ਡੇਰਾਬੱਸੀ 'ਚ ਉਭਰ ਰਹੇ ਪੰਜਾਬੀ ਗਾਇਕ ਨਵਜੋਤ ਸਿੰਘ ਦਾ ਗੋਲੀਆਂ ਮਾਰ ਕੇ ਕਤਲ
Published : May 29, 2018, 2:07 pm IST
Updated : May 29, 2018, 2:07 pm IST
SHARE ARTICLE
navjot singh
navjot singh

ਇੱਥੋਂ ਨੇੜੇ ਪੈਂਦੇ ਡੇਰਾ ਬੱਸੀ ਵਿਖੇ ਇਕ ਪੰਜਾਬੀ ਗਾਇਕ ਨਵਜੋਤ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

ਡੇਰਾਬੱਸੀ : ਇੱਥੋਂ ਨੇੜੇ ਪੈਂਦੇ ਡੇਰਾ ਬੱਸੀ ਵਿਖੇ ਇਕ ਪੰਜਾਬੀ ਗਾਇਕ ਨਵਜੋਤ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। 23 ਸਾਲਾਂ ਦਾ ਇਹ ਗਾਇਕ ਡੇਰਾ ਬੱਸੀ ਵਿਚ ਮ੍ਰਿਤਕ ਹਾਲਤ ਵਿਚ ਪਾਇਆ ਗਿਆ, ਜਿਸ ਦੀ ਲਾਸ਼ ਗੋਲੀਆਂ ਨਾਲ ਵਿੰਨ੍ਹੀ ਹੋਈ ਸੀ। ਗਾਇਕ ਨਵਜੋਤ ਸਿੰਘ ਦੇ ਸਰੀਰ 'ਤੇ ਚਾਰ-ਪੰਜ ਗੋਲੀਆਂ ਦੇ ਜ਼ਖ਼ਮ ਸਨ। 

Punjabi singer Navjot Singh Punjabi singer Navjot Singhਦਸ ਦਈਏ ਕਿ ਕੁਝ ਸਮਾਂ ਪਹਿਲਾਂ ਕਲਾਕਾਰ ਪਰਮੀਸ਼ ਵਰਮਾ ‘ਤੇ ਵੀ ਜਾਨਲੇਵਾ ਹਮਲਾ ਹੋਇਆ ਸੀ। ਜਿਸ ਤੋਂ ਬਾਅਦ ਪਰਮੀਸ਼ ਨੂੰ ਹਸਪਤਾਲ ਦਾਖ਼ਲ ਕਰਵਾਉਣਾ ਪਿਆ ਸੀ। ਹਮਲਾਵਰਾਂ ਨੇ ਉਨ੍ਹਾਂ 'ਤੇ ਕਈ ਗੋਲੀਆਂ ਚਲਾਈਆਂ ਸਨ। ਇਥੇ ਹੀ ਬਸ ਨਹੀਂ ਇਸ ਤੋਂ ਪਹਿਲਾਂ ਇਕ ਹੋਰ ਪੰਜਾਬੀ ਗਾਇਕ ਰਾਏ ਜੁਝਾਰ ਨੂੰ ਵੀ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ।

Punjabi singer Navjot Singh murderPunjabi singer Navjot Singh murderਫਿਲਹਾਲ ਡੇਰਾ ਬੱਸੀ ਦੀ ਪੁਲਿਸ ਪੰਜਾਬੀ ਗਾਇਕ ਨਵਜੋਤ ਦੇ ਕਾਤਲਾਂ ਦੀ ਭਾਲ ਕਰਨ ਵਿਚ ਜੁਟ ਗਈ ਹੈ। ਦਸ ਦਈਏ ਕਿ ਨਵਜੋਤ ਸਿੰਘ ਮੁਹਾਲੀ ਵਿਚ ਰਹਿੰਦਾ ਸੀ ਪਰ ਜਦੋਂ ਉਹ ਦੇਰ ਰਾਤ ਤਕ ਘਰ ਨਾ ਪਰਤਿਆ ਤਾਂ ਉਸ ਦੇ ਪਰਿਵਾਰਕ ਮੈਂਬਰ ਰਾਤ ਨੂੰ ਉਸ ਦੀ ਭਾਲ ਕਰ ਰਹੇ ਸਨ, ਜਿਸ ਤੋਂ ਬਾਅਦ ਉਸ ਦੀ ਲਾਸ਼ ਡੇਰਾਬੱਸੀ ਵਿਖੇ ਖ਼ੂਨ ਨਾਲ ਲਥਪਥ ਹਾਲਤ ਵਿਚ ਮਿਲੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement