮੁਰਲੀਧਰਨ ਨੇ ਤੁਰੰਤ ਮਾਮਲਿਆਂ ਨੂੰ ਸੁਣਦਿਆਂ ਹੋਇਆ CPO ਨੂੰ ਮਸਲਿਆਂ ਨੂੰ ਹੱਲ਼੍ਹ ਕਰਨ ਲਈ ਕਿਹਾ। ਜਸਬੀਰ ਸਿੰਘ ਗਿੱਲ ਤੇ ਗੁਰਜੀਤ ਸਿੰਘ ਔਜਲਾ ਨਾਲ ਮੁਹੰਮਦ ਸਦੀਕ ਵੀ ਮੌਜੂਦ ਸਨ।