
ਜੇਲਾਂ ਵਿਚ ਅਕਸਰ ਹੀ ਕੁੱਟਮਾਰ ਕਰਨ ਦੇ ਹਾਦਸੇ ਸੁਣਨ ਨੂੰ ਮਿਲਦੇ ਹਨ ਪਰ ਇਸ ਦੀ ਤਾਜ਼ਾ ਉਦਾਹਰਣ ਬਰਨਾਲਾ ਜੇਲ ਘਰ ਵਿਚ ਇਕ ਹਵਾਲਾਤੀ ਨਾਲ ਜੇਲ ...
ਬਰਨਾਲਾ, ਜੇਲਾਂ ਵਿਚ ਅਕਸਰ ਹੀ ਕੁੱਟਮਾਰ ਕਰਨ ਦੇ ਹਾਦਸੇ ਸੁਣਨ ਨੂੰ ਮਿਲਦੇ ਹਨ ਪਰ ਇਸ ਦੀ ਤਾਜ਼ਾ ਉਦਾਹਰਣ ਬਰਨਾਲਾ ਜੇਲ ਘਰ ਵਿਚ ਇਕ ਹਵਾਲਾਤੀ ਨਾਲ ਜੇਲ ਅਧਿਕਾਰੀਆਂ ਵਲੋਂ ਕੁੱਟਮਾਰ ਕਰ ਕੇ ਲੱਤਾਂ ਤੋੜਨ ਦੀ ਘਟਨਾ ਸਾਹਮਣੇ ਆਈ ਹੈ। ਇਸ ਸਬੰਧੀ ਸਿਵਲ ਹਸਪਤਾਲ ਵਿਖੇ ਪੀੜਤ ਗੁਰਪ੍ਰੀਤ ਸਿੰਘ (20) ਨੇ ਦਸਿਆ ਕਿ ਕਰੀਬ ਦੋ ਮਹਿਨੇ ਪਹਿਲਾਂ ਉਸ ਉਪਰ ਥਾਣਾ ਮਹਿਲ ਕਲਾ ਵਿਖੇ ਮਾਮਲਾ ਦਰਜ ਹੋਇਆ ਸੀ।
ਉਸ ਨੂੰ ਅਦਾਲਤਾਂ ਦੇ ਹੁਕਮਾਂ ਅਨੁਸਾਰ ਉਸ ਜ਼ਿਲ੍ਹਾ ਜੇਲ ਘਰ ਵਿਚ ਭੇਜ ਦਿੱਤਾ ਗਿਆ ਸੀ ਪਰ ਬੀਤੇ ਦਿਨ ਪਹਿਲਾ ਨਸ਼ਾ ਤਸਕਰੀ ਦੇ ਸ਼ੱਕ ਦੇ ਆਧਾਰ 'ਤੇ ਉਸ ਨਾਲ ਜੇਲ ਅਧਿਕਾਰੀਆਂ ਵਲੋਂ ਬੇਰਿਹਮੀ ਨਾਲ ਕੁੱਟਮਾਰ ਕਰ ਕੇ ਲੱਤਾਂ ਤੋੜ ਦਿਤੀਆਂ ਗਈਆਂ ਪਰ ਉਸ ਨੂੰ ਇਲਾਜ ਲਈ ਹਸਪਤਾਲ ਵਿਚ ਦਾਖ਼ਲ ਨਹੀਂ ਕਰਵਾਇਆ ਗਿਆ।
ਬੀਤੀ ਰਾਤ ਉਸ ਨੂੰ ਜ਼ਿਆਦਾ ਹੀ ਦਰਦ ਹੋਣ ਲੱਗ ਪਿਆ ਤਾਂ ਇਸ ਦਾ ਵਿਰੋਧ ਹੋਰ ਕੈਦੀਆਂ ਵਲੋਂ ਕੀਤੀ ਗਿਆ ਜਿਸ ਤਹਿਤ ਉਸ ਨੂੰ ਅੱਜ ਬਰਨਾਲਾ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਇਕ ਵੱਡੀ ਗੱਲ ਹੋਰ ਸਾਹਮਣੇ ਆਈ ਕਿ ਉਸ ਨੂੰ ਇਲਾਜ ਲਈ ਐਂਬੂਲੈਸ ਦੀ ਥਾਂ ਪੁਲਿਸ ਗੱਡੀ ਵਿਚ ਹੀ ਹੇਠਾਂ ਸੁੱਟ ਕੇ ਲਿਆਂਦਾ ਗਿਆ।