
ਅੱਜ ਬਲਾਚੌਰ ਵਿਚੋਂ 47 ਨਵੇਂ ਸੈਂਪਲ ਲਏ ਗਏ ਹਨ ਅਤੇ ਹਾਲੇ ਜ਼ਿਲ੍ਹੇ ਦੇ 108 ਟੈਸਟਾਂ ਦੀ ਰਿਪੋਰਟ ਆਉਂਣੀ ਬਾਕੀ ਹੈ।
ਨਵਾਂ ਸ਼ਹਿਰ : ਪੰਜਾਬ ਵਿਚ ਆਏ ਦਿਨ ਕਰੋਨਾ ਦੇ ਕੇਸਾਂ ਵਿਚ ਵੱਧੇ ਦੀਆਂ ਖਬਰਾਂ ਨਾਲ ਲੋਕ ਪ੍ਰੇਸ਼ਾਨ ਹੋਏ ਪਏ ਹਨ। ਇਸੇ ਵਿਚ ਹੁਣ ਪੰਜਾਬ ਦੇ ਲੋਕਾਂ ਲਈ ਇਕ ਰਾਹਤ ਦੀ ਖਬਰ ਸਾਹਮਣੇ ਆਈ ਹੈ ਜਿਸ ਵਿਚ ਸ਼ਹੀਦ ਭਗਤ ਸਿੰਘ ਨਗਰ ਦੇ ਬਲਾਚੋਰ ਸਬ ਡਵੀਜਨ ਦੇ ਪਿੰਡ ਬੂਥਗੜ੍ਹ ਦੇ ਡਰਾਇਵਰ ਜਤਿੰਦਰ ਕੁਮਾਰ ਦੇ ਸੰਪਰਕ ਵਿਚ ਆਉਂਣ ਵਾਲਿਆ ਦੇ 50 ਦੇ ਕਰੀਬ ਕਰਵਾਏ ਲੋਕਾਂ ਦੇ ਟੈਸਟਾਂ ਵਿਚੋਂ ਮਾਤਾ ਤ੍ਰਿਪਤਾ ਦੇਵੀ ਅਤੇ ਸਹਾਇਕ ਸੰਜੀਵ ਕੁਮਾਰ ਨੂੰ ਛੱਡ ਕੇ ਬਾਕੀ ਸਾਰੇ ਟੈਸਟ ਨੈਗਟਿਵ ਆਏ ਹਨ।
Corona Virus
ਇਸ ਬਾਰੇ ਜਾਣਕਾਰੀ ਦਿੰਦਿਆ ਸਿਵਲ ਸਰਜਨ ਡਾ. ਰਜਿੰਦਰ ਭਾਟੀਆ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਵੱਲੋਂ ਉਸ ਡਰਾਇਵਰ ਦੇ ਸੰਪਰਕ ਵਿਚ ਆਉਂਣ ਵਾਲਿਆ ਦੀ ਕਰੀਬ 150 ਲੋਕਾਂ ਦੀ ਸੂਚੀ ਤਿਆਰ ਕੀਤੀ ਗਈ ਸੀ। ਜਿਸ ਵਿਚ ਅੱਜ ਉਸ ਸਮੇਂ ਸਿਹਤ ਵਿਭਾਗ ਨੂੰ ਚੈਨ ਆਇਆ ਜਦੋਂ ਇਨ੍ਹਾਂ ਵਿਚੋਂ ਵੱਡੀ ਗਿਣਤੀ ਵਿਚ ਲੋਕਾਂ ਦੀ ਰਿਪੋਰਟ ਨੈਗਟਿਵ ਆਈ ਹੈ।
Corona Virus Test
ਇਸ ਤੋਂ ਇਲਾਵਾ ਉਨ੍ਹਾਂ ਦਾ ਕਹਿਣਾ ਹੈ ਕਿ ਜ਼ਿਲ੍ਹੇ ਵਿਚ ਕਰੋਨਾ ਵਾਇਰਸ ਦੀ ਰੋਕਥਾਮ ਨੂੰ ਲੈ ਕੇ ਹੁਣ ਤੱਕ 875 ਦੇ ਕਰੀਬ ਟੈਸਟ ਕਰਵਾਏ ਜਾ ਚੁੱਕੇ ਹਨ। ਜਿਨ੍ਹਾਂ ਵਿਚੋਂ 2 ਲੋਕ ਅੱਜ ਪੌਜਟਿਵ ਵੀ ਪਾਏ ਗਏ ਹਨ। ਇਨ੍ਹਾਂ ਦੋ ਪੌਜਿਟਵ ਲੋਕਾਂ ਦੇ ਨਾਲ ਅੱਜ ਜ਼ਿਲੇ ਵਿਚ ਕਰੋਨਾ ਦੇ ਮਰੀਜ਼ਾਂ ਦੀ ਸੰਖਿਆ ਵੱਧ ਕੇ 22 ਹੋ ਗਈ ਹੈ, ਜਿਸ ਵਿਚੋਂ ਇਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ।
Corona Virus
ਇਸ ਤੋਂ ਇਲਾਵਾ ਇਥੇ 18 ਲੋਕ ਠੀਕ ਹੋ ਕੇ ਘਰ ਜਾ ਚੁੱਕੇ ਹਨ। ਜ਼ਿਕਰਯੋਗ ਹੈ ਕਿ 174 ਦੇ ਕਰਵਾਏ ਗਏ ਟੈਸਟਾਂ ਵਿਚੋਂ ਕੇਵਲ 2 ਲੋਕਾਂ ਦੀ ਰਿਪੋਰਟ ਹੀ ਪੌਜਟਿਵ ਆਈ ਹੈ ਬਾਕੀ 172 ਇਸ ਜਾਂਚ ਵਿਚ ਨੈਗਟਿਵ ਪਾਏ ਗਏ ਹਨ। ਇਸ ਦੇ ਨਾਲ ਹੀ ਅੱਜ ਬਲਾਚੌਰ ਵਿਚੋਂ 47 ਨਵੇਂ ਸੈਂਪਲ ਲਏ ਗਏ ਹਨ ਅਤੇ ਹਾਲੇ ਜ਼ਿਲ੍ਹੇ ਦੇ 108 ਟੈਸਟਾਂ ਦੀ ਰਿਪੋਰਟ ਆਉਂਣੀ ਬਾਕੀ ਹੈ।
coronavirus
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।