
ਡੇਰਾ ਬਾਬਾ ਨਾਨਕ ਦੇ ਪਿੰਡ ਅਗਵਾਨ ਤੋਂ ਦਿੱਲੀ ਸਿੰਘੂ ਬਾਰਡਰ ਤਕ ਲਗਾਵੇਗਾ ਦੌੜ
ਅੰਮ੍ਰਿਤਸਰ( ਰਾਜੇਸ਼ ਕੁਮਾਰ ਸੰਧੂ ) ਕਿਸਾਨੀ ਅੰਦੋਲਨ ਨੂੰ ਨਵਾਂ ਬਲ ਬਖਸ਼ਣ ਅਤੇ ਮੋਦੀ ਸਰਕਾਰ ਤੱਕ ਕਿਸਾਨੀ ਅੰਦੋਲਨ ਦੀ ਅਵਾਜ਼ ਪਹੁੰਚਾਉਣ ਲਈ ਡੇਰਾ ਬਾਬਾ ਨਾਨਕ ਦੇ ਪਿੰਡ ਅਗਵਾਨ ਤੋਂ ਸਿੱਖ ਨੌਜਵਾਨ ਗੁਰਵਿੰਦਰ ਸਿੰਘ ਡੇਰਾ ਬਾਬਾ ਨਾਨਕ ਤੋਂ ਦਿੱਲੀ ਸਿੰਘੂ ਬਾਰਡਰ ਤਕ 600 ਕਿਲੋਮੀਟਰ ਦੌੜ ਲਗਾ ਕੇ 10 ਤੋਂ 12 ਦਿਨਾਂ ਦੇ ਵਿਚ ਸਿੰਘੂ ਬਾਰਡਰ ਪਹੁੰਚੇਗਾ।
Gurwinder Singh
ਇਸ ਮੌਕੇ ਗੱਲਬਾਤ ਕਰਦਿਆਂ ਸਿੱਖ ਨੌਜਵਾਨ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਕਿਸਾਨੀ ਅੰਦੋਲਨ ਨੂੰ ਨਵਾਂ ਬਲ ਬਖਸ਼ਣ ਅਤੇ ਕਿਸਾਨੀ ਸੰਘਰਸ਼ ਵਿਚ ਜੁਟੇ ਕਿਸਾਨ ਭਰਾਵਾਂ ਦੀ ਹਮਾਇਤ ਵਿਚ "ਹੱਕਾਂ ਦੀ ਦੌੜ" ਲਗਾ 10 ਤੋਂ 12 ਦਿਨ ਵਿਚ ਦਿੱਲੀ ਪਹੁੰਚੇਗਾ।
Gurwinder Singh
ਉਹਨਾਂ ਨੇ ਇਸ ਹੱਕਾਂ ਦੀ ਦੌੜ ਨੂੰ ਲੈ ਕੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਨਾ ਕਿਸੇ ਰੂਪ ਵਿਚ ਕਿਸਾਨੀ ਅੰਦੋਲਨ ਨੂੰ ਸਮਰਥਨ ਜਰੂਰ ਕਰਨ। ਕਿਸਾਨੀ ਅੰਦੋਲਨ ਦੀ ਹਿਮਾਇਤ ਕਰਦਿਆ ਇਸਦੀ ਅਵਾਜ਼ ਇਹਨੀ ਕੁ ਬੁਲੰਦ ਕਰ ਦਿਉ ਕਿ ਮੋਦੀ ਸਰਕਾਰ ਤਕ ਇਹ ਸੰਦੇਸ਼ ਪਹੁੰਚ ਜਾਵੇ ਕਿ ਇਹਨਾਂ ਕਾਲੇ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ।
Gurwinder Singh
ਇਸ ਮੌਕੇ ਤੇ ਸ੍ਰੋਮਣੀ ਕਮੇਟੀ ਦੇ ਜਰਨਲ ਸਕੱਤਰ ਭਗਵੰਤ ਸਿੰਘ ਸਿਆਲਕਾ ਨੇ ਜਿਥੇ ਸਿੱਖ ਨੌਜਵਾਨ ਗੁਰਵਿੰਦਰ ਸਿੰਘ ਨੂੰ ਇਸ ਉਪਰਾਲੇ ਵਾਸਤੇ ਵਧਾਈ ਦਿੱਤੀ ਉਥੇ ਹੀ ਇਸ ਨੌਜਵਾਨ ਦੀ ਹੌਂਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਦੇਸ਼ ਅਤੇ ਕੌਮ ਨੂੰ ਅਜਿਹੇ ਬੁਲੰਦ ਹੌਸਲੇ ਵਾਲੇ ਨੋਜਵਾਨਾਂ ਦੀ ਜ਼ਰੂਰਤ ਹੈ। ਇਹ ਯੁਵਾ ਪੀੜੀ ਲਈ ਇਕ ਮਿਸਾਲ ਹੈ ਜਿਹਨਾਂ ਦੇਸ਼ ਅਤੇ ਕੌਮ ਦੀ ਖਾਤਰ ਅਵਾਜ਼ ਬੁਲੰਦ ਕਰਦਿਆ ਇਹ ਉਪਰਾਲਾ ਕੀਤਾ ਹੈ।
Gurwinder Singh