ਪੰਜਾਬ 'ਚ ਕੋਰੋਨਾ ਵਾਇਰਸ ਦੇ ਨਵੇਂ ਮਾਮਲੇ
Published : May 29, 2020, 10:30 pm IST
Updated : May 29, 2020, 10:30 pm IST
SHARE ARTICLE
1
1

ਪੰਜਾਬ 'ਚ ਕੋਰੋਨਾ ਵਾਇਰਸ ਦੇ ਨਵੇਂ ਮਾਮਲੇ

ਅੰਮ੍ਰਿਤਸਰ : 12 ਨਵੇਂ ਕੇਸ ਆਏ
ਅੰਮ੍ਰਿਤਸਰ/ਰਈਆ, 29 ਮਈ (ਸੁਖਵਿੰਦਰਜੀਤ ਸਿੰਘ ਬਹੋੜੂ/ਰਣਜੀਤ ਸਿੰਘ ਸੰਧੂ) : ਅੰਮ੍ਰਿਤਸਰ 'ਚ ਕੋਰੋਨਾ ਵਾਇਰਸ ਦੇ 12 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ 'ਚੋਂ 5 ਮਾਨਾਂਵਾਲਾ ਬਲਾਕ, 5 ਬਾਬਾ ਬਕਾਲਾ, ਇਕ ਸ਼ਹਿਰੀ ਖੇਤਰ ਤੇ ਇਕ ਨਿਜੀ ਲੈਬ ਨਾਲ ਸਬੰਧਤ ਹੈ। ਇਸ ਦੀ ਪੁਸ਼ਟੀ ਸਿਵਲ ਸਰਜਨ ਡਾ. ਜੁਗਲ ਕਿਸ਼ੋਰ ਨੇ ਕੀਤੀ। ਸ੍ਰੀ ਹਿਮਾਂਸ਼ੂ ਅਗਰਵਾਲ ਵਧੀਕ ਡਿਪਟੀ ਕਮਿਸ਼ਨਰ ਵਲੋਂ ਇਸ ਨਾਲ ਸਬੰਧਤ ਅਧਿਕਾਰੀਆਂ ਨਾਲ ਇਕ ਵਿਸ਼ੇਸ਼ ਮੀਟਿੰਗ ਵੀ ਕੀਤੀ ਗਈ। ਬਾਬਾ ਬਕਾਲਾ ਸਾਹਿਬ ਉਪ ਮੰਡਲ ਨਾਲ ਸਬੰਧਤ ਵੱਖ-ਵੱਖ ਪਿੰਡਾਂ ਵਿਚ ਵੱਖ-ਵੱਖ ਸੂਬਿਆਂ ਵਿਚੋਂ ਆਏ 5 ਵਿਅਕਤੀਆਂ ਦੇ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ  ਕੀਤੇ ਕੋਰੋਨਾ ਟੈਸਟ ਪਾਜ਼ੇਟਿਵ ਆਉਣ ਨਾਲ ਫਿਰ ਤੋਂ ਸਹਿਮ ਦਾ ਮਾਹੌਲ ਬਣ ਗਿਆ ਹੈ। ਮੈਡੀਕਲ ਅਫਸਰ ਡਾ. ਸਾਹਿਬਜੀਤ ਸਿੰਘ ਨੇ ਦਸਿਆ ਹੈ ਕਿ ਇਹ ਵਿਅਕਤੀ ਮਹਾਂਰਾਸ਼ਟਰ, ਚੇਨਈ ਅਤੇ ਛੱਤੀਸਗੜ੍ਹ ਤੋਂ ਆਏ ਸਨ ਅਤੇ ਇਨ੍ਹਾਂ ਵਿਚੋਂ ਇਕ ਰਈਆ, ਇਕ ਸੇਰੋਂ ਬਾਘਾ, ਇਕ ਬੁੱਢਾ ਥੇਹ, ਇਕ ਸੱਤੋਵਾਲ ਅਤੇ ਇਕ ਪਿੰਡ ਮੱਦ ਦੇ ਹਨ, ਜਿਨ੍ਹਾਂ ਦੇ ਸੈਂਪਲ 27 ਮਈ ਨੂੰ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਤੋਂ ਲੈ ਕੇ ਅੰਮ੍ਰਿਤਸਰ ਲੈਬ ਨੂੰ ਭੇਜੇ ਗਏ ਸਨ, ਜਿਨ੍ਹਾਂ ਦੀ ਅੱਜ ਰੀਪੋਰਟ ਪਾਜ਼ੇਟਿਵ ਆਈ ਹੈ ਤੇ ਇਨ੍ਹਾਂ ਨੂੰ ਅੱਜ ਗੁਰੂ ਨਾਨਕ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਜਾ ਰਿਹਾ ਹੈ।


ਜਲੰਧਰ : ਨਵੇਂ ਪਾਜ਼ੇਟਿਵ ਮਾਮਲੇ ਆਏ
ਜਲੰਧਰ, 29 ਮਈ (ਲੱਕੀ, ਸ਼ਰਮਾ) : ਜਲੰਧਰ 'ਚ ਕੋਰੋਨਾ ਦੇ ਅੱਜ 7 ਨਵੇਂ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਅੰਮ੍ਰਿਤਸਰ ਦੇ ਗੁਰੂ ਨਾਨਲ ਮੈਡੀਕਲ ਕਾਲਜ ਵਿਚ ਹੋਏ ਟੈਸਟਾਂ ਦੀ ਰੀਪੋਰਟ ਵਿਚ 7 ਲੋਕਾਂ ਦੀ ਰੀਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ। ਅੱਜ ਸਾਹਮਣੇ ਆਏ ਪਾਜ਼ੇਟਿਵ ਮਰੀਜ਼ਾਂ ਵਿਚ 2 ਜਲੰਧਰ ਹਾਈਟਸ, 1 ਨਿਊ ਜਵਾਹਰ ਨਗਰ, 1 ਨਿਊ ਮਾਡਲ ਹਾਉਸ, 1 ਨਿਊ ਅਮਨ ਨਗਰ, 1 ਇੰਡਸਟ੍ਰੀ ਏਰੀਆ ਅਤੇ 1 ਭਾਰਗਵ ਕੈਂਪ ਦੇ ਮਰੀਜ਼ ਸ਼ਾਮਲ ਹਨ। ਜਲੰਧਰ ਜ਼ਿ²ਲ੍ਹੇ ਵਿਚ ਹੁਣ ਤਕ 247 ਮਰੀਜ਼ ਸਾਹਮਣੇ ਆ ਚੁੱਕੇ ਹਨ। ਜਿਨ੍ਹਾਂ ਵਿਚੋਂ 6 ਮਰੀਜ਼ ਠੀਕ ਹੋ ਚੁੱਕੇ ਹਨ। 8 ਦੀ ਮੌਤ ਹੋ ਚੁੱਕੀ ਹੈ। ਸਿਹਤ ਵਿਭਾਗ ਦੇ ਅੰਕੜਿਆਂ ਮੁਤਾਬਕ ਜ਼ਿਲ੍ਹਾ ਜਲੰਧਰ ਵਿਚ ਹੁਣ 32 ਐਕਟਿਵ ਕੇਸ ਹਨ। ਜਿਨ੍ਹਾਂ ਦਾ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਚਲ ਰਿਹਾ ਹੈ।1
 

 


ਪਠਾਨਕੋਟ : 5 ਦੀ ਰੀਪੋਰਟ ਆਈ ਪਾਜ਼ੇਟਿਵ
ਪਠਾਨਕੋਟ, 29 ਮਈ (ਤੇਜਿੰਦਰ ਸਿੰਘ) : ਪਠਾਨਕੋਟ ਦੇ ਵਿਚ 5 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਹਸਪਤਾਲ ਪਠਾਨਕੋਟ ਦੇ ਐਸਐਮਓ ਡਾ. ਭੁਪਿੰਦਰ ਸਿੰਘ ਨੇ ਦਸਿਆ ਕਿ ਤਿੰਨ ਕੋਰੋਨਾ ਪਾਜ਼ੇਟਿਵ ਵਿਅਕਤੀ ਇੰਦਰਾ ਕਾਲੋਨੀ ਨਿਵਾਸੀ ਕੋਰੋਨਾ ਪਾਜ਼ੇਟਿਵ ਆਏ ਵਿਅਕਤੀ ਦੇ ਪਰਵਾਰਕ ਮੈਂਬਰ ਹਨ। ਇਕ ਮਾਧੋਪੁਰ ਤੋਂ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ ਅਤੇ ਇਕ ਪਠਾਨਕੋਟ ਦੇ ਮੀਰਪੁਰ ਕਾਲੋਨੀ ਤੋਂ ਕੋਰੋਨਾ ਪਾਜ਼ੇਟਿਵ ਮਰੀਜ਼ ਪਾਇਆ ਗਿਆ ਹੈ। ਦਸਣਯੋਗ ਹੈ ਕਿ ਮੀਰਪੁਰ ਕਾਲੋਨੀ ਦਾ ਜੋ ਕੋਰੋਨਾ ਪਾਜ਼ੇਟਿਵ ਮਰੀਜ਼ ਆਇਆ ਸੀ ਅਤੇ ਉਸ ਦੀ 27 ਮਈ ਦੀ ਮੌਤ ਹੋ ਚੁੱਕੀ ਹੈ।


ਪਟਿਆਲਾ : ਤਿੰਨ ਕੋਰੋਨਾ ਮਰੀਜ਼ ਆਏ
ਪਟਿਆਲਾ, 29 ਮਈ (ਤੇਜਿੰਦਰ ਫ਼ਤਿਹਪੁਰ) : ਜ਼ਿਲ੍ਹੇ ਵਿਚ ਤਿੰਨ ਕੋਰੋਨਾ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦਸਿਆ ਕਿ ਬੀਤੇ ਦਿਨੀ ਕੋਵਿਡ ਜਾਂਚ ਸਬੰਧੀ ਲੈਬ ਵਿਚ ਭੇਜੇ ਗਏ ਸੈਂਪਲਾਂ ਵਿਚੋਂ 296 ਦੀ ਰੀਪਰੋਟ ਕੋਰੋਨਾ ਨੈਗੇਟਿਵ ਆਈ ਹੈ ਅਤੇ ਤਿੰਨ ਕੋਰੋਨਾ ਪਾਜ਼ੇਟਿਵ। ਉਨ੍ਹਾਂ ਦਸਿਆ ਕਿ ਪਟਿਆਲਾ ਸਨੌਰ ਰੋਡ 'ਤੇ ਰਹਿਣ ਵਾਲੇ 57 ਸਾਲਾ ਵਿਅਕਤੀ ਜਿਸ ਦਾ ਬਾਹਰਲੇ ਰਾਜ ਤੋਂ ਆਉਣ 'ਤੇ ਮੁਹਾਲੀ ਏਅਰਪੋਰਟ ਉਪਰ ਕੋਵਿਡ ਜਾਂਚ ਸਬੰਧੀ ਸੈਂਪਲ ਲਿਆ ਗਿਆ ਸੀ, ਅੱਜ ਉਸ ਦੀ ਰੀਪੋਰਟ ਪਾਜ਼ੇਟਿਵ ਆਈ ਹੈ। ਇਸ ਤੋਂ ਇਲਾਵਾ ਬਲਾਕ ਹਰਪਾਲਪੁਰ ਦੇ ਪਿੰਡ ਲੰਜਾ ਦਾ ਰਹਿਣ ਵਾਲਾ 42 ਸਾਲਾ ਵਿਅਕਤੀ ਜੋ ਕਿ ਬਾਹਰੀ ਰਾਜ ਤੋਂ ਆਇਆ ਸੀ ਅਤੇ ਪਿੰਡ ਹਰੀ ਮਾਜਰਾ ਦਾ 18 ਸਾਲਾ ਨੌਜਵਾਨ ਪਾਜ਼ੇਟਿਵ ਹਨ। ਇਨ੍ਹਾਂ ਨੂੰ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਸ਼ਿਫਟ ਕਰਾਇਆਂ ਜਾ ਰਿਹਾ ਹੈ। ਜ਼ਿਲ੍ਹੇ ਵਿਚ ਕੇਸਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਹੁਣ ਤਕ ਕੋਵਿਡ ਜਾਂਚ ਸਬੰਧੀ 4884 ਸੈਂਪਲ ਲਏ ਜਾ ਚੁੱਕੇ ਹਨ। ਜਿਹਨਾਂ ਵਿਚੋ 122 ਕੋਵਿਡ ਪਾਜ਼ੇਟਿਵ ਜੋ ਕਿ ਜਿਲਾ ਪਟਿਆਲਾ ਨਾਲ ਸਬੰਧਤ ਹਨ, 4465 ਨੈਗਟਿਵ ਅਤੇ 297 ਦੀ ਰੀਪੋਰਟ ਆਉਣੀ ਅਜੇ ਬਾਕੀ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਐਕਟਿਵ ਕੇਸ 16 ਹਨ। ਪਾਜ਼ੇਟਿਵ ਕੇਸਾਂ ਵਿਚੋਂ ਦੋ ਪਾਜ਼ੇਟਿਵ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ 104 ਕੇਸ ਠੀਕ ਹੋ ਕੇ ਘਰ ਜਾ ਚੁੱਕੇ ਹਨ।


ਗੁਰਦਾਸਪੁਰ : 3 ਮਾਮਲਿਆਂ ਦੀ ਪੁਸ਼ਟੀ
ਗੁਰਦਾਸਪੁਰ, 29 ਮਈ (ਅਨਮੋਲ ਸਿੰਘ) ਡਾ. ਕਿਸ਼ਨ ਚੰਦ ਸਿਵਲ ਸਰਜਨ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਜ਼ਿਲ੍ਹੇ ਅੰਦਰ ਕੋਰੋਨਾ ਵਾਇਰਸ ਬਿਮਾਰੀ ਦੇ 3 ਵਿਅਕਤੀਆਂ ਦੀ ਰੀਪੋਰਟ ਪਾਜ਼ੇਟਿਵ ਆਉਣ ਨਾਲ ਜ਼ਿਲ੍ਹੇ ਅੰਦਰ ਪਾਜ਼ੇਟਿਵ ਕੇਸਾਂ ਦੀ ਕੁਲ ਗਿਣਤੀ 11 ਹੋ ਗਈ ਹੈ। ਸਿਵਲ ਸਰਜਨ ਨੇ ਦਸਿਆ ਕਿ ਤਿੰਨਾਂ ਵਿਅਕਤੀਆਂ ਵਿਚੋਂ 2 ਵਿਅਕਤੀ ਪਿੰਡ ਖੁਸ਼ਹਾਲਪੁਰ ਦੇ ਹਨ, ਬੀਤੇ ਦਿਨੀਂ ਮੱਧ ਪ੍ਰਦੇਸ਼ ਸੂਬੇ ਵਿਚੋਂ ਆਏ ਸਨ ਅਤੇ 1 ਵਿਅਕਤੀ ਪਿੰਡ ਤਲਵੰਡੀ, ਗੁਜਰਾਤ ਸੂਬੇ ਵਿਚੋਂ ਆਇਆ ਸੀ। ਉਨ੍ਹਾਂ ਦਸਿਆ ਕਿ ਇਨ੍ਹਾਂ ਵਿਚ ਕੋਰੋਨਾ ਵਾਇਰਸ ਦੇ ਨਿਰਧਾਰਤ ਲੱਛਣ ਨਹੀਂ ਹਨ। ਇਨਾਂ ਨੂੰ ਕਮਿਊਨਿਟੀ ਹੈਲਥ ਸੈਂਟਰ, ਧਾਰੀਵਾਲ ਵਿਖੇ ਰਖਿਆ ਗਿਆ ਹੈ। ਉਨ੍ਹਾਂ ਨੇ ਅੱਗੇ ਦਸਿਆ ਕਿ ਜ਼ਿਲ੍ਹੇ ਅੰਦਰ 139 ਕੋਰੋਨਾ ਪੀੜਤਾਂ ਵਿਚੋਂ 3 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। 125 ਘਰਾਂ ਨੂੰ ਭੇਜੇ ਗਏ ਹਨ (119 ਠੀਕ ਹੋਏ ਹਨ, 6 ਘਰਾਂ ਅੰਦਰ ਏਕਾਂਤਵਾਸ ਕੀਤੇ ਗਏ ਹਨ)। 5 ਪੀੜਤ ਧਾਰੀਵਾਲ ਅਤੇ 6 ਪੀੜਤ ਬਟਾਲਾ ਵਿਖੇ ਰੱਖੇ ਗਏ ਗਨ। ਸਿਵਲ ਸਰਜਨ ਨੇ ਅੱਗੇ ਦਸਿਆ ਕਿ ਜੇਲ ਅੰਦਰ 3146 ਸ਼ੱਕੀ ਮਰੀਜ਼ਾਂ ਵਿਚੋਂ 2866 ਮਰੀਜ਼ਾਂ ਦੀ ਰੀਪੋਰਟ ਨੈਗੇਟਿਵ ਆਈ ਹੈ, 136 ਕੋਰੋਨਾ ਪੀੜਤ, 337 ਪੈਂਡਿਗ ਅਤੇ 04 ਸੈਂਪਲ ਰਿਜੈਕਟ ਹੋਏ ਹਨ।

1


ਮੋਗਾ : ਦੋ ਕੋਰੋਨਾ ਪਾਜ਼ੇਟਿਵ
ਮੋਗਾ, 29 ਮਈ (ਖ਼ਾਨ) : ਜ਼ਿਲ੍ਹਾ ਮੋਗਾ ਦਾ ਗਰੀਨ ਜ਼ੋਨ ਟੁੱਟਦਿਆਂ ਹੁਣ ਫਿਰ ਕੁਵੈਤ ਤੋਂ ਪਰਤੇ ਦੋ ਵਿਅਕਤੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਜਿਨ੍ਹਾਂ ਨੂੰ ਬਾਘਾਪੁਰਾਣਾ ਦੇ ਆਈਸੋਲੇਸ਼ਨ ਵਾਰਡ 'ਚ ਰੱਖ ਕੇ ਇਲਾਜ ਕੀਤਾ ਜਾ ਰਿਹਾ ਹੈ। ਇਸ ਗੱਲ ਦੀ ਪੁਸ਼ਟੀ ਸਿਵਲ ਸਰਜਨ ਮੋਗਾ ਡਾ. ਅੰਦੇਸ਼ ਕੰਗ ਨੇ ਕੀਤੀ ਹੈ।


ਦੋਰਾਹਾ : ਇਕ ਕੋਰੋਨਾ ਪੀੜਤ
ਦੋਰਾਹਾ, 29 ਮਈ (ਪਪ) : ਡੀ.ਐਸ.ਪੀ. ਪਾਇਲ ਹਰਦੀਪ ਸਿੰਘ ਚੀਮਾ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦਸਿਆ ਕਿ ਦੋਰਾਹਾ ਸ਼ਹਿਰ ਦੇ ਇਕ ਵਿਅਕਤੀ ਦੀ ਕੋਰੋਨਾ ਪੀੜਤ ਹੋਣ ਦੀ ਰੀਪੋਰਟ ਪਾਜ਼ੇਟਿਵ ਆਈ ਹੈ, ਜਿਸ ਨੂੰ ਦੀਪ ਹਸਪਤਾਲ ਲੁਧਿਆਣਾ ਵਿਖੇ ਇਲਾਜ ਲਈ ਦਾਖ਼ਲ ਕੀਤਾ ਗਿਆ ਹੈ। ਭਰੋਸੇਯੋਗ ਸੂਤਰਾਂ ਅਨੁਸਾਰ ਉਕਤ ਵਿਅਕਤੀ ਨੇ ਸ਼ਹਿਰ ਦੇ ਇਕ ਹਸਪਤਾਲ ਤੋਂ ਪਿਛਲੇ ਸਮੇਂ ਇਲਾਜ ਕਰਵਾਇਆ ਸੀ ਜਿਸ ਕਰ ਕੇ ਉਸ ਦੇ ਸੰਪਰਕ ਵਿਚ ਆਉਣ ਵਾਲੇ ਵਿਅਕਤੀਆਂ ਅਤੇ ਦੋਰਾਹਾ ਸ਼ਹਿਰ ਵਿਚ ਸਹਿਮ ਦਾ ਮਾਹੌਲ ਹੈ।


ਜ਼ੀਰਕਪੁਰ : ਇਕ ਲੜਕੀ ਪਾਜ਼ੇਟਿਵ
ਜ਼ੀਰਕਪੁਰ, 29 ਮਈ (ਰਵਿੰਦਰ ਵੈਸ਼ਨਵ) : ਜ਼ੀਰਕਪੁਰ ਵਿਚ ਕੋਰੋਨਾ ਦਾ ਇਕ ਹੋਰ ਪਾਜ਼ੇਟਿਵ ਮਰੀਜ਼ ਸਾਹਮਣੇ ਆਣ ਕਰ ਕੇ ਪ੍ਰਸ਼ਾਸਨ ਨੂੰ ਇਕ ਵਾਰ ਫਿਰ ਹੱਥਾਂ ਪੈਰਾਂ ਦੀ ਪੈ ਗਈ। ਢਕੋਲੀ ਕਮਿਊਨਿਟੀ ਹੈਲਥ ਸੈਂਟਰ ਦੀ ਐਸ.ਐਮ.ਓ. ਡਾ. ਪੌਮੀ ਚਤਰਥ ਨੇ ਦਸਿਆ ਕਿ ਇਹ ਲੜਕੀ 22 ਮਈ ਨੂੰ ਘਰੇਲੂ ਉਡਾਨ ਰਾਹੀਂ ਮੁਹਾਲੀ ਕੌਮਾਂਤਰੀ ਹਵਾਈ ਅੱਡੇ 'ਤੇ ਉਤਰੀ ਸੀ। ਇਸ ਮਗਰੋਂ ਹਵਾਈ ਅੱਡੇ 'ਤੇ ਇਸ ਦਾ ਸੈਂਪਲ ਲਿਆ ਗਿਆ ਸੀ ਤੇ ਫਿਲਹਾਲ ਇਸ ਨੂੰ ਘਰ ਹੀ ਇਕਾਂਤਵਾਸ ਵਿਚ ਰਖਿਆ ਹੋਇਆ ਸੀ। ਉਨ੍ਹਾਂ ਦਸਿਆ ਕਿ ਅੱਜ ਇਸ ਲੜਕੀ ਦੀ ਰੀਪੋਰਟ ਪਾਜ਼ੇਟਿਵ ਆਈ ਹੈ, ਜਦਕਿ 22 ਮਈ ਨੂੰ ਓਮਾਨ ਤੋਂ ਪਰਤੇ ਇਕ 35 ਸਾਲਾ ਨੌਜਵਾਨ ਦੀ ਰੀਪੋਰਟ ਵੀ ਵੀਰਵਾਰ ਨੂੰ ਪਾਜ਼ੇਟਿਵ ਆਈ ਸੀ। ਜ਼ੀਰਕਪੁਰ ਵਿਚ ਮਰੀਜ਼ਾਂ ਦੀ ਕੁੱਲ ਗਿਣਤੀ ਚਾਰ ਹੋ ਗਈ ਹੈ। ਲੜਕੀ ਨੂੰ ਬਨੂੜ ਦੇ ਗਿਆਨ ਸਾਗਰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।

1


ਸਮਰਾਲਾ : ਪਹਿਲਾ ਪਾਜ਼ੇਟਿਵ ਕੇਸ
ਸਮਰਾਲਾ, 29 ਮਈ (ਪਪ) : ਕੋਰੋਨਾ ਵਾਇਰਸ ਦੀ ਲਾਗ ਤੋਂ ਹੁਣ ਤਕ ਸੁਰੱਖਿਅਤ ਰਿਹਾ ਸਮਰਾਲਾ ਸ਼ਹਿਰ ਵਿਚ ਵੀ ਅੱਜ ਕੋਰੋਨਾ ਦੀ ਲਪੇਟ ਵਿਚ ਆ ਗਿਆ। ਸਮਰਾਲਾ ਵਿਚ ਮਾਛੀਵਾੜਾ ਰੋਡ ਦੇ ਇਕ 30 ਸਾਲਾ ਇਕ ਨੌਜਵਾਨ ਦੀ ਰੀਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ। ਇਹ ਸ਼ਹਿਰ ਦਾ ਪਹਿਲਾ ਪਾਜ਼ੇਟਿਵ ਕੇਸ ਹੈ। ਜਾਣਕਾਰੀ ਅਨੁਸਾਰ ਕੋਰੋਨਾ ਪਾਜ਼ੇਟਿਵ ਆਇਆ ਇਹ ਨੌਜਵਾਨ ਅਪਣੀ ਪਤਨੀ ਨੂੰ ਲੈਣ ਦਿੱਲੀ ਗਿਆ ਸੀ, ਜਿਸ ਨੂੰ ਉਥੋਂ ਵਾਪਸ ਆਉਂਦਿਆਂ ਹੀ ਸਿਹਤ ਵਿਭਾਗ ਨੇ ਘਰ ਵਿਚ ਆਈਸੋਲੇਟ ਕਰਦਿਆਂ ਉਸ ਦੇ ਅਤੇ ਉਸ ਦੀ ਪਤਨੀ ਦੇ ਸੈਂਪਲ ਜਾਂਚ ਲਈ ਭੇਜੇ ਸਨ। ਅੱਜ ਇਸ ਨੌਜਵਾਨ ਦੀ ਰੀਪੋਰਟ ਆਉਣ 'ਤੇ ਉਸ ਦੇ ਪਰਵਾਰ ਨੂੰ ਇਕਾਂਤਵਾਸ ਕੀਤਾ ਗਿਆ ਹੈ। ਉਸ ਦੀ ਪਤਨੀ ਦੀ ਰੀਪੋਰਟ ਨੈਗੇਟਿਵ ਆਈ ਹੈ। ਸਿਹਤ ਵਿਭਾਗ ਦੀ ਟੀਮ ਸ਼ਹਿਰ ਦੇ ਮਾਛੀਵਾੜਾ ਰੋਡ ਦੇ ਇਸ ਇਲਾਕੇ ਨੂੰ ਸੈਨੇਟਾਈਜ਼ ਕਰਵਾਉਣ ਸਮੇਤ ਹੋਰ ਜ਼ਰੂਰੀ ਲੋੜੀਂਦੇ ਕਦਮ ਚੁੱਕਣ ਵਿਚ ਜੁਟੀ ਹੋਈ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement