ਜਲੰਧਰ ਵਿਚ 7 ਹੋਰ ਨਵੇਂ ਪਾਜ਼ੇਟਿਵ ਕੇਸ ਆਏ
Published : Apr 29, 2020, 8:15 am IST
Updated : Apr 29, 2020, 8:15 am IST
SHARE ARTICLE
File Photo
File Photo

12 ਸਾਲ ਦੇ ਬੱਚੇ 'ਤੇ ਕੋਰੋਨਾ ਦਾ ਕਹਿਰ

ਜਲੰਧਰ, 28 ਅਪ੍ਰੈਲ (ਲਖਵਿੰਦਰ ਸਿੰਘ ਲੱਕੀ /ਵਰਿੰਦਰ ਸ਼ਰਮਾ ) : ਜਲੰਧਰ ਸ਼ਹਿਰ 'ਚ ਕਰੋਨਾ ਦੇ ਮਾਮਲੇ ਤੇਜ਼ੀ ਨਾਲ ਵਧਦੇ ਜਾ ਰਹੇ ਹਨ।  ਤਾਜ਼ਾ ਜਾਣਕਾਰੀ ਦੇ ਅਨੁਸਾਰ, ਇਕ 12 ਸਾਲ ਦੇ  ਬੱਚੇ, ਜਿਸ ਦਾ ਨਾਂ  ਵਿਨੀਤ ਕੁਮਾਰ  ਹੈ,   ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਜੋ ਨਿਊ  ਗੋਬਿੰਦ ਨਗਰ ਬਸਤੀ ਗੁੱਜਾਂ ਦਾ ਰਹਿਣ ਵਾਲਾ  ਹੈ।  ਇਹ ਬੱਚਾ ਉਸੇ ਕਰੋਨਾ  ਮਰੀਜ਼ ਦੇ ਸੰਪਰਕ ਵਿਚ ਆ ਕੇ ਕੋਰੋਨਾ ਪਾਜ਼ੇਟਿਵ ਹੋਇਆ ਹੈ, ਜਿਸ ਦੀ ਪਿਛਲੇ ਦਿਨੀਂ ਜੌਹਲ ਹਸਪਤਾਲ ਵਿੱਚ ਮੌਤ ਹੋ ਗਈ ਸੀ।  ਮ੍ਰਿਤਕ ਦਾ ਨਾਮ ਸਹਿਦੇਵ ਸਿੰਘ ਸੀ ।  

ਅੱਜ ਸਵੇਰੇ ਜਵਾਲਾ ਨਗਰ ਦੀ ਰਹਿਣ ਵਾਲੀ 46 ਸਾਲਾ ਔਰਤ  ਦੀ ਟੈਸਟ ਰਿਪੋਰਟ ਪਾਜ਼ੀਟਿਵ  ਆਈ। ਅੱਜ ਜਲੰਧਰ ਜ਼ਿਲ੍ਹੇ ਵਿਚ 7 ਹੋਰ ਨਵੇਂ ਕੇਸਾਂ ਦੇ ਮਿਲਣ  ਨਾਲ ਮਰੀਜ਼ਾਂ ਦੀ ਗਿਣਤੀ 85 ਹੋ ਗਈ ਹੈ। ਇਹ ਨਾਮੁਰਾਦ ਬਿਮਾਰੀ ਜਲੰਧਰ ਵਿਚ ਆਪਣਾ ਰੰਗ ਲਗਾਤਾਰ ਦਿਖਾ ਰਹਿ ਹੈ, ਜੋ ਕਿ ਜਲੰਧਰ ਵਾਸੀਆਂ ਲਈ ਇਕ ਬਹੁਤ ਵੱਡੀ ਖ਼ਤਰੇ ਦੀ ਘੰਟੀ ਹੈ। ਸੱਭ ਤੋਂ ਵਧੇਰੇ ਪਾਜ਼ੇਟਿਵ ਕੇਸ ਇਸ ਜ਼ਿਲੇ ਵਿਚ ਹਨ ਜਿਸ ਕਾਰਨ ਲੋਕਾਂ ਵਿਚ ਸਹਿਮ ਦਾ ਮਾਹੌਲ ਹੈ।

ਜਲੰਧਰ ਸਿਵਲ ਹਸਪਤਾਲ ਤੋਂ ਕੋਰੋਨਾ ਦੇ ਤਿੰਨ ਮਰੀਜ਼ ਹੋਏ ਠੀਕ
ਜਲੰਧਰ, 28 ਅਪ੍ਰੈਲ (ਵਰਿੰਦਰ ਸ਼ਰਮਾ) : ਸਿਵਲ ਹਸਪਤਾਲ ਜਲੰਧਰ ਦੇ ਕੋਰੋਨਾ ਵਾਇਰਸ ਦੇ ਪੀੜਤ ਮਰੀਜ਼ ਪੂਰੀ ਤਰ੍ਹਾਂ ਠੀਕ ਹੋ ਗਏ ਅਤੇ ਅੱਜ ਘਰ ਪਰਤ ਗਏ, ਜਿਸ ਤੋਂ ਬਾਅਦ ਸਿਹਤ ਵਿਭਾਗ ਨੇ ਉਨ੍ਹਾਂ ਨੂੰ ਹਸਪਤਾਲ ਤੋਂ ਘਰ ਭੇਜ ਦਿਤਾ ਅਤੇ ਅਗਲੇ ਕੁੱਝ ਦਿਨਾਂ ਲਈ ਸਾਵਧਾਨ ਰਹਿਣ ਦੀ ਚੇਤਾਵਨੀ ਦਿਤੀ। ਸਿਵਲ ਹਸਪਤਾਲ ਜਲੰਧਰ ਤੋਂ ਪੂਰੀ ਤਰ੍ਹਾਂ ਠੀਕ ਹੋਏ ਇਨ੍ਹਾਂ ਮਰੀਜ਼ਾਂ ਵਿਚ ਤਲਵੰਡੀ ਭਿਲਾਂ (ਕਰਤਾਰਪੁਰ) ਦੇ ਅਲੀ ਬਾਗ ਹੁਸੈਨ, ਮੀਠਾ ਬਾਜ਼ਾਰ ਦਾ ਵਿਸ਼ਵ ਵਰਮਾ ਅਤੇ ਰਾਜਾ ਗਾਰਡਨ ਦਾ ਜਸਬੀਰ ਸਿੰਘ ਸ਼ਾਮਲ ਹਨ। ਇਨ੍ਹਾਂ ਦਾ ਇਲਾਜ ਡਾਕਟਰ ਕਸ਼ਮੀਰੀ ਲਾਲ ਨੇ ਕੀਤਾ ਹੈ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM
Advertisement