ਪੰਜਾਬ 'ਚ ਕੋਰੋਨਾ ਨਾਲ ਪੀੜਤਾਂ ਦਾ ਅੰਕੜਾ ਹੋਇਆ 2200 ਤੋਂ ਪਾਰ
Published : May 29, 2020, 10:36 pm IST
Updated : May 29, 2020, 10:36 pm IST
SHARE ARTICLE
1
1

24 ਘੰਟਿਆਂ ਦੌਰਾਨ 40 ਤੋਂ ਵਧ ਪਾਜ਼ੇਟਿਵ ਮਾਮਲੇ ਆਏ J ਅੰਮ੍ਰਿਤਸਰ ਜ਼ਿਲ੍ਹਾ ਮੁੜ ਬਣਿਆ ਕੋਰੋਨਾ ਕੇਂਦਰ

ਕੋਰੋਨਾ ਮੁਕਤ ਹੋਣ ਬਾਅਦ ਬਠਿੰਡਾ ਤੇ ਜ਼ਿਲ੍ਹਾ ਮੋਹਾਲੀ ਵਿਚ ਵੀ ਮੁੜ 5-5 ਪਾਜ਼ੇਟਿਵ ਮਾਮਲੇ



ਚੰਡੀਗੜ੍ਹ, 29 ਮਈ (ਗੁਰਉਪਦੇਸ਼ ਭੁੱਲਰ): ਪੰਜਾਬ ਵਿਚ ਕੋਰੋਨਾ ਦਾ ਕਹਿਰ ਮੁੜ ਵਧਣ ਲੱਗਾ ਹੈ। ਪਿਛਲੇ 24 ਘੰਟਾਂ ਵਿਚ 40 ਤੋਂ ਵਧ ਨਵੇਂ ਕੋਰੋਨਾ ਪਾਜ਼ੇਟਿਵ ਮਾਮਲੇ ਆਏ ਹਨ। ਕੁੱਲ ਅੰਕੜਾ 2200 ਤੋਂ ਪਾਰ ਹੋ ਗਿਆ ਹੈ। ਇੰਨੀ ਹੀ ਗਿਣਤੀ ਬੀਤੇ ਦਿਨੀ ਸੀ। ਇਹ ਵੀ ਜ਼ਿਕਰਯੋਗ ਹੈ ਕਿ ਜ਼ਿਲ੍ਹਾ ਅੰਮ੍ਰਿਤਸਰ ਜੋ ਕਿਸੇ ਵੇਲੇ ਕੋਰੋਨਾ ਮੁਕਤ ਹੋ ਗਿਆ ਸੀ, ਹੁਣ ਮੁੜ ਕੋਰੋਨਾ ਦਾ ਕੇਂਦਰ ਬਣ ਚੁੱਕਾ ਹੈ। ਉਥੇ ਅੱਜ 12 ਹੋਰ ਨਵੇਂ ਪਾਜ਼ੇਟਿਵ ਕੇਸ ਆਏ ਹਨ। ਇਸੇ ਤਰ੍ਹਾਂ ਕੋਰੋਨਾ ਮੁਕਤ ਹੋਏ ਜ਼ਿਲ੍ਹਾ ਮੋਹਾਲੀ ਵਿਚ ਵੀ 3 ਹੋਰ ਨਵੇਂ ਮਾਮਲੇ ਆਉਣ ਤੋਂ ਬਾਅਦ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 5 ਹੋ ਗਈ ਹੈ। ਜ਼ਿਲ੍ਹਾ ਬਠਿੰਡਾ ਵੀ ਇਕ ਵਾਰ ਕੋਰੋਨਾ ਮੁਕਤ ਹੋ ਗਿਆ ਸੀ ਪਰ ਉਥੇ ਵੀ ਅੱਜ 4 ਹੋਰ ਨਵੇਂ ਪਾਜ਼ੇਟਿਵ ਮਾਮਲੇ ਜ਼ਿਲ੍ਹੇ ਵਿਚ ਰਾਮਪੁਰਾ ਫੂਲ ਇਨਾਕੇ ਵਿਚ ਸਾਹਮਣੇ ਆਉਣ ਬਾਅਦ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 5 ਹੋ ਗਈ ਹੈ। ਅੱਜ ਜਲੰਧਰ, ਅੰਮ੍ਰਿਤਸਰ, ਬਠਿੰਡਾ, ਪਠਾਨਕੋਟ, ਮੋਹਾਲੀ, ਲੁਧਿਆਣਾ, ਮੋਗਾ, ਰੋਪੜ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਵਿਚ ਨਵੇਂ ਪਾਜ਼ੇਟਿਵ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਸ ਸਮੇਂ ਸੱਭ ਤੋਂ ਵੱਧ ਪਾਜ਼ੇਟਿਵ ਮਾਮਲੇ ਜ਼ਿਲ੍ਹਾ ਅੰਮ੍ਰਿਤਸਰ ਵਿਚ 366 ਹਨ ਅਤੇ ਇਨ੍ਹਾਂ 'ਚੋਂ 53 ਇਲਾਜ ਅਧੀਨ ਹਨ। ਜਲੰਧਰ ਜ਼ਿਲ੍ਹੇ ਵਿਚ 241 ਕੁੱਲ ਪਾਜ਼ੇਟਿਵ ਹਨ ਜਿਨ੍ਹਾਂ 'ਚੋਂ 26 ਇਲਾਜ ਅਧੀਨ ਹਨ। ਲੁਧਿਆਣਾ ਵਿਚ ਵੀ ਕੁੱਲ 180 ਪਾਜ਼ੇਟਿਵ ਮਾਮਲੇ ਆ ਚੁਕੇ ਹਨ ਅਤੇ ਇਸ ਸਮੇਂ 37 ਪੀੜਤ ਇਲਾਜ ਅਧੀਨ ਹਨ। ਸੱਭ ਤੋਂ ਜ਼ਿਆਦਾ ਮੌਤਾਂ ਵੀ ਜ਼ਿਲ੍ਹਾ ਲੁਧਿਆਣਾ ਵਿਚ 8 ਹੋਈਆਂ ਹਨ। ਅੰਮ੍ਰਿਤਸਰ ਵਿਚ ਮੌਤਾਂ ਦੀ ਗਿਣਤੀ 7 ਅਤੇ ਜਲੰਧਰ ਵਿਚ 6 ਹੈ। ਜਦਕਿ ਹੁਸ਼ਿਆਰਪੁਰ ਵਿਚ 5 ਮੌਤਾਂ ਹੋਈਆਂ ਹਨ। ਅੱਜ ਸਿਰਫ਼ 3 ਮਰੀਜ਼ ਠੀਕ ਹੋਏ ਹਨ ਅਤੇ ਠੀਕ ਹੋਣ ਵਾਲਿਆਂ ਦੀ ਕੁੱਲ ਗਿਣਤੀ 1949 ਤਕ ਜਾ ਪਹੁੰਚੀ ਹੈ।



ਕੁਲ ਸੈਂਪਲ : 81021
ਪਾਜ਼ੇਟਿਵ : 2201
ਠੀਕ ਹੋਏ : 1949
ਇਲਾਜ ਅਧੀਨ : 206
ਕੁੱਲ ਮੌਤਾਂ : 42

11



ਬਠਿੰਡਾ 'ਚ ਮਿਲੇ ਚਾਰ ਨਵੇਂ ਮਾਮਲੇ

ਬਠਿੰਡਾ (ਦਿਹਾਤੀ) 29 ਮਈ (ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ/ਕੁਲਜੀਤ ਢੀਂਗਰਾ/ਰਾਜੀਵ ਗੋਇਲ) : ਜ਼ਿਲ੍ਹੇ ਦੇ ਸ਼ਹਿਰ ਰਾਮਪੁਰਾ ਫੂਲ ਅਤੇ ਭਗਤਾ ਭਾਈਕਾ ਵਿਖੇ ਅੱਜ ਤੜਕਸਾਰ ਹੀ ਚਾਰ ਵਿਅਕਤੀਆਂ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਦੀ ਰੀਪੋਰਟ ਦੇ ਨਸ਼ਰ ਹੋਣ 'ਤੇ ਸਿਹਤ ਵਿਭਾਗ ਸਣੇ ਪ੍ਰਸ਼ਾਸਨ ਵਿਚ ਤਰਥਲੀ ਮਚ ਗਈ ਕਿਉਂਕਿ ਤਾਲਾਬੰਦੀ ਤੋਂ ਲੈ ਕੇ ਲਗਾਤਾਰ ਸੁਰੱਖਿਆ ਜੋਨ ਵਜੋਂ ਜਾਣੇ ਜਾਂਦੇ ਰਾਮਪੁਰਾ ਇਲਾਕੇ ਅੰਦਰ ਇਕੋ ਵੇਲੇ ਚਾਰ ਵਿਅਕਤੀਆਂ ਦੇ ਕਰੋਨਾ ਪਾਜ਼ੇਟਿਵ ਪਾਏ ਜਾਣ ਕਾਰਨ ਲੋਕਾਂ ਵਿਚ ਵੀ ਕਾਫੀ ਡਰ ਮਹਿਸੂਸ ਵਿਖਾਈ ਦੇਣ ਲੱਗਾ। ਪਾਜ਼ੇਟਿਵ ਮਰੀਜ਼ਾਂ ਵਿਚ ਆਮ ਲੋਕਾਂ ਸਣੇ ਇਕ ਆਂਗਣਵਾੜੀ ਵਰਕਰ ਅਤੇ ਇਕ ਪੁਲਿਸ ਹਿਰਾਸਤ ਵਿਚ ਲਿਆ ਹੋਇਆ ਵਿਅਕਤੀ ਵੀ ਸ਼ਾਮਲ ਹੈ। ਚਾਰ ਨਵੇਂ ਮਾਮਲਿਆਂ ਵਿਚ 3 ਜਣੇ ਰਾਮਪੁਰਾ ਫੂਲ ਅਤੇ ਇਕ ਵਿਅਕਤੀ ਭਗਤਾ ਭਾਈ ਨਾਲ ਸਬੰਧਤ ਹੈ। ਇਸ ਤਰ੍ਹਾਂ ਹੁਣ ਬਠਿੰਡਾ ਵਿਚ ਕੋਰੋਨਾ ਪਾਜ਼ੇਟਿਵ 48 ਮਾਮਲੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 43 ਜਣੇ ਠੀਕ ਹੋ ਕੇ ਅਪਣੇ ਘਰ ਵਾਪਸ ਜਾ ਚੁੱਕੇ ਹਨ।




ਰੋਪੜ ਵਿਚ ਕੋਰੋਨਾ ਐਕਟਿਵ ਕੇਸਾਂ ਦੀ ਗਿਣਤੀ ਦੋ ਹੋਈ
ਰੂਪਨਗਰ, 29 ਮਈ (ਕਮਲ ਭਾਰਜ, ਅਜਮੇਰ ਸਿੰਘ ਲੌਦੀਮਾਜਰਾ) : ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਦਸਿਆ ਕਿ ਜ਼ਿਲ੍ਹੇ ਵਿਚ ਕੋਰੋਨਾ ਐਕਟਿਵ ਮਰੀਜ਼ਾਂ ਦੀ ਸੰਖਿਆ 2 ਹੋ ਗਈ ਹੈ। ਉਨ੍ਹਾਂ ਦਸਿਆ ਕਿ ਹੁਣ ਤਕ ਜ਼ਿਲ੍ਹੇ ਵਿਚ ਕੁੱਲ 2663 ਵਿਅਕਤੀਆਂ ਦੇ ਸੈਂਪਲ ਲਏ ਗਏ ਸਨ। ਇਨ੍ਹਾਂ ਵਿਚੋਂ 2123 ਦੀ ਰਿਪੋਰਟ ਨੈਗਟਿਵ, 470 ਦੀ ਰਿਪੋਰਟ ਪੈਂਡਿੰਗ, 2 ਕੇਸ ਐਕਟਿਵ ਅਤੇ 59 ਰਿਕਵਰ ਹੋ ਚੁੱਕੇ ਹਨ ਅਤੇ ਪਿੰਡ ਚਤਾਮਲੀ ਨਿਵਾਸੀ ਇਕ ਵਿਅਕਤੀ ਦੀ ਮੌਤ ਪਹਿਲਾਂ ਹੀ ਹੋ ਚੁੱਕੀ ਹੈ। ਡਿਪਟੀ ਕਮਿਸ਼ਨਰ ਨੇ ਦਸਿਆ ਕਿ ਜ਼ਿਲ੍ਹੇ ਵਿਚ ਹੁਣ ਕੁੱਲ 62 ਕੇਸ ਹੋ ਚੁੱਕੇ ਹਨ, ਜਿਨ੍ਹਾਂ ਵਿਚੋਂ ਕਰੋਨਾ ਰਿਕਵਰ ਮਰੀਜ਼ਾਂ ਦੀ ਗਿਣਤੀ 59, ਕਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਸੰਖਿਆ 2 ਅਤੇ ਚਤਾਮਲੀ ਨਿਵਾਸੀ 1 ਵਿਅਕਤੀ ਦੀ ਮੌਤ ਪਹਿਲਾਂ ਹੋ ਚੁੱਕੀ ਹੈ। ਉਨ੍ਹਾਂ ਦਸਿਆ ਕਿ ਅੱਜ ਆਇਆ 27 ਸਾਲਾ ਪਾਜ਼ੇਟਿਵ ਵਿਅਕਤੀ ਦਿੱਲੀ ਤੋਂ ਪਰਤਿਆ ਸੀ ਜੋ ਕਿ ਨੰਗਲ ਸ਼ਹਿਰ ਨਾਲ ਸਬੰਧਤ ਹੈ। ਇਸ ਤੋਂ ਪਹਿਲਾਂ ਪਾਜ਼ੇਟਿਵ ਆਏ 1 ਵਿਅਕਤੀ ਜੋ ਕਿ ਡਰਾਈਵਰ ਹੈ, ਦੋਨਾਂ ਪੌਜਟਿਵ ਵਿਅਕਤੀਆਂ ਦਾ ਇਲਾਜ ਗਿਆਨ ਸਾਗਰ ਮੈਡੀਕਲ ਸੈਂਟਰ ਬਨੂੜ ਵਿਖੇ ਕੀਤਾ ਜਾ ਰਿਹਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement