
ਪੰਜਾਬ ਅਤੇ ਹਰਿਆਣਾ ਹਾਇਕੋਰਟ ਦੇ ਨਵ-ਨਿਯੁਕਤ ਚੀਫ਼ ਜਸਟਿਸ ਕ੍ਰਿਸ਼ਣਾ ਮੁਰਾਰੀ ਨੇ ਹਾਈ ਕੋਰਟ ਦਾ ਨਵਾਂ ਰੋਸਟਰ ਜਾਰੀ.......
ਚੰਡੀਗੜ : ਪੰਜਾਬ ਅਤੇ ਹਰਿਆਣਾ ਹਾਇਕੋਰਟ ਦੇ ਨਵ-ਨਿਯੁਕਤ ਚੀਫ਼ ਜਸਟਿਸ ਕ੍ਰਿਸ਼ਣਾ ਮੁਰਾਰੀ ਨੇ ਹਾਈ ਕੋਰਟ ਦਾ ਨਵਾਂ ਰੋਸਟਰ ਜਾਰੀ ਕਰ ਦਿਤਾ ਹੈ। ਨਵੇਂ ਰੋਸਟਰ ਮੁਤਾਬਕ ਜਨਹਿਤ ਪਟੀਸ਼ਨਾਂ ਉਤੇ ਸੁਣਵਾਈ ਮੁੜ ਚੀਫ਼ ਜਸਟਿਸ ਦੀ ਅਗਵਾਈ ਵਾਲੇ ਡਵੀਜ਼ਨ ਬੈਂਚ ਕੋਲ ਸੂਚੀਬੱਧ ਹੋਇਆ ਕਰੇਗੀ। ਇਸੇ ਤਰ੍ਹਾਂ ਔਰਤਾਂ ਵਿਰੁਧ ਹੋਣ ਵਾਲੇ ਅਪਰਾਧਾਂ, ਸੀਨੀਅਰ ਨਾਗਰਿਕਾਂ, ਬਾਲ ਮੁਲਜ਼ਮਾਂ, ਭ੍ਰਿਸ਼ਟਾਚਾਰ ਅਤੇ ਗਰੀਬਾਂ ਦੇ ਮਾਮਲਿਆਂ
ਦਾ ਪਹਿਲ ਦੇ ਆਧਾਰ 'ਤੇ ਨਬੇੜਾ ਕੀਤਾ ਜਾਵੇਗਾ। ਸੋਮਵਾਰ 2 ਜੁਲਾਈ ਤੋਂ ਲਾਗੂ ਬੀਤੇ ਬੁਧਵਾਰ ਨੂੰ ਜਾਰੀ ਇਸ ਨਵੇਂ ਰੋਸਟਰ ਅਨੁਸਾਰ ਹਾਇਕੋਰਟ ਵਿੱਚ ਹੁਣ 8 ਡਵੀਜ਼ਨ ਬੈਂਚ ਅਤੇ 34 ਇਕਹਰੇ ਬੈਂਚ ਕੰਮ ਕਰਨਗੇ। ਨਵੇਂ ਰੋਸਟਰ ਅਨੁਸਾਰ 9 ਸਿੰਗਲ ਬੈਂਚ (ਰਿਟ), 11 ਸਿੰਗਲ ਬੈਂਚ( ਸਿਵਿਲ) ਅਤੇ 14 ਸਿੰਗਲ ਬੈਂਚ (ਕਰਿਮਿਨਲ) ਮਾਮਲਿਆਂ ਦੀ ਸੁਣਵਾਈ ਕਰਨਗੇ।