ਪਟਿਆਲਾ ਵਿਖੇ ਇਕੋ ਸਮੇਂ ਪਟਿਆਲਾ ਅਤੇ ਰਾਜਪੁਰਾ ਤੋਂ ਕਰੋਨਾ ਦੇ ਕੇਸ ਸਾਹਮਣੇ ਆਉਂਣ ਤੋਂ ਬਾਅਦ ਹੁਣ ਪਟਿਆਲਾ ਕਰੋਨਾ ਦਾ ਹੌਟਸਪੌਟ ਬਣ ਚੁੱਕਾ ਹੈ।
ਪੰਜਾਬ ਵਿਚ ਕਰੋਨਾ ਵਾਇਰਸ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ । ਪਟਿਆਲਾ ਵਿਖੇ ਇਕੋ ਸਮੇਂ ਪਟਿਆਲਾ ਅਤੇ ਰਾਜਪੁਰਾ ਤੋਂ ਕਰੋਨਾ ਦੇ ਕੇਸ ਸਾਹਮਣੇ ਆਉਂਣ ਤੋਂ ਬਾਅਦ ਹੁਣ ਪਟਿਆਲਾ ਕਰੋਨਾ ਦਾ ਹੌਟਸਪੌਟ ਬਣ ਚੁੱਕਾ ਹੈ। ਦੱਸ ਦੱਈਏ ਕਿ ਇਥੋਂ ਦੀ ਪੀੜਿਤ ਮਹਿਲਾ ਦੇ ਸੰਪਰਕ ਵਿਚ ਆਉਂਣ ਵਾਲੇ 29 ਕੇਸ ਪੌਜਟਿਵ ਪਾਏ ਗਏ ਹਨ।
ਜਿਸ ਤੋਂ ਬਾਅਦ ਸਿਹਤ ਵਿਭਾਗ ਦੀਆਂ ਟੀਮਾਂ ਦੇ ਵੱਲ਼ੋਂ ਪੀੜਿਤਾਂ ਨੂੰ ਸਰਕਾਰੀ ਰਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਦਾਖਲ ਕਰਵਾ ਦਿੱਤਾ ਹੈ ਅਤੇ ਇਸ ਤੋਂ ਬਾਅਦ ਹੁਣ ਪਟਿਆਲਾ ਵਿਖੇ ਕਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵੱਧ ਕਿ 49 ਹੋ ਚੁੱਕੀ ਹੈ। ਉਧਰ ਅਮ੍ਰਿੰਤਸਰ ਦੇ ਕ੍ਰਿਸ਼ਨਾਂ ਨਗਰ ਦੇ ਇੱਕ ਵਿਅਕਤੀ ਦੀ ਦਸ ਦਿਨ ਪਹਿਲਾਂ ਰਿਪੋਰਟ ਪੌਜ਼ਟਿਵ ਆਈ ਸੀ।
ਜਿਸ ਤੋਂ ਬਾਅਦ ਉਸ ਕਰੋਨਾ ਦੇ ਫੈਲਅ ਦੇ ਡਰ ਤੋਂ ਸਿਹਤ ਵਿਭਾਗ ਨੇ ਉਸ ਦੇ ਸਾਰੇ ਪਰਿਵਾਰ ਨੂੰ ਕੁਆਰੰਟੀਨ ਕਰ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਦੋਵਾਂ ਦੇ ਸੈਂਪਲ ਲੈ ਕੇ ਬੀਤੇ ਦਿਨੀਂ ਜਾਂਚ ਲਈ ਭੇਜੇ ਗਏ ਜਿਸ ਤੋਂ ਬਾਅਦ ਉਸ ਦੀ ਰਿਪੋਰਟ ਹੁਣ ਪੌਜਟਿਵ ਆ ਚੁੱਕੀ ਹੈ।
ਦੱਸ ਦੱਈਏ ਕਿ ਇਸ ਦੇ ਨਾਲ ਹੀ ਹੁਣ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਮਰੀਜਾਂ ਦੀ ਗਿਣਤੀ 277 ਹੋ ਗਈ ਹੈ। ਕੋਰੋਨਾ ਵਾਇਰਸ ਮਰੀਜ਼ ਦਾ ਵੇਰਵਾ ਇਸ ਪ੍ਰਕਾਰ ਹੈ ਮੋਹਾਲੀ ਤੋਂ 62, ਪਟਿਆਲਾ ਤੋਂ 49, ਫਤਹਿਗੜ੍ਹ ਤੋਂ 2, ਸੰਗਰੂਰ ਤੋਂ 03, ਮਾਨਸਾ ਤੋਂ 11, ਬਰਨਾਲਾ ਤੋਂ 02 ,ਮੁਕਤਸਰ ਤੋਂ 01, ਫਰੀਦਕੋਟ ਤੋਂ 03, ਫਿਰੋਜ਼ਪੁਰ ਤੋਂ 01,
ਮੋਗਾ ਤੋਂ 04, ਲੁਧਿਆਣਾ ਤੋਂ 16, ਜਲੰਧਰ ਤੋਂ 53, ਕਪੂਰਥਲਾ ਤੋਂ 03, ਅੰਮ੍ਰਿਤਸਰ ਤੋਂ 11, ਗੁਰਦਾਸਪੁਰ ਤੋ 01, ਪਠਾਨਕੋਟ ਤੋਂ 24, ਹੁਸ਼ਿਆਰਪੁਰ ਤੋਂ 07, ਨਵਾਂ ਸ਼ਹਿਰ 19 ਅਤੇ ਰੋਪੜ ਤੋਂ 3 ਕੇਸ ਸਾਹਮਣੇ ਆਏ ਹਨ।ਇਹਨਾਂ ਮਰੀਜਾਂ ਵਿਚੋ 53 ਮਰੀਜ਼ ਠੀਕ ਵੀ ਹੋ ਗਏ ਹਨ ਅਤੇ 16 ਲੋਕਾਂ ਦੀ ਮੌਤ ਹੋ ਗਈ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।