Pilibhit Dharm Parivartan: ਧਰਮ ਪਰਿਵਰਤਨ ਨੂੰ ਲੈ ਕੇ ਪੀਲੀਭੀਤ ਦੇ ਲੋਕਾਂ ਨੇ ਦੱਸਿਆ ਕੌੜਾ ਸੱਚ, ਜਾਣੋ ਲੋਕਾਂ ਨੇ ਕੀ ਕਿਹਾ
Published : May 29, 2025, 4:43 pm IST
Updated : May 29, 2025, 4:43 pm IST
SHARE ARTICLE
Pilibhit Dharm Parivartan: People of Pilibhit told the bitter truth about religious conversion, know what people said
Pilibhit Dharm Parivartan: People of Pilibhit told the bitter truth about religious conversion, know what people said

"ਤੁਸੀਂ ਗੁਰਦੁਆਰੇ ਨਹੀਂ ਜਾਣਾ, ਗੁਰੂ ਘਰ ਦੀ ਫ਼ੋਟੋ ਵੀ ਘਰ ਨਹੀਂ ਲਗਾਉਣੀ"

Pilibhit Dharm Parivartan:ਪੀਲੀਭੀਤ ਭਾਰਤ-ਨੇਪਾਲ ਸਰਹੱਦ ਦੇ ਦਰਜਨਾਂ ਪਿੰਡਾਂ ਵਿਚ ਧਰਮ ਪਰਿਵਰਤਨ ਬਾਰੇ ਚਰਚਾ ਨੇਪਾਲ, ਪੰਜਾਬ, ਹਰਿਆਣਾ ਤੋਂ ਆਉਣ ਵਾਲੇ ਪਾਦਰੀ ਆਰਥਕ ਤੌਰ ’ਤੇ ਕਮਜ਼ੋਰ ਪਿੰਡਾਂ ਦੇ ਲੋਕਾਂ ਨੂੰ ਸਿਖਿਆ, ਇਲਾਜ ਅਤੇ ਪੈਸੇ ਦਾ ਲਾਲਚ ਦੇ ਕੇ ਈਸਾਈ ਧਰਮ ਵਿਚ ਤਬਦੀਲ ਕਰਦੇ ਹਨ। ਪੀਲੀਭੀਤ ਇੰਡੋ ਨੇਪਾਲ ਇੰਡੀਆ ਦੇ ਨਾਲ ਲਗਦੇ ਦਰਜਨਾਂ ਪਿੰਡ ਹਨ ਜਿਵੇਂ ਬੇਲਹਾ, ਖਜੂਰੀਆ, ਤਾਤਾਰਗੰਜ ਹੈ।

ਬੱਚੇ ਪੜਾਉਣ ਦਾ, ਘਰ ਬਣਾਉਣ ਦਾ ਅਤੇ ਪੈਸਿਆ ਦਾ ਲਾਲਚ

ਰੋਜ਼ਾਨਾ ਸਪੋਕਸਮੈਨ ਦੀ ਟੀਮ ਨੇ ਪੀਲੀਭੀਤ ਦੇ ਨਾਨਕ ਨਗਰੀ ਵਿੱਚ ਲੋਕਾਂ ਦੇ ਨਾਲ ਗੱਲਬਾਤ ਕੀਤੀ। ਸਪੋਕਸਮੈਨ ਦੀ ਟੀਮ ਕੋਲ ਲਖਵਿੰਦਰ ਸਿੰਘ ਨੇ ਵੱਡੇ ਖੁਲਾਸੇ ਕੀਤੇ ਹਨ। ਲਖਵਿੰਦਰ ਸਿੰਘ ਨੇ ਦੱਸਿਆ ਹੈ ਕਿ ਮੇਰਾ ਬੇਟਾ ਬਿਮਾਰ ਸੀ ਅਤੇ ਕੁਝ ਲੋਕ ਸਾਡੇ ਕੋਲ ਕਹਿੰਦੇ ਸਤਸੰਗ ਸੁਣ ਠੀਕ ਹੋ ਜਾਵੇਗਾ ਪਰ ਠੀਕ ਨਹੀਂ ਹੋਇਆ। ਉਨ੍ਹਾਂ ਨੇ ਕਿਹਾ ਹੈ ਕਿ ਬੱਚੇ ਪੜਾਉਣ ਦਾ, ਘਰ ਬਣਾਉਣ  ਦਾ ਅਤੇ ਪੈਸਿਆ ਦਾ ਲਾਲਚ ਦਿੱਤਾ ਸੀ।

"ਤੁਸੀਂ ਗੁਰਦੁਆਰੇ ਨਹੀਂ ਜਾਣਾ, ਗੁਰੂ ਘਰ ਦੀ ਫ਼ੋਟੋ ਵੀ ਘਰ ਨਹੀਂ ਲਗਾਉਣੀ"

ਲਖਵਿੰਦਰ ਸਿੰਘ ਨੇ ਦੱਸਿਆ ਕਿ ਪਾਸਟਰ ਨੇ ਕਿਹਾ ਸੀਕਿ ਗੁਰਦੁਆਰਾ ਨਹੀਂ ਜਾਣਾ ਤੇ ਨਾ ਹੀ ਘਰੇ ਗੁਰੂ ਸਾਹਿਬ ਦੀ ਫੋਟੋ ਲਗਾਉਣੀ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਅਸੀ 5 ਮੈਂਬਰਾਂ ਨੇ ਧਰਮ ਪਰਿਵਰਤਨ ਕੀਤਾ ਸੀ ਪਰ ਹੁਣ ਜਦੋਂ ਸਾਨੂੰ ਸੱਚ ਪਤਾ ਲੱਗਿਆ ਤਾਂ ਅਸੀਂ ਮੁੜ ਸਿੱਖੀ ਜੀਵਨ ਵਿੱਚ ਵਾਪਸ ਆ ਗਏ।

"ਮੇਰਾ ਦੋਸਤ ਮੈਨੂੰ ਲੈ ਗਿਆ ਸੀ ਵਰਗਲਾ ਕੇ, ਪੈਸੇ ਦਾ ਦਿੱਤਾ ਸੀ ਲਾਲਚ"

ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਈਸਾਈ ਧਰਮ ਦੇ ਆਗੂ ਸਾਨੂੰ ਕਹਿੰਦੇ ਸਨ ਅਸੀ ਤੁਹਾਨੂੰ 50 ਹਜ਼ਾਰ ਰੁਪਏ ਦੇਵਾਂਗੇ ਤੇ ਤੁਸੀ ਪਾਣੀ ਵਿੱਚ ਝੁੱਭੀ ਲਾ ਕੇ ਧਰਮ ਪਰਿਵਤਨ ਕਰੋ। ਉਨ੍ਹਾਂ ਨੇ ਦੱਸਿਆ ਹੈ ਕਿ ਸਾਡੇ ਗੁਰੂ ਸਾਹਿਬ ਨੇ ਸਾਡੇ ਲਈ ਕੁਰਬਾਨੀਆਂ ਦਿੱਤੀ ਜਿਸ ਕਰਕੇ ਸਾਨੂੰ ਬੜਾ ਪਛਤਾਵਾ ਹੋਇਆ ਤੇ ਹੁਣ ਸਾਡੇ ਪਰਿਵਾਰ ਨੇ ਅੰਮ੍ਰਿਤ ਛਕਿਆ ਸੀ।

ਈਸਾਈ ਲੋਕ ਗਰੀਬੀ ਦਾ ਚੁੱਕਦੇ ਹਨ ਫਾਇਦਾ

ਲਖਵਿੰਦਰ ਸਿੰਘ ਨੂੰ ਪੈਨਸ਼ਨ ਲਗਾਉਣ ਤੱਕ ਦਾ ਵੀ ਲਾਲਚ ਦਿੱਤਾ। ਉਨ੍ਹਾਂ ਨੇ ਦੱਸਿਆ ਹੈ ਕਿ ਇਹ ਸਾਡੇ ਲੋਕਾਂ ਨੂੰ ਲੱਖਾਂ ਰੁਪਏ ਦਾ ਲਾਲਚ ਦੇ ਕੇ ਈਸਾਈ ਧਰਮ ਵਿੱਚ ਪਰਿਵਰਤਨ ਕਰਵਾਉਂਦੇ ਸਨ। ਲਖਵਿੰਦਰ ਸਿੰਘ ਨੇ ਦੱਸਿਆ ਹੈ ਕਿ ਇਥੇ ਲੋਕਾਂ ਵਿੱਚ ਗਰੀਬੀ ਹੈ ਅਤੇ ਗਰੀਬੀ ਦਾ ਫਾਇਦਾ ਚੁੱਕ ਕੇ ਲਾਲਚ ਦਿੰਦੇ ਸਨ ਪਰ ਹੁਣ ਕਈ ਪਰਿਵਾਰ ਵਾਪਸ ਆ ਗਏ ਹਨ।

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੈਕਟਾਂ ਵਾਲੇ ਖਾਣੇ ਨੂੰ ਕਿਉਂ ਤਰਜ਼ੀਹ?... ਬਿਮਾਰੀਆਂ ਨੂੰ ਖੁਦ ਸੱਦਾ ਦੇਣਾ ਕਿੰਨਾ ਸਹੀ?...

18 Jul 2025 9:08 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 18/07/2025

18 Jul 2025 9:06 PM

ਭੀਖ ਮੰਗਣ ਵਾਲੇ ਨਿਆਣਿਆਂ ਤੇ ਉਨ੍ਹਾਂ ਦੇ ਮਾਪਿਆਂ ਦਾ ਰੈਸਕਿਊ, ਪੂਰੇ ਪੰਜਾਬ 'ਚ ਭਿਖਾਰੀਆਂ ਦੇ ਕੀਤੇ ਜਾਣਗੇ DNA ਟੈਸਟ

17 Jul 2025 7:49 PM

ਕਿਸਾਨ ਲੈਣਗੇ ਸਿਆਸਤਦਾਨਾਂ ਦੀ ਕਲਾਸ, ਸੱਦ ਲਈ ਸਭ ਤੋਂ ਵੱਡੀ ਬੈਠਕ, ਜ਼ਮੀਨ ਦੀ ਸਰਕਾਰੀ ਖ਼ਰੀਦ ਖ਼ਿਲਾਫ਼ ਲਾਮੰਬਦੀ

17 Jul 2025 7:47 PM

'Punjab 'ਚ ਚਿੱਟਾ ਲਿਆਉਣ ਵਾਲੇ ਹੀ ਅਕਾਲੀ ਨੇ' ਅਕਾਲ ਤਖ਼ਤ ਸਾਹਿਬ 'ਤੇ Sukhbir ਨੇ ਕਿਉਂ ਕਬੂਲੀ ਸੀ ਬੇਅਦਬੀ ਦੀ ਗੱਲ ?

17 Jul 2025 5:24 PM
Advertisement