Urmar Tanda News : ਟਾਂਡਾ ’ਚ 2 ਨਸ਼ਾ ਤਸਕਰਾਂ ਦਾ ਐਨਕਾਊਂਟਰ, ਪੁਲਿਸ ਵੱਲੋਂ ਜਵਾਬੀ ਫ਼ਾਇਰਿੰਗ ਦੌਰਾਨ ਇਕ ਜ਼ਖ਼ਮੀ

By : BALJINDERK

Published : May 29, 2025, 8:55 pm IST
Updated : May 29, 2025, 8:55 pm IST
SHARE ARTICLE
 ਟਾਂਡਾ ’ਚ 2 ਨਸ਼ਾ ਤਸਕਰਾਂ ਦਾ ਐਨਕਾਊਂਟਰ, ਪੁਲਿਸ ਵੱਲੋਂ ਜਵਾਬੀ ਫ਼ਾਇਰਿੰਗ ਦੌਰਾਨ ਇਕ ਜ਼ਖ਼ਮੀ
ਟਾਂਡਾ ’ਚ 2 ਨਸ਼ਾ ਤਸਕਰਾਂ ਦਾ ਐਨਕਾਊਂਟਰ, ਪੁਲਿਸ ਵੱਲੋਂ ਜਵਾਬੀ ਫ਼ਾਇਰਿੰਗ ਦੌਰਾਨ ਇਕ ਜ਼ਖ਼ਮੀ

Urmar Tanda News : ਜਖ਼ਮੀ ਨੂੰ ਸਿਵਲ ਹਸਪਤਾਲ ਦਸੂਹਾ ਵਿਖੇ ਕਰਵਾਇਆ ਦਾਖ਼ਲ, ਨਸ਼ਾ ਤਸਕਰਾਂ ਕੋਲੋਂ ਹੈਰੋਇਨ ਤੇ ਡਰੱਗ ਮਨੀ ਹੋਈ ਬਰਾਮਦ

Urmar Tanda News in Punjabi : ਟਾਂਡਾ ਉੜਮੁੜ ’ਚ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਮਲਿਕ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਟਾਂਡਾ ਪੁਲਿਸ ਵੱਲੋਂ ਨਸ਼ਿਆਂ ਅਤੇ ਅਪਰਾਧਿਕ ਅਨਸਰਾਂ ਖਿਲਾਫ਼ ਵਿੱਢੀ ਗਈ ਮੁਹਿੰਮ ਤਹਿਤ ਅੱਜ ਟਾਂਡਾ ਪੁਲਿਸ ਨੇ ਵੇਟ ਖੇਤਰ ਅਧੀਨ ਪੈਂਦੇ ਟਾਹਲੀ ਧੁਸੀ ਬੰਨ੍ਹ ਤੇ ਦੋ ਨਸ਼ਾ ਤਸਕਰਾਂ ਨਾਲ ਐਨਕਾਊਂਟਰ ਕੀਤਾ। 

1

ਜਾਣਕਾਰੀ ਮੁਤਾਬਿਕ ਡੀਐੱਸਪੀ ਟਾਂਡਾ ਦਵਿੰਦਰ ਸਿੰਘ ਬਾਜਵਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਥਾਣਾ ਮੁਖੀ ਟਾਂਡਾ ਇੰਸਪੈਕਟਰ ਗੁਰਜਿੰਦਰਜੀਤ ਸਿੰਘ ਨਾਗਰਾ ਅਤੇ ਚੌਂਕੀ ਇੰਚਾਰਜ ਬਸਤੀ ਬੋਹੜ ਰਾਜੇਸ਼ ਕੁਮਾਰ ਟਾਂਡਾ ਸ੍ਰੀ ਹਰਗੋਬਿੰਦਪੁਰ ਸੜਕ 'ਤੇ ਧੁਸੀ ਬੰਨ੍ਹ ਨਜ਼ਦੀਕ ਗਸ਼ਤ 'ਤੇ ਸਨ ਕਿ ਮੋਟਰਸਾਈਕਲ ਸਵਾਰ ਆ ਰਹੇ ਦੋ ਵਿਅਕਤੀਆਂ ਨੂੰ ਟਾਂਡਾ ਪੁਲਿਸ ਨੇ ਰੋਕਣ ਦਾ ਇਸ਼ਾਰਾ ਕੀਤਾ, ਪ੍ਰੰਤੂ ਉਹ ਨਾ ਰੁਕੇ ਅਤੇ ਉਨ੍ਹਾਂ ਨੇ ਆਪਣਾ ਮੋਟਰਸਾਈਕਲ ਟਾਹਲੀ ਧੁੱਸੀ ਬੰਨ੍ਹ 'ਤੇ ਪਾ ਲਿਆ। ਪੁਲਿਸ ਨੇ ਪਿੱਛਾ ਕਰਦੇ ਹੋਏ ਉਨ੍ਹਾਂ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ, ਜਿਸ 'ਤੇ ਉਨ੍ਹਾਂ ਨੇ ਪੁਲਿਸ 'ਤੇ ਫ਼ਾਇਰਿੰਗ ਕਰ ਦਿੱਤੀ।

ਜਵਾਬ ਵਿੱਚ ਐੱਸ.ਐੱਚ.ਓ , ਟਾਂਡਾ ਗੁਰਜਿੰਦਰ ਸਿੰਘ ਦੀ ਨਾਗਰਾ ਪੁਲਿਸ ਟੀਮ ਨੇ ਵੀ ਫ਼ਾਇਰ ਕੀਤੇ। ਜਿਸ ਦੌਰਾਨ ਮੁਲਜ਼ਮ ਸਾਹਿਲ ਪੁੱਤਰ ਸ਼ਾਲੂ ਸੁਲਤਾਨ ਵਿੰਡ ਰੋਡ ਦੇ ਲੱਤ ’ਚ ਗੋਲੀ ਲੱਗਣ ਕਾਰਨ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਸਰਕਾਰੀ ਹਸਪਤਾਲ ਟਾਂਡਾ ਦਾਖ਼ਲ ਕਰਵਾਇਆ ਗਿਆ। ਇਸੇ ਤਰ੍ਹਾਂ ਹੀ ਪੁਲਿਸ ਨੇ ਕਾਫ਼ੀ ਜਦੋਂ ਜਹਿਦ ਉਪਰੰਤ ਦੂਸਰੇ ਲੁਟੇਰੇ ਜਗਦੀਸ਼ ਉਰਫ਼ ਹੀਰਾ ਵਾਸੀ ਸੁਲਤਾਨ ਵਿੰਡ ਰੋਡ ਅੰਮ੍ਰਿਤਸਰ ਨੂੰ ਗ੍ਰਿਫ਼ਤਾਰ ਕਰ ਲਿਆ। 

ਜਾਣਕਾਰੀ ਮੁਤਾਬਿਕ ਕਾਬੂ ਕੀਤੇ ਗਏ ਨਸ਼ਾ ਤਸਕਰਾਂ ਪਾਸੋਂ ਪੁਲਿਸ ਨੇ 70 ਗ੍ਰਾਮ ਹੈਰੋਇਨ ਤੇ 15,600 ਡਰੱਗ ਮਨੀ ਦੇ ਪੈਸੇ ਬਰਾਮਦ ਕੀਤੀ। ਜਾਣਕਾਰੀ ਮੁਤਾਬਕ ਉਕਤ ਦੋਨੋਂ ਲੁਟੇਰੇ ਹਿਸਟਰੀ ਸ਼ੂਟਰ ਹਨ ਅਤੇ ਇਨ੍ਹਾਂ ਉੱਪਰ ਅਪਰਾਧਿਕ ਘਟਨਾਵਾਂ ਦੇ ਕਈ ਮਾਮਲੇ ਦਰਜ ਹਨ। ਇਸ ਸਬੰਧੀ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ ਅਤੇ ਘਟਨਾ ਸਥਾਨ ਤੇ ਡੀਐਸਪੀ ਟਾਂਡਾ ਤੋਂ ਇਲਾਵਾ ਜ਼ਿਲਾ ਪੁਲਿਸ ਮੁਖੀ ਸੰਦੀਪ ਮਲਿਕ ਵੀ ਪਹੁੰਚ ਰਹੇ ਹਨ।

(For more news apart from Encounter between 2 drug smugglers in Tanda, one injured in police retaliatory firing News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM
Advertisement