
ਮੇਰੇ ਪਤੀ ਨੇ ਆਜ਼ਾਦੀ ਤੋਂ ਬਾਅਦ ਅੱਜ ਤੱਕ ਕਦੇ ਵੀ ਪੰਜਾਬ ਵਿੱਚ ਕੋਈ ਦਲਿਤ ਮੁੱਖ ਮੰਤਰੀ ਨਹੀਂ ਬਣਿਆ, ਇਹ ਕਹਿਣ ਦੀ ਕੀਮਤ ਚੁਕਾਈ ਹੈ
ਜਲੰਧਰ : ਮੇਰੇ ਪਤੀ ਜਥੇਦਾਰ ਗੁਰਮੇਲ ਸਿੰਘ ਖਾਲਸਾ ਨੂੰ ਰਾਜਨੀਤਿਕ ਕਾਰਨਾਂ ਕਰਕੇ ਝੂਠਾ ਪਰਚਾ ਦਰਜ ਕਰਕੇ ਪੰਜਾਬ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਇਹ ਕਹਿਣਾ ਹੈ ਗ੍ਰਾਮ ਪੰਚਾਇਤ ਬਸਤੀ ਨੰਬਰ 1,4,5 ਬੀੜ ਤਾਲਾਬ ਬਠਿੰਡਾ ਦੀ ਮਹਿਲਾ ਸਰਪੰਚ ਰਾਜ ਪਾਲ ਕੌਰ ਦਾ, ਜੋ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਨੂੰ ਜਲੰਧਰ ਸਰਕਿਟ ਹਾਊਸ ਵਿਚ ਮਿਲੀ।
ਰਾਜ ਪਾਲ ਕੌਰ ਨੇ ਸਾਂਪਲਾ ਨੂੰ ਦੱਸਿਆ ਕਿ ਉਸ ਦੇ ਧਾਰਮਿਕ ਸਿੱਖ ਪਤੀ ਜਥੇਦਾਰ ਗੁਰਮੇਲ ਸਿੰਘ ਖਾਲਸਾ ਦਾ ਇੰਨਾ ਹੀ ਕਸੂਰ ਸੀ ਕਿ ਉਨ੍ਹਾਂ ਨੇ ਪਿੰਡ ਦੇ ਗੁਰਦੁਆਰੇ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੰਗੀ ਸਿਹਤ ਲਈ ਅਰਦਾਸ ਕੀਤੀ, ਜਿਨ੍ਹਾਂ ਨੇ ਪੰਜਾਬ ਵਿਚ ਦਲਿਤ ਭਾਈਚਾਰੇ ਦੇ ਵਿਅਕਤੀ ਨੂੰ ਭਾਰਤੀ ਜਨਤਾ ਪਾਰਟੀ ਵੱਲੋਂ ਮੁੱਖ ਮੰਤਰੀ ਬਣਾਉਣ ਦੀ ਗੱਲ ਕਹੀ ਹੈ।
ਮੇਰੇ ਪਤੀ ਨੇ ਆਜ਼ਾਦੀ ਤੋਂ ਬਾਅਦ ਅੱਜ ਤੱਕ ਕਦੇ ਵੀ ਪੰਜਾਬ ਵਿੱਚ ਕੋਈ ਦਲਿਤ ਮੁੱਖ ਮੰਤਰੀ ਨਹੀਂ ਬਣਿਆ, ਇਹ ਕਹਿਣ ਦੀ ਕੀਮਤ ਚੁਕਾਈ ਹੈ। ਰਾਜ ਪਾਲ ਕੌਰ ਨੇ ਕਿਹਾ ਕਿ ਉਸ ਦਾ ਪਤੀ ਇੱਕ ਚੰਗਾ ਸਮਾਜ ਸੇਵੀ ਹੈ ਜੋ ਹਮੇਸ਼ਾਂ ਆਪਣੇ ਪਿੰਡ ਵਾਸੀਆਂ ਅਤੇ ਇਲਾਕਾ ਨਿਵਾਸੀਆਂ ਦੇ ਵਿਕਾਸ ਲਈ ਯਤਨਸ਼ੀਲ ਰਹਿੰਦਾ ਹੈ। ਫਾਰਮ ਦਾਖਲ ਕਰਨ ਦਾ ਇਕ ਹੋਰ ਕਾਰਨ ਇਹ ਹੋ ਸਕਦਾ ਹੈ ਕਿ ਉਸ ਦੇ ਪਤੀ ਨੇ 95% ਦਲਿਤ ਆਬਾਦੀ ਵਾਲੇ ਪਿੰਡ ਲਈ ਵਿਕਾਸ ਕਾਰਜਾਂ ਲਈ ਪੈਸੇ / ਗਰਾਂਟਾਂ ਲਈ ਪੰਜਾਬ ਦੇ ਵਿੱਤ ਮੰਤਰੀ ਵੱਲੋਂ ਟਾਲ-ਮਟੋਲ ਕਰਨ ਦੀ ਗੱਲ ਕਹੀ।
ਰਾਜ ਪਾਲ ਕੌਰ ਨੇ ਕਿਹਾ ਕਿ ਉਸ ਦਾ ਪਤੀ ਸੱਚਾ ਸਿੱਖ ਹੈ ਅਤੇ ਇਸ ਲਈ ਉਸ ਨੇ ਆਪਣੀ ਅਰਦਾਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਲਈ ਇਸ਼ਾਰਿਆਂ ਵਿਚ ਬਾਦਲ ਪਰਿਵਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਉਹ ਵੀ ਇਸ ਮੁੱਦੇ ‘ਤੇ ਰਾਜਨੀਤੀ ਕਰ ਰਹੇ ਹਨ, ਸ਼ਾਇਦ ਇਹ ਵੀ ਉਹਨਾਂ 'ਤੇ ਪਰਚਾ ਦਰਜ ਕਰਨ ਦਾ ਕਾਰਨ ਹੋ ਸਕਦਾ ਹੈ। ਕੀ ਹੁਣ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਿਲਵਾਉਣ ਦੀ ਅਰਦਾਸ ਕਰਨਾ ਕੀ ਅਪਰਾਧ ਹੈ।
ਰਾਜ ਪਾਲ ਕੌਰ ਨੇ ਇਲ ਝੂਠੇ ਮੁਕੱਦਮੇ ਨੂੰ ਰੱਦ ਕਰਨ ਅਤੇ ਆਪਣੇ ਪਤੀ ਦੀ ਸੁਰੱਖਿਆ ਵਾਪਸ ਦੇਣ ਅਤੇ ਕੇਂਦਰ ਸਰਕਾਰ ਨੂੰ ਵਿੱਤੀ ਸਹਾਇਤਾ ਦੇਣ ਦੀ ਅਪੀਲ ਕੀਤੀ। ਸਾਂਪਲਾ ਨੇ ਉਸ ਨੂੰ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਵੱਲੋਂ ਹਰ ਸੰਭਵ ਮਦਦ ਦਾ ਭਰੋਸਾ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਇਨਸਾਫ ਮਿਲੇਗਾ।