Punjab News: ਪੰਜਾਬ ’ਚ ਵੀਆਈਪੀ ਨੂੰ ਦਿਤੀ ਸੁਰੱਖਿਆ ਦਾ ਹੋਵੇਗਾ ਰੀਵਿਊ
Published : May 29, 2024, 7:49 am IST
Updated : May 29, 2024, 7:49 am IST
SHARE ARTICLE
Court
Court

ਸੁਰੱਖਿਆ ਸਿਰਫ਼ ਖਤਰੇ ਦੇ ਮੁਲਾਂਕਣ ਦੇ ਅਧਾਰ ’ਤੇ ਦਿਤੀ ਜਾਵੇਗੀ ਤੇ ਇਸ ਦੌਰਾਨ ਕਿਸੇ ਦਾ ਸਮਾਜਕ ਜਾਂ ਧਾਰਮਕ ਰੁਤਬਾ ਨਹੀਂ ਵੇਖਿਆ ਜਾਵੇਗਾ।

Punjab News: ਪੰਜਾਬ ਵਿਚ ਹੁਣ ਸਰਕਾਰੀ ਖ਼ਰਚ ’ਤੇ ਸੁਰੱਖਿਆ ਲੈਣੀ ਅਸਾਨ ਨਹੀਂ ਹੋਵੇਗੀ। ਹਾਈ ਕੋਰਟ ਦੀ ਸਖ਼ਤੀ ਉਪਰੰਤ ਸਰਕਾਰ ਨੇ ਮੰਗਲਵਾਰ ਨੂੰ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ (ਐਸਓਪੀ) ਪੇਸ਼ ਕਰ ਦਿਤੀ ਹੈ ਤੇ ਦਸਿਆ ਹੈ ਕਿ ਸੁਰੱਖਿਆ ਦਾ ਰੀਵਿਊ ਹੋਵੇਗਾ। ਉਂਜ ਐਸਓਪੀ ਸੀਲ ਬੰਦ ਲਿਫ਼ਾਫ਼ੇ ਵਿਚ ਪੇਸ਼ ਕੀਤੀ ਹੈ ਪਰ ਕਿਹਾ ਗਿਆ ਹੈ ਕਿ ਸਾਲ 2013 ਦੀ ਪਾਲਸੀ ਮੁਤਾਬਕ ਹੀ ਸੁਰੱਖਿਆ ਦਿਤੀ ਜਾਵੇਗੀ।

ਸੁਰੱਖਿਆ ਸਿਰਫ਼ ਖਤਰੇ ਦੇ ਮੁਲਾਂਕਣ ਦੇ ਅਧਾਰ ’ਤੇ ਦਿਤੀ ਜਾਵੇਗੀ ਤੇ ਇਸ ਦੌਰਾਨ ਕਿਸੇ ਦਾ ਸਮਾਜਕ ਜਾਂ ਧਾਰਮਕ ਰੁਤਬਾ ਨਹੀਂ ਵੇਖਿਆ ਜਾਵੇਗਾ। ਸਰਕਾਰੀ ਵਕੀਲ ਅਰਜੁਨ ਸ਼ਿਓਰਾਣ ਨੇ ਜਸਟਿਸ ਹਰਕੇਸ ਮਨੂਜਾ ਦੇ ਬੈਂਚ ਨੂੰ ਦਸਿਆ ਕਿ ਹਾਈ ਕੋਰਟ ਵਲੋਂ ਦਿਤੇ ਕੁਝ ਸੁਝਾਅ ਵੀ ਸੋਧੀ ਹੋਈ ਐਸਓਪੀ ਦੇ ਡਰਾਫ਼ਟ ਵਿਚ ਸ਼ਾਮਲ ਕਰ ਲਏ ਗਏ ਹਨ।

ਪਾਲਸੀ ਮੁਤਾਬਕ ਕਿਸੇ ਨਿਜੀ ਵਿਅਕਤੀ ਨੇ ਸੁਰੱਖਿਆ ਲੈਣੀ ਹੈ ਤਾਂ ਉਸ ਦੀ ਮਹੀਨਾਵਾਰ ਆਮਦਨ ਤਿੰਨ ਲੱਖ ਤੋਂ ਹੇਠਾਂ ਹੋਣੀ ਚਾਹੀਦੀ ਹੈ ਅਤੇ ਇਸ ਤੋਂ ਉਪਰ ਵਾਲਿਆਂ ਨੂੰ ਸੁਰੱਖਿਆ ਲਈ ਪ੍ਰਤੀ ਮੁਲਾਜ਼ਮ ਇਕ ਤਨਖ਼ਾਹ ਤੋਂ ਪੈਨਸ਼ਨ ਬਰਾਬਰ ਮਹੀਨਾਵਾਰ ਖ਼ਰਚ ਦੇਣਾ ਹੋਵੇਗਾ ਅਤੇ ਜੇਕਰ ਕੋਈ ਖ਼ਰਚ ਅਦਾ ਨਹੀਂ ਕਰ ਸਕਦਾ ਤਾਂ ਉਸ ਦੀ ਆਮਦਨ ਦੇ ਹਿਸਾਬ ਨਾਲ ਛੋਟ ਦੇਣ ’ਤੇ ਵਿਚਾਰ ਕੀਤਾ ਜਾਵੇਗਾ। ਹਾਈ ਕੋਰਟ ਨੇ ਐਸਓਪੀ ਦਾ ਡਰਾਫ਼ਟ ਰਿਕਾਰਡ ’ਤੇ ਲੈਂਦਿਆਂ ਸੁਣਵਾਈ ਅੱਗੇ ਪਾ ਦਿਤੀ ਹੈ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement