Sukhdev Singh Dhindsa: ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਦੇ ਘਰ ਪਹੁੰਚੀਆਂ ਸ਼ਖਸੀਅਤਾਂ ਨੇ ਪ੍ਰਗਟਾਇਆ ਦੁੱਖ
Published : May 29, 2025, 4:23 pm IST
Updated : May 29, 2025, 4:23 pm IST
SHARE ARTICLE
Sukhdev Singh Dhindsa: Personalities who reached the house of Akali leader Sukhdev Singh Dhindsa expressed their grief.
Sukhdev Singh Dhindsa: Personalities who reached the house of Akali leader Sukhdev Singh Dhindsa expressed their grief.

ਬੀਬੀ ਜਗੀਰ ਕੌਰ ਨੇ ਸੁਖਦੇਵ ਢੀਂਡਸਾ ਨੂੰ ਕੀਤਾ ਯਾਦ

ਚੰਡੀਗੜ੍ਹ: ਬੀਤੇ ਦਿਨੀ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਲੀਡਰ ਸੁਖਦੇਵ ਸਿੰਘ ਢੀਡਸਾ ਮੋਹਾਲੀ ਦੇ ਨਿੱਜੀ ਹਸਪਤਾਲ ਦੇ ਵਿੱਚ ਅਕਾਲ ਚਲਾਣਾ ਕਰ ਗਏ ਸਨ। ਉਹਨਾਂ ਨੇ 28 ਮਈ ਸ਼ਾਮ ਨੂੰ 5 ਵਜੇ ਆਖਰੀ ਸਾਹ ਲਏ। ਸੁਖਦੇਵ ਸਿੰਘ ਢੀਡਸਾ ਦਾ ਜਨਮ 9 ਅਪ੍ਰੈਲ 1936 ਨੂੰ ਉਨਾਂ ਦੇ ਜੱਦੀ ਪਿੰਡ ਉਬਾਵਾਲ ਵਿਖੇ ਹੋਇਆ ਸੀ। ਹੁਣ ਉਹਨਾਂ ਦਾ ਅੰਤਿਮ ਸੰਸਕਾਰ ਉਹਨਾਂ ਦੀ ਆਪਣੀ ਜੱਦੀ ਜਮੀਨ ਦੇ ਵਿੱਚ ਕੀਤਾ ਜਾਵੇਗਾ।  ਉਨ੍ਹਾਂ ਦੇ ਘਰ ਵਿਖੇ ਵੱਖ-ਵੱਖ ਪਾਰਟੀਆਂ ਦੇ ਆਗੂ ਪਹੁੰਚ ਰਹੇ ਹਨ ਅਤੇ ਪਰਮਿੰਦਰ ਢੀਂਡਸਾ ਨਾਲ ਦੁੱਖ ਸਾਂਝਾ ਕਰ ਰਹੇ ਹਨ।

ਬੀਬੀ ਜਗੀਰ ਕੌਰ ਨੇ ਸੁਖਦੇਵ ਢੀਂਡਸਾ ਨੂੰ ਕੀਤਾ ਯਾਦ

ਸੁਖਦੇਵ ਸਿੰਘ ਢੀਂਡਸਾ ਦੇ ਘਰ ਬੀਬੀ ਜਗੀਰ ਕੌਰ ਪਹੁੰਚੀ ਅਤੇ ਉਨ੍ਹਾਂ ਨੇ ਕਿਹਾ ਹੈ ਕਿ ਢੀਂਡਸਾ ਦਾ ਜਾਣਾ ਬਹੁਤ ਵੱਡਾ ਘਾਟਾ ਹੈ। ਅਕਾਲੀ ਸਿਆਸਤ ਦੇ ਮੌਜੂਦਾ ਸਮੇਂ ਵਿੱਚ ਜਾਣਾ ਬਹੁਤ ਦੁਖਦਾਈ ਹੈ। ਸੁਖਦੇਵ ਸਿੰਘ ਢੀਂਡਸਾ ਇਕ ਬੋਹੜ ਦੇ ਦਰੱਖਤ ਵਾਂਗ ਸਨ ਅਤੇ ਉਨ੍ਹਾਂ ਨੇ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਬਹੁਤ ਸੰਘਰਸ਼ ਕੀਤਾ। ਉਨ੍ਹਾਂ ਨੇ ਇਕ ਸੰਸਥਾ ਵਾਂਗ ਕੰਮ ਕੀਤਾ।

ਭਾਜਪਾ ਆਗੂ ਰਾਣਾ ਗੁਰਮੀਤ ਸਿੰਘ ਸੋਢੀ ਦੇ ਭਾਵੁਕ ਬੋਲ

ਭਾਜਪਾ ਆਗੂ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਹੈ ਕਿ ਸੁਖਦੇਵ ਢੀਂਡਸਾ ਇਕ ਜਿਹੀ ਸ਼ਖਸੀਅਤ ਸੀ ਜਿਨ੍ਹਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਪੰਜਾਬ ਦੀ ਸਿਆਸਤ ਵਿੱਚ ਉਨ੍ਹਾਂ ਦਾ ਉੱਘਾ ਯੋਗਦਾਨ ਹੈ। ਸਿਆਸੀ ਗਲਿਆਰਾ ਵਿੱਚ ਸਿਆਸੀ ਗੱਲ ਕਰਨ ਲੱਗੇ ਸਪੱਸ਼ਟ ਕਰਦੇ ਸਨ। ਉਨ੍ਹਾਂ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਜੋ ਕਹਿਣਾ ਉਹ ਸਾਹਮਣੇ ਕਹਿ ਦਿੰਦੇ ਸਨ। ਉਨ੍ਹਾਂ ਜਾ ਜਾਣਾ ਵੱਡਾ ਘਾਟਾ ਹੈ।

ਸੁਰਜੀਤ ਰੱਖੜਾ ਨੇ ਕੀਤੇ ਸੁਖਦੇਵ ਢੀਂਡਸਾ ਦੇ ਅੰਤਮ ਦਰਸ਼ਨ

ਸੁਰਜੀਤ ਰੱਖੜਾਂ ਨੇ ਕਿਹਾ ਹੈ ਕਿ ਸੁਖਦੇਵ ਸਿੰਘ ਢੀਂਡਸਾ ਨੇ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਅਣਥੱਕ ਮਿਹਨਤ ਕੀਤੀ। ਪੰਜਾਬ ਦੇ ਨਾਲ ਭਾਰਤ ਸਰਕਾਰ ਵਿੱਚ ਵੀ ਮੰਤਰੀ ਰਹੇ। ਢੀਂਡਸਾ ਨੇ ਕਦੇ ਵੀ ਕਿਸੇ ਤਰ੍ਹਾਂ ਦਾ ਲਾਲਚ ਨਹੀਂ ਕੀਤਾ। ਪੰਥ ਦੇ ਹਮੇਸ਼ਾ ਤਤਪਰ ਰਹਿੰਦੇ ਸਨ। ਉਨ੍ਹਾਂ ਨੇ ਕਿਹਾ ਹੈ ਕਿ ਢੀਂਡਸਾ ਨੇ ਸੁਖਬੀਰ ਨੂੰ ਕਿਹਾ ਕਿ ਪ੍ਰਧਾਨਗੀ ਛੱਡ ਦਿਓ । ਪੰਥ ਦੀ ਚੜ੍ਹਦੀ ਕਲਾਂ ਲਈ ਅੱਗੇ ਹੋ ਕੇ ਚੱਲਦੇ ਰਹਿੰਦੇ ਸਨ।

ਮਨਪ੍ਰੀਤ ਬਾਦਲ ਨੇ ਢੀਂਡਸਾ ਨੂੰ ਦੱਸਿਆ ਨੇਕ ਇਨਸਾਨ

ਮਨਪ੍ਰੀਤ ਬਾਦਲ ਨੇ ਕਿਹਾ ਹੈ ਕਿ ਸੁਖਦੇਵ ਸਿੰਘ ਢੀਂਡਸਾ ਬੜੇ ਨੇਕ ਇਨਸਾਨ ਸਨ। ਢੀਂਡਸਾ ਉੱਤੇ ਕਿਸੇ ਤਰ੍ਹਾਂ ਦਾ ਕੋਈ ਦਾਗ ਨਹੀਂ ਸੀ। ਪੰਜਾਬ ਨੂੰ ਉੱਤੇ ਚੁੱਕਣ ਲਈ ਮਿਹਨਤ ਕਰਦੇ ਸਨ। ਢੀਂਡਸਾ ਨੇ ਪੰਜਾਬ ਲਈ ਜੋ ਕੀਤਾ ਉਸ ਨੂੰ ਭੁਲਾਇਆ ਨਹੀਂ ਜਾ ਸਕਦਾ।ਢੀਂਡਸਾ ਦਾ ਜਾਣਾ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਹੈ।

ਕੁਲਬੀਰ ਜ਼ੀਰਾ ਨੇ ਪ੍ਰਗਟਾਇਆ ਦੁੱਖ

ਕੁਲਬੀਰ ਜ਼ੀਰਾ ਨੇ ਕਿਹਾ ਹੈ ਕਿ ਸੁਖਦੇਵ ਢੀਂਡਸਾ ਪੰਥ ਦੇ ਪਹਿਰੇਦਾਰ ਸਨ। ਇੰਨਾਂ ਨੇ ਪੰਥ ਨੂੰ ਬਚਾਉਣ ਲਈ ਕੁਰਸੀ ਦੀ ਪ੍ਰਵਾਹ ਨਹੀਂ ਕੀਤੀ। ਢੀਂਡਸਾ ਤੋਂ ਸਾਰੇ ਲੀਡਰਾਂ ਨੂੰ ਸੇਧ ਲੈਣੀ ਚਾਹੀਦੀ ਹੈ ਅਤੇ ਬੜੀ ਨਿਮਰਤਾ ਨਾਲ ਮਿਲਦੇ ਸਨ। ਅਜੋਕੇ ਦੌਰ ਵਿੱਚ ਅਜਿਹੇ ਲੀਡਰ ਦੀ ਸਮਾਜ ਨੂੰ ਲੋੜ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM
Advertisement