
ਜ਼ਿਲ੍ਹੇ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਾਉਣ ਲਈ ਪ੍ਰਸ਼ਾਸਨ ਦੁਆਰਾ ਬਾਹਰਲੇ ਸੂਬਿਆਂ ਤੇ ਇੱਥੋ ਤਕ ਹਾਟ ਸਪੋਟ ਬਣੇ ਦੂਜੇ ਜ਼ਿਲ੍ਹਿਆਂ ਤੋਂ ਸਬਜ਼ੀਆਂ ਤੇ ਫ਼ਰੂਟ ਲਿਆਉਣ 'ਤੇ ਲਗਾਈ
ਬਠਿੰਡਾ, 28 ਅਪ੍ਰੈਲ (ਸੁਖਜਿੰਦਰ ਮਾਨ): ਜ਼ਿਲ੍ਹੇ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਾਉਣ ਲਈ ਪ੍ਰਸ਼ਾਸਨ ਦੁਆਰਾ ਬਾਹਰਲੇ ਸੂਬਿਆਂ ਤੇ ਇੱਥੋ ਤਕ ਹਾਟ ਸਪੋਟ ਬਣੇ ਦੂਜੇ ਜ਼ਿਲ੍ਹਿਆਂ ਤੋਂ ਸਬਜ਼ੀਆਂ ਤੇ ਫ਼ਰੂਟ ਲਿਆਉਣ 'ਤੇ ਲਗਾਈ ਪਾਬੰਦੀ ਦੌਰਾਨ ਬਠਿੰਡਾ ਪੁਲਿਸ ਨੇ ਇਕ ਆੜ੍ਹਤੀ ਵਿਰੁਧ ਕਰਫ਼ਿਊ ਦੀ ਉਲੰਘਣਾ ਕਰਨ ਦੇ ਦੋਸ਼ਾਂ ਹੇਠ ਪਰਚਾ ਦਰਜ ਕੀਤਾ ਹੈ। ਥਾਣਾ ਕੈਨਾਲ ਕਾਲੋਨੀ ਦੀ ਪੁਲਿਸ ਨੇ ਇਸ ਦੌਰਾਨ ਉਕਤ ਆੜ੍ਹਤੀ ਦਾ ਸਬਜ਼ੀਆਂ ਅਤੇ ਫੱਲ ਲਿਆ ਰਹੇ ਟਰੱਕ ਨੂੰ ਅਪਣੇ ਕਬਜ਼ੇ ਵਿਚ ਲਿਆ ਹੈ।
ਪੁਲਿਸ ਅਧਿਕਾਰੀਆਂ ਮੁਤਾਬਕ ਸਬਜ਼ੀ ਮੰਡੀ ਦਾ ਆੜ੍ਹਤੀਆ ਸੁਨੀਲ ਬਾਬਾ ਬਾਹਰਲੇ ਜ਼ਿਲ੍ਹੇ ਤੋਂ ਫਰੂਟ ਮੰਗਵਾ ਕੇ ਵੇਚਣ ਬਾਰੇ ਸੂਚਨਾ ਮਿਲੀ ਸੀ। ਇਸ ਸੂਚਨਾ 'ਤੇ ਕਾਰਵਾਈ ਕਰਦੇ ਹੋਏ ਸਥਾਨਕ ਪਰਸਰਾਮ ਨਗਰ ਦੇ ਖੇਤਰ ਵਿਚ ਉਕਤ ਆੜ੍ਹਤੀਏ ਵਲੋਂ ਮਤੀਰਿਆਂ ਨਾਲ ਭਰਿਆ ਹੋਇਆ ਇਕ ਟਰੱਕ ਕਾਬੂ ਕੀਤਾ ਗਿਆ। ਪੁਲਿਸ ਨੇ ਟਰੱਕ ਨੂੰ ਅਪਣੇ ਕਬਜ਼ੇ ਵਿਚ ਲੈ ਕੇ ਡਰਾਈਵਰ ਦਰਸ਼ਨ ਸਿੰਘ ਵਾਸੀ ਮਹਿਤਪੁਰ ਅਲਧਣੀ ਜ਼ਿਲ੍ਹਾ ਨਵਾਂ ਸ਼ਹਿਰ ਅਤੇ ਆੜਤੀਆ ਸੁਨੀਲ ਬਾਬਾ ਵਿਰੁਧ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਲਿਆ ਹੈ