ਜੰਗਲਾਤ ਅਫ਼ਸਰ 'ਤੇ ਹਮਲਾ ਕਰਨ ਵਾਲਿਆਂ ਨੂੰ ਮਿਲੀ ਕਲੀਨ ਚਿੱਟ
Published : Jun 29, 2018, 1:23 pm IST
Updated : Jun 29, 2018, 1:23 pm IST
SHARE ARTICLE
Clean chit to sand mafia behind attack
Clean chit to sand mafia behind attack

ਬੀਤੀ 18 ਜੂਨ ਨੂੰ ਨਿਊ ਚੰਡੀਗੜ ਮੁੱਲਾਂਪੁਰ ਸਥਿਤ ਪਿੰਡ ਸਿਊੰਕ ਵਿਚ ਜੰਗਲਾਤ ਵਿਭਾਗ ਦੇ ਬਲਾਕ ਅਫਸਰ ਅਤੇ ਹੋਰ ਅਧਿਕਾਰੀਆਂ ਉੱਤੇ ਰੇਤ ਮਾਫੀਆ

ਬੀਤੀ 18 ਜੂਨ ਨੂੰ ਨਿਊ ਚੰਡੀਗੜ ਮੁੱਲਾਂਪੁਰ ਸਥਿਤ ਪਿੰਡ ਸਿਊੰਕ ਵਿਚ ਜੰਗਲਾਤ ਵਿਭਾਗ ਦੇ ਬਲਾਕ ਅਫਸਰ ਅਤੇ ਹੋਰ ਅਧਿਕਾਰੀਆਂ ਉੱਤੇ ਰੇਤ ਮਾਫੀਆ ਵੱਲੋਂ ਹਮਲਾ ਕਰਨ ਵਾਲੇ ਦੋਸ਼ੀਆਂ ਨੂੰ ਸਰਕਾਰ ਵੱਲੋਂ ਕਲੀਨ ਚਿੱਟ ਦੇ ਦਿੱਤੀ ਗਈ ਹੈ। ਇਸ ਗੱਲ ਤੇ ਜ਼ਖਮੀ ਜੰਗਲਾਤ ਅਫਸਰ ਦਵਿੰਦਰ ਸਿੰਘ ਦੀ ਪਤਨੀ ਨੇ ਰੋਸ ਜ਼ਾਹਰ ਕੀਤਾ ਹੈ। ਦਵਿੰਦਰ ਸਿੰਘ ਦੀ ਪਤਨੀ ਦਾ ਕਹਿਣਾ ਹੈ ਕਿ ਦਵਿੰਦਰ ਅਪਣੀ ਡਿਊਟੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਂਦੇ ਰਹੇ ਹਨ।

Sand Mafia CriminalsSand Mafia Criminalsਉਨ੍ਹਾਂ ਇਹ ਵੀ ਕਿਹਾ ਦਵਿੰਦਰ ਨੂੰ ਆਪਣੀ ਡਿਊਟੀ ਪੂਰੀ ਕਰਨ ਦੀ ਇਹ ਕੀ ਸਜ਼ਾ ਮਿਲੀ ਹੈ, ਉਹ ਉਨ੍ਹਾਂ ਰੇਤ ਚੋਰੀ ਕਰਨ ਵਾਲੇ ਭ੍ਰਿਸ਼ਟ ਵਿਅਕਤੀਆਂ ਨੂੰ ਚੋਰੀ ਕਰਨ ਤੋਂ ਰੋਕ ਰਹੇ ਸਨ ਜੋ ਕਿ ਉਨ੍ਹਾਂ ਦੀ ਡਿਊਟੀ ਹੈ। ਉਨ੍ਹਾਂ ਪ੍ਰਸ਼ਾਸ਼ਨ ਵਲ ਉਂਗਲ ਕਰਦੇ ਹੋਏ ਕਿਹਾ ਕਿ ਦੋਸ਼ੀਆਂ ਨੂੰ ਸਿਰਫ ਇਸ ਗੱਲ ਤੇ ਕਲੀਨ ਚਿੱਟ ਦਿੱਤੀ ਗਈ ਕਿ ਉਹ ਚਿੱਕੜ ਕੱਢ ਕਿ ਜ਼ਮੀਨ ਨੂੰ ਪੱਧਰਾ ਕਰ ਰਹੇ ਸਨ। ਦੱਸ ਦਈਏ ਕਿ ਦਵਿੰਦਰ ਦੀ ਹਾਲਤ ਵਿਚ ਹਲੇ ਕੋਈ ਸੁਧਾਰ ਨਹੀਂ ਹੋਇਆ ਅਤੇ ਉਹ PGI ਦੇ ਟ੍ਰੌਮਾ ਵਾਰਡ ਵਿਚ ਇਲਾਜ ਅਧੀਨ ਹਨ। 

Mining Miningਮੋਹਾਲੀ ਪੁਲਿਸ 'ਤੇ ਸਖ਼ਤ ਸ਼ਬਦਾਂ ਨਾਲ ਵਾਰ ਕਰਦਿਆਂ ਸੁਖਵਿੰਦਰ ਕੌਰ ਨੇ ਕਿਹਾ ਕਿ ਇਹ ਕਿਵੇਂ ਕਿਹਾ ਜਾ ਸਕਦਾ ਹੈ ਕਿ ਮੁਲਜ਼ਮ ਜ਼ਮੀਨ ਨੂੰ ਸਮਤਲ ਕਰਨ ਲਈ ਚਿੱਕੜ ਕੱਢ ਰਹੇ ਸਨ? ਉਨ੍ਹਾਂ ਪੁਲਿਸ ਤੇ ਸਿਧ ਨਿਸ਼ਾਨ ਸਾਧਦਿਆਂ ਕਿਹਾ ਕਿ ਇਹ ਦੋਸ਼ੀਆਂ ਦੀ ਮਦਦ ਕਰਨਾ ਚਾਹੁੰਦੇ ਹਨ ਅਤੇ ਉਨ੍ਹਾਂ ਦੇ ਚੰਗੇ ਰਾਜਨੀਤਕ ਸਬੰਧ ਹਨ। ਸੁਖਵਿੰਦਰ ਕੌਰ ਨੇ ਦੱਸਿਆ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਰੇਤ ਮਾਫੀਆ ਵਲੋਂ ਦਵਿੰਦਰ ਤੇ ਹਮਲਾ ਹੋਇਆ ਹੋਵੇ, ਉਸ ਉੱਤੇ 2007 ਵਿਚ ਨਾਡਾ ਪਿੰਡ ਵਿਚ ਮਾਫੀਆ ਨੇ ਹਮਲਾ ਕੀਤਾ ਸੀ ਜਿਸ ਦੌਰਾਨ ਉਨ੍ਹਾਂ ਦੇ ਕਾਫੀ ਸੱਟਾਂ ਲੱਗੀਆਂ ਅਤੇ ਪਰਿਵਾਰ ਨੂੰ ਬਹੁਤ ਦਰਦ ਝੱਲਣਾ ਪਿਆ।

Mining in PunjabMining in Punjab ਪਰਿਵਾਰ ਦੇ ਮੈਂਬਰਾਂ ਦੇ ਜ਼ੋਰ ਪਾਉਣ 'ਤੇ ਉਨ੍ਹਾਂ ਨੇ ਡੈਸਕ ਨੌਕਰੀ ਲੈਣ ਲਈ ਸਹਿਮਤੀ ਪ੍ਰਗਟਾਈ ਪਰ ਕੁਝ ਸਮੇਂ ਮਗਰੋਂ ਨਾਖੁਸ਼ ਉਹ ਫੀਲਡ ਦੀ ਨੌਕਰੀ 'ਤੇ ਵਾਪਸ ਚਲੇ ਗਏ ਅਤੇ ਫਿਰ ਤੋਂ ਰੇਤ ਮਾਫੀਆ 'ਤੇ ਕਾਬੂ ਪਾਉਣ ਲਈ ਸੂਚਨਾਵਾਂ ਦਾ ਇੱਕ ਨੈਟਵਰਕ ਬਣਾਇਆ। ਸੁਖਵਿੰਦਰ ਕੌਰ ਨੇ ਕਿਹਾ ਕਿ ਜਦੋਂ ਤੋਂ ਦਵਿੰਦਰ ਕੌਮਾ ਵਿਚ ਹਨ ਉਦੋਂ ਤੋਂ ਵਾਰਡ ਦੇ ਬਾਹਰ ਸਟਰੈਚਰ ਤੇ ਹੀ ਪਏ ਹਨ। ਉਨ੍ਹਾਂ ਦੱਸਿਆ ਕਿ ਸ਼ੁਰੂਆਤ ਵਿਚ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਵਲੋਂ ਦਵਿੰਦਰ ਦੀ ਜਾਣਕਾਰੀ ਲਈ ਦੌਰਾ ਕੀਤਾ ਗਿਆ ਸੀ ਪਰ ਉਸ ਪਿੱਛੋਂ ਕੋਈ ਉਨ੍ਹਾਂ ਦੀ ਸਾਰ ਲੈਣ ਲਈ ਨਹੀਂ ਆਇਆ।

Mining Miningਸੁਖਵਿੰਦਰ ਨੇ ਕਿਹਾ ਕਿ ਇਹ ਗੱਲ ਪੰਜਾਬ ਦੇ ਗਵਰਨਰ ਤੱਕ ਪਹੁੰਚਾਏ ਜਾਣ 'ਤੇ ਹੁਣ ਉਨ੍ਹਾਂ ਨੂੰ ਇਕ ਬੈਡ ਸੇਵਾ ਮੁਹਈਆ ਕਰਵਾਇਆ ਗਿਆ ਹੈ। ਜੰਗਲਾਤ ਵਿਭਾਗ ਦੇ ਇਕ ਡ੍ਰਾਈਵਰ ਵਜੋਂ ਕੰਮ ਕਰਨ ਵਾਲੇ ਧਰਮਿੰਦਰ ਸਿੰਘ ਦਾ ਕਹਿਣਾ ਹੈ ਕਿ ਇਲਾਜ ਦੀ ਲਾਗਤ ਹੁਣ ਤੱਕ ਵਿਭਾਗ ਦੇ ਅਫਸਰਾਂ ਵਲੋਂ ਚੁੱਕੀ ਗਈ ਹੈ। ਧਰਮਿੰਦਰ ਨੇ ਕਿਹਾ ਉਹ ਅਪਣੀ ਜੇਬ ਵਿਚ ਯੋਗਦਾਨ ਪਾ ਰਹੇ ਹਨ ਤਾਂ ਕਿ ਇਲਾਜ ਬਿਨਾਂ ਰੁਕੇ ਕੀਤਾ ਜਾ ਸਕੇ। ਸਰਕਾਰ ਬਾਅਦ ਵਿਚ ਇਲਾਜ 'ਤੇ ਖਰਚ ਕੀਤੀ ਜਾਣ ਵਾਲੀ ਰਕਮ ਦੀ ਅਦਾਇਗੀ ਕਰੇਗੀ। ਜੰਗਲਾਤ ਮੰਤਰੀ ਨੇ ਪਹਿਲਾਂ ਹੀ ਅਫਸਰਾਂ ਲਈ  50,000 ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ ਹੋਇਆ ਹੈ।

Mining Mining ਜੰਗਲ ਦੇ ਪ੍ਰਿੰਸੀਪਲ ਚੀਫ ਕੰਜ਼ਰਵੇਟਰ ਜਤਿੰਦਰ ਸ਼ਰਮਾ ਨੇ ਕਿਹਾ ਕਿ ਪਰਿਵਾਰ ਦਾ ਕਹਿਣਾ ਹੈ ਕਿ ਹਾਲੇ ਤੱਕ ਉਨ੍ਹਾਂ ਦੀ ਕੋਈ ਸਹਾਇਤਾ ਵਿਭਾਗ ਵੱਲੋਂ ਨਹੀਂ ਕੀਤੀ ਗਈ। ਦੱਸ ਦਈਏ ਕਿ ਸੋਮਵਾਰ ਅਤੇ ਮੰਗਲਵਾਰ ਦੇਰ ਰਾਤ ਪਿੰਡ ਸਿਊੰਕ ਵਿਚ ਸੜਕ ਉੱਤੇ ਜੰਗਲਾਤ ਵਿਭਾਗ ਦੇ ਬਲਾਕ ਅਫਸਰ ਦਵਿੰਦਰ ਸਿੰਘ ਦੀ ਅਗਵਾਈ ਵਿਚ ਟੀਮ ਨੇ ਨਾਕਾ ਲਗਾਇਆ ਸੀ। ਟੀਮ ਨੂੰ ਗੁਪਤ ਸੂਚਨਾ ਸੀ ਕਿ ਕੁੱਝ ਲੋਕ ਵਿਭਾਗ ਦੇ ਖੇਤਰ ਵਾਲੀ ਜ਼ਮੀਨ ਤੋਂ ਰੇਤ ਦੀ ਚੋਰੀ ਕਰ ਰਹੇ ਹਨ। ਪਤਾ ਲੱਗਿਆ ਸੀ ਕਿ ਰਾਤ ਦੇ ਸਮੇਂ ਟਰਾਲੀਆਂ ਭਰ ਕੇ ਲੈ ਜਾਂਦੇ ਹਨ।

MurderMurderਜਿਵੇਂ ਹੀ ਟੀਮ ਨੇ ਰਾਤ ਨੂੰ ਨਾਕੇ ਤੋਂ ਲੰਘ ਰਹੀ ਇੱਕ ਰੇਤ ਨਾਲ ਭਰੀ ਟਰਾਲੀ ਨੂੰ ਰੋਕ ਕੇ ਚੇਕਿੰਗ ਕਰਨੀ ਚਾਹੀ ਤਾਂ ਕਾਰ ਵਿਚ ਆਏ ਕੁੱਝ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਵਿਭਾਗ ਦੀ ਟੀਮ ਉੱਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਬਲਾਕ ਅਫਸਰ ਦਵਿੰਦਰ ਸਿੰਘ ਗੰਭੀਰ ਰੂਪ ਵਿਚ ਜਖ਼ਮੀ ਹੋ ਗਏ ਜੋ ਹੁਣ ਪੀਜੀਆਈ ਚੰਡੀਗੜ ਵਿਚ ਜਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹੈ। ਹਮਲੇ ਵਿਚ ਕਰਨੈਲ ਸਿੰਘ ਬੇਲਦਾਰ ਆਦਿ ਵੀ ਜਖ਼ਮੀ ਹੋਏ ਸਨ।
ਦੱਸਣਯੋਗ ਹੈ ਕਿ ਮਾਮਲੇ ਪੁਲਿਸ ਨੇ 4 ਲੋਕਾਂ ਨੂੰ ਗਿਰਫਤਾਰ ਕੀਤਾ ਸੀ।

Murder Murderਜਿਸ ਵਿਚੋਂ 2 ਦੋਸ਼ੀਆਂ ਦੇ ਫਰਾਰ ਹੋਣ ਦੀ ਗੱਲ ਵੀ ਆਖੀ ਗਈ ਸੀ। ਗਿਰਫਤਾਰ ਦੋਸ਼ੀ ਗ਼ੈਰ ਕਾਨੂੰਨੀ ਤਰੀਕੇ ਨਾਲ ਰੇਤ ਵੇਚਣ ਦਾ ਕੰਮ ਕਰਦੇ ਸਨ। ਸਤਪ੍ਰੀਤ ਸਿੰਘ, ਸਤਵਿੰਦਰ ਸਿੰਘ ਉਰਫ ਹੈਪੀ, ਜਗਜੀਤ ਸਿੰਘ ਉਰਫ ਜੱਗਾ ਅਤੇ ਇੰਦਰਜੀਤ ਸਿੰਘ ਉਰਫ ਇੰਦਾ ਇਸ ਘਟਨਾ ਹੂ ਅੰਜਾਮ ਦੇਣ ਦੇ ਦੋਸ਼ੀ ਸਨ ਜਿਨ੍ਹਾਂ ਦੀ ਗਿਰਫਤਾਰੀ ਕੀਤੀ ਗਈ ਸੀ। ਜਦਕਿ ਲਵਪ੍ਰੀਤ ਸਿੰਘ ਅਤੇ ਅੰਮ੍ਰਿਤ ਸਿੰਘ ਹੁਣ ਤੱਕ ਫਰਾਰ ਹਨ। ਜ਼ਿਕਰਯੋਗ ਹੈ ਕਿ ਫੜੇ ਗਏ ਸਾਰੇ ਦੋਸ਼ੀ ਡੇਇਰੀ ਅਤੇ ਖੇਤੀ ਨਾਲ ਜੁੜੇ ਕੰਮ ਕਰਦੇ ਸਨ। ਲੜਾਈ ਦੌਰਾਨ ਦੋਸ਼ੀਆਂ ਦੀ ਟਰਾਲੀ ਤੇ ਆਈ- 20 ਕਾਰ ਪੁਲਿਸ ਵਲੋਂ ਹਿਰਾਸਤ 'ਚ ਲੈ ਲਈ ਗਈ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

40 ਤੋਂ ਵੱਧ ਹੋਈ Speed ਤਾਂ ਹੋਵੇਗਾ ਮੋਟਾ Challan, ਟ੍ਰੈਫ਼ਿਕ ਪੁਲਿਸ ਨੇ ਘੇਰ-ਘੇਰ ਕੇ ਸਕੂਲੀ ਬੱਸਾਂ ਦੇ ਕੀਤੇ ਚਲਾਨ

27 Apr 2024 1:21 PM

Chandigarh ਤੋਂ ਸਸਤੀ ਸ਼ਰਾਬ ਲਿਆਉਣ ਵਾਲੇ ਹੋ ਜਾਣ ਸਾਵਧਾਨ ! Punjab Police ਕਰ ਰਹੀ ਹਰ ਇੱਕ ਗੱਡੀ ਦੀ Checking !

27 Apr 2024 12:30 PM

UK ਜਾਣਾ ਚਾਹੁੰਦੇ ਹੋ ਤਾਂ ਇਹ ਇੰਟਰਵਿਊ ਪੂਰਾ ਵੇਖ ਲਿਓ, Agent ਨੇ ਦੱਸੀਆਂ ਸਾਰੀਆਂ ਅੰਦਰਲੀਆਂ ਗੱਲਾਂ

27 Apr 2024 11:26 AM

ਕਿਉਂ ਨਹੀਂ Sheetal Angural ਦਾ ਅਸਤੀਫ਼ਾ ਹੋਇਆ ਮਨਜ਼ੂਰ ? ਪਾਰਟੀ ਬਦਲਣ ਬਾਅਦ ਸ਼ੀਤਲ ਅੰਗੁਰਾਲ ਦਾ ਵੱਡਾ ਬਿਆਨ

27 Apr 2024 11:17 AM

'ਭਾਰਤ ਛੱਡ ਦੇਵਾਂਗੇ' Whatsapp ਨੇ ਕੋਰਟ 'ਚ ਦਿੱਤਾ ਵੱਡਾ ਬਿਆਨ, ਸੁਣੋ ਕੀ ਪੈ ਗਿਆ ਰੌਲਾ,ਕੀ ਬੰਦ ਹੋਵੇਗਾ Whatsapp

27 Apr 2024 9:38 AM
Advertisement