Ropar News : ਅਹਿਮ ਖ਼ਬਰ : ਰੋਪੜ ’ਚ ਭਿਓਰਾ ਨਦੀ ’ਤੇ ਇੱਕ ਹੋਰ ਪੁਲ ਦਾ ਕੀਤਾ ਜਾ ਰਿਹਾ ਹੈ ਨਿਰਮਾਣ

By : BALJINDERK

Published : May 29, 2025, 1:47 pm IST
Updated : May 29, 2025, 1:47 pm IST
SHARE ARTICLE
ਅਹਿਮ ਖ਼ਬਰ : ਰੋਪੜ ’ਚ ਭਿਓਰਾ ਨਦੀ ’ਤੇ ਇੱਕ ਹੋਰ ਪੁਲ ਦਾ ਕੀਤਾ ਜਾ ਰਿਹਾ ਹੈ ਨਿਰਮਾਣ
ਅਹਿਮ ਖ਼ਬਰ : ਰੋਪੜ ’ਚ ਭਿਓਰਾ ਨਦੀ ’ਤੇ ਇੱਕ ਹੋਰ ਪੁਲ ਦਾ ਕੀਤਾ ਜਾ ਰਿਹਾ ਹੈ ਨਿਰਮਾਣ

Ropar News : ਰੋਪੜ ਤੋਂ ਚੰਡੀਗੜ੍ਹ ਜਾਣ ਵਾਲੀ ਟਰੈਫਿਕ ਨੂੰ ਕੀਤਾ ਡਾਇਵਰਟ, ਕਮਰਸ਼ੀਅਲ ਵਾਹਨਾਂ ਲਈ ਦਿਸ਼ਾ ਨਿਰਦੇਸ਼ ਜਾਰੀ

Ropar News in Punjabi : ਭਾਰਤ ਮਾਲਾ ਪ੍ਰੋਜੈਕਟ ਅਧੀਨ ਪੈਂਦੇ ਪ੍ਰੋਜੈਕਟ ਦੇ ਕਾਰਨ ਰੋਪੜ ਦੇ ਵਿੱਚ ਭਿਓਰਾ ਨਦੀ ’ਤੇ ਮੌਜੂਦ ਪੁਲ ਦੇ ਉੱਪਰ ਇੱਕ ਹੋਰ ਪੁਲ ਦਾ ਨਿਰਮਾਣ ਕੀਤਾ ਜਾ ਰਿਹਾ ਹੈ।ਇਸ ਦੌਰਾਨ ਉਸ ਪੁਲ ਦੇ ਬਲਾਕ ਰੱਖਣ ਕਾਰਨ ਰੋਪੜ ਤੋਂ ਚੰਡੀਗੜ੍ਹ ਜਾਣ ਵਾਲੀ ਟ੍ਰੈਫ਼ਿਕ ਨੂੰ ਡਾਇਵਰਟ ਕੀਤਾ ਗਿਆ ਹੈ।  ਖਾਸ ਤੌਰ ਉੱਤੇ ਇਹ ਡਾਇਵਰਟ ਕਮਰਸ਼ਲ ਵਾਹਨਾਂ ਲਈ ਕੀਤਾ ਗਿਆ। ਮੁੱਖ ਤੌਰ ’ਤੇ ਜੇਕਰ ਗੱਲ ਕੀਤੀ ਜਾਵੇ ਤਾਂ ਬੱਸਾਂ ਦੇ ਰੂਟ ਪਹਿਲਾਂ ਦੀ ਤਰ੍ਹਾਂ ਹੀ ਜਾਰੀ ਰਹਿਣਗੇ।

1

ਲੇਕਿਨ ਕਮਰਸ਼ੀਅਲ ਵਾਹਨਾਂ ਲਈ ਖਾਸ ਤੌਰ ’ਤੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ। ਹੁਣ ਰੋਪੜ ਪੁਲਿਸ ਲਾਈਨ ਦੀ ਲਾਈਟ ’ਤੇ ਪਹੁੰਚਣ ਤੋਂ ਪਹਿਲਾਂ ਸ਼੍ਰੀ ਚਮਕੌਰ ਸਾਹਿਬ ਚੌਂਕ ਜਿਸ ਸਾਹਿਬਜ਼ਾਦਾ ਅਜੀਤ ਸਿੰਘ ਚੌਂਕ ਵੀ ਕਿਹਾ ਜਾਂਦਾ ਹੈ ਉਸ ਜਗ੍ਹਾ ਤੋਂ ਡਾਇਵਰਟ ਲਗਾ ਦਿੱਤਾ ਗਿਆ ਅਤੇ ਚੰਡੀਗੜ੍ਹ ਜਾਣ ਦੇ ਲਈ ਹੁਣ ਸ਼੍ਰੀ ਚਮਕੌਰ ਸਾਹਿਬ ਤੋਂ ਮੋਰਿੰਡਾ ਤੋ ਖਰੜ ਹੋ ਕੇ ਹੀ ਚੰਡੀਗੜ੍ਹ ਜਾਇਆ ਜਾ ਸਕਦਾ ਹੈ ਜਾਂ ਦੂਸਰਾ ਰਸਤਾ ਮੋਰਿੰਡੇ ਤੋਂ ਕੁਰਾਲੀ ਹੋ ਕੇ ਐਨ ਐਚ 205 ਉਤੇ ਜਾ ਕੇ ਵੀ ਚੰਡੀਗੜ੍ਹ ਦਾ ਰਸਤਾ ਅਪਣਾਇਆ ਜਾ ਸਕਦਾ ਹੈ। 

1

ਮੂਲ ਤੌਰ ਦੇ ਉੱਤੇ ਇਸ ਰਸਤੇ ’ਤੇ ਵੱਡੇ ਪੱਧਰ ਉੱਤੇ ਟ੍ਰੈਫ਼ਿਕ ਦੀ ਸਮੱਸਿਆ ਨੂੰ ਦੇਖਦੇ ਹੋਏ 10 ਤੋਂ ਵੱਧ ਪੁਲਿਸ ਕਰਮੀ ਇਸ ਜਗ੍ਹਾ ’ਤੇ ਮੌਜੂਦ ਹਨ। ਲੇਕਿਨ ਕਿਉਂਕਿ ਸੜਕ ਉੱਤੇ ਡਾਇਵਰਟ ਲਗਾਇਆ ਗਿਆ ਹੈ।  ਭਾਰਤ ਵਾਲਾ ਪ੍ਰੋਜੈਕਟ ਦੇ ਅਧੀਨ ਇਸ ਸੜਕ ਨੂੰ ਕਰੀਬ ਤਿੰਨ ਮਹੀਨੇ ਦੇ ਲਈ ਡਾਇਵਰਟ ਕੀਤਾ ਗਿਆ ਹੈ।  

1

ਇਸ ਮਾਮਲੇ ’ਚ ਡਿਪਟੀ ਕਮਿਸ਼ਨਰ ਰੋਪੜ ਵਰਜੀਤ ਵਾਲੀਆਂ ਨੇ ਕਿਹਾ ਕਿ ਪੁਲ ਦੇ ਕੰਮ ਦੇ ਕਾਰਨ ਇਹ ਰਸਤੇ ਬੰਦ ਕੀਤੇ ਗਏ ਹਨ ਅਤੇ ਲੋਕਾਂ ਨੂੰ ਅਲਟਰਨੇਟਿਵ ਰਸਤੇ ਮੁਹਈਆ ਕਰਵਾਏ ਗਏ ਹਨ। 

(For more news apart from Another bridge is being constructed on Bheora river in Ropar  News in Punjabi, stay tuned to Rozana Spokesman)

Location: India, Punjab, Rup Nagar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM
Advertisement