
ਪੰਜਾਬ ਸਰਕਾਰ ਨੂੰ ਪ੍ਰੋਗਰਾਮ ਸ਼ੁਰੂ ਕਰਨ ਲਈ ਘੱਟੋ-ਘੱਟ 10 ਲੱਖ ਡੋਜ਼ ਚਾਹੀਦੀ ਹੈ - ਬਲਬੀਰ ਸਿੱਧੂ
ਅੰਮ੍ਰਿਤਸਰ - ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੱਧੂ ਦਾ ਕਹਿਣਾ ਹੈ ਕਿ ਸਾਡੇ ਕੋਲ ਆਕਸੀਜਨ ਅਤੇ ਵੈਕਸੀਨ ਦੀ ਕਮੀ ਹੈ, ਸਾਨੂੰ ਜਿੰਨੀ ਆਕਸੀਜਨ ਅਤੇ ਵੈਕਸੀਨ ਚਾਹੀਦੀ ਹੈ। ਸਾਡੇ ਕੋਲ ਉਨ੍ਹੀਂ ਆਕਸੀਜਨ ਅਤੇ ਵੈਕਸੀਨ ਨਹੀਂ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ 1 ਮਈ ਤੋਂ 18 ਤੋਂ 45 ਸਾਲ ਦੇ ਲੋਕਾਂ ਦੇ ਵੈਕਸੀਨ ਲਗਾਉਣ ਦਾ ਪ੍ਰੋਗਰਾਮ ਪੰਜਾਬ ਸਰਕਾਰ ਸ਼ੁਰੂ ਨਹੀਂ ਕਰ ਪਾਵੇਗੀ।
Balbir Sidhu
ਪੰਜਾਬ ਸਰਕਾਰ ਨੂੰ ਪ੍ਰੋਗਰਾਮ ਸ਼ੁਰੂ ਕਰਨ ਲਈ ਘੱਟੋ-ਘੱਟ 10 ਲੱਖ ਡੋਜ਼ ਚਾਹੀਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਾਡੇ ਕੋਲ ਆਕਸੀਜਨ ਦੀ ਪ੍ਰੋਡਕਸ਼ਨ 36 ਮੈਟ੍ਰਿਕ ਟਨ ਹੈ, 110 ਮੈਟ੍ਰਿਕ ਟਨ ਅਸੀਂ ਬਾਹਰ ਤੋਂ ਲੈਂਦੇ ਹਾਂ ਅਤੇ ਸਾਨੂੰ 310 ਮੈਟ੍ਰਿਕ ਟਨ ਦੀ ਜ਼ਰੂਰਤ ਹੈ। ਲੁਧਿਆਣਾ ਡੈੱਥ ਰੇਟ ਦੇਸ਼ ਵਿਚ ਸਭ ਤੋਂ ਉੱਪਰ ਹੈ ਕਿਉਂਕਿ ਲੁਧਿਆਣਾ ਵਿਚ ਸਲੱਮ ਏਰੀਆ ਹੋਣ ਕਰ ਕੇ ਅਤੇ ਸ਼ਹਿਰ ਤੰਗ ਹੋਣ ਕਰ ਕੇ ਕੋਰੋਨਾ ਵੱਧ ਰਿਹਾ ਹੈ।