
ਡੋਮਿਨਿਕਾ ਕੋਰਟ ਨੇ ਮੇਹੁਲ ਚੌਕਸੀ ਦੀ ਹਵਾਲਗੀ 'ਤੇ ਲਗਾਈ ਰੋਕ
ਨਵੀਂ ਦਿੱਲੀ, 28 ਮਈ : ਪੀਐਨਬੀ ਬੈਂਕ ਘੁਟਾਲੇ ਵਿਚ ਭਗੌੜੇ ਹੀਰੇ ਦੇ ਵਪਾਰੀ ਮੇਹੁਲ ਚੋਕਸੀ ਦੀ ਹਵਾਲਗੀ 'ਤੇ ਡੋਮਿਨਿਕਾ ਕੋਰਟ ਨੇ ਰੋਕ ਲਗਾ ਦਿਤੀ ਹੈ | ਚੋਕਸੀ ਦੇ ਵਕੀਲ ਨੇ ਉਥੇ ਇਕ ਹੈਬੀਅਸ ਕਾਰਪਸ ਪਟੀਸ਼ਨ ਦਾਇਰ ਕੀਤੀ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਉਸ ਨੂੰ ਕਾਨੂੰਨੀ ਅਧਿਕਾਰਾਂ ਤੋਂ ਵਾਂਝਾ ਰਖਿਆ ਗਿਆ ਸੀ ਅਤੇ ਸੁਰੂ ਵਿਚ ਉਸ ਨੂੰ ਅਪਣੇ ਵਕੀਲਾਂ ਨਾਲ ਮਿਲਣ ਦੀ ਆਗਿਆ ਨਹੀਂ ਦਿਤੀ ਗਈ ਸੀ | ਇਸ ਮਾਮਲੇ ਦੀ ਸੁਣਵਾਈ ਅੱਜ ਫਿਰ ਹੋਵੇਗੀ | ਅਦਾਲਤ ਨੇ 28 ਮਈ ਨੂੰ ਸਥਾਨਕ ਸਮੇਂ ਅਨੁਸਾਰ ਰਾਤ 9 ਵਜੇ ਸੁਣਵਾਈ ਲਈ ਕਿਹਾ ਹੈ |
ਅਗਰਵਾਲ ਨੇ ਵੀਰਵਾਰ ਨੂੰ ਇਹ ਸ਼ੱਕ ਜ਼ਾਹਰ ਕੀਤਾ ਕਿ ਚੋਕਸੀ ਜਿਸ ਤਰ੍ਹਾਂ ਐਂਟੀਗੁਆ ਅਤੇ ਬਾਰਬੁਡਾ ਤੋਂ ਗੁੰਮ ਹੋਇਆ ਸੀ, ਨੂੰ ਡੋਮਿਨਿਕਾ ਵਿਚ ਗ਼ੈਰਕਾਨੂੰਨੀ ਤੌਰ 'ਤੇ ਦਾਖ਼ਲ ਹੋਣ ਲਈ ਲਗਪਗ 100 ਸਮੁੰਦਰੀ ਮੀਲ ਦੂਰੋਂ ਹਿਰਾਸਤ ਵਿਚ ਲਿਆ ਗਿਆ ਸੀ | ਡੋਮਿਨਿਕਾ ਵਿਚ ਚੋਕਸੀ ਦੇ ਵਕੀਲ ਵੇਨ ਮਾਰਸ ਨੇ ਇਕ ਰੇਡੀਉ ਸੋਅ ਵਿਚ ਦਸਿਆ ਕਿ ਉਸ ਦੇ ਕਲਾਇੰਟ ਨਾਲ ਸੰਖੇਪ ਗੱਲਬਾਤ ਵਿਚ ਅਧਿਕਾਰੀਆਂ ਦੁਆਰਾ ਕਾਫੀ ਕੋਸ਼ਿਸ਼ ਕਰਨ ਦੀ ਇਜਾਜ਼ਤ ਮਿਲਣ ਤੋਂ ਬਾਅਦ, ਹੀਰਾ ਵਪਾਰੀ ਨੇ ਉਸ ਨੂੰ ਜੌਲੀ ਹਾਰਬਰ, ਐਂਟੀਗੁਆ ਅਤੇ ਬਾਰਬੁਡਾ ਤੋਂ ਚੁੱਕਣ ਦਾ ਦਾਅਵਾ ਕੀਤਾ |
ਨਿਊਜ਼ ਏਜੰਸੀ ਏਐਨਆਈ ਨਾਲ ਗੱਲ ਕਰਦਿਆਂ, ਚੌਕਸੀ ਦੇ ਡੋਮੀਨੀਕਾਈ ਵਕੀਲ ਵੇਨ ਮਾਰਸ ਨੇ ਕਿਹਾ, Tਮੈਂ ਦੇਖਿਆ ਕਿ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਸੀ, ਉਸਦੀਆਂ ਅੱਖਾਂ ਸੁੱਜੀਆਂ ਹੋਈਆਂ ਸਨ ਅਤੇ ਉਸਦੇ ਸਰੀਰ 'ਤੇ ਬਹੁਤ ਸਾਰੇ ਜਲਨ ਦੇ ਨਿਸ਼ਾਨ ਸਨ |'' ਉਸਨੇ ਮੈਨੂੰ ਦਸਿਆ ਕਿ ਉਸ ਨੂੰ ਜੌਲੀ ਹਾਰਬਰ, ਐਂਟੀਗੁਆ ਵਿਚੋਂ ਅਗ਼ਵਾ ਕੀਤਾ ਗਿਆ ਸੀ ਅਤੇ ਉਨ੍ਹਾਂ ਲੋਕਾਂ ਦੁਆਰਾ ਡੋਮਿਨਿਕਾ ਲਿਆਂਦਾ ਗਿਆ ਸੀ ਜਿਨ੍ਹਾਂ ਨੂੰ ਉਹ ਭਾਰਤੀ ਮੰਨ ਰਿਹਾ ਸੀ | ਐਂਟੀਗੁਆ ਪੁਲਿਸ ਦਾ ਮੰਨਣਾ ਹੈ ਕਿ ਉਸ ਨੂੰ ਅਗਵਾ ਕਰ ਕੇ ਜਹਾਜ਼ ਵਿਚ ਲਿਜਾਇਆ ਗਿਆ ਸੀ | ਪੀਐਨਬੀ ਘੁਟਾਲੇ ਵਿਚ ਭਗੌੜੇ ਮੇਹੁਲ ਚੋਕਸੀ ਨੂੰ ਭਾਰਤ ਨਹੀਂ, ਐਂਟੀਗੁਆ ਵਾਪਸ ਭੇਜ ਦਿਤਾ ਜਾਵੇਗਾ | (ਏਜੰਸੀ)