ਦੋ ਦਰਜਨ ਚੋਰੀ ਦੇ ਵਾਹਨਾਂ ਸਮੇਤ ਤਿੰਨ ਕਥਿਤ ਚੋਰ ਕਾਬੂ
Published : Jun 29, 2018, 12:27 pm IST
Updated : Jun 29, 2018, 12:27 pm IST
SHARE ARTICLE
Mrs. Alka Meena, Addressing a Press Conference
Mrs. Alka Meena, Addressing a Press Conference

ਪੁਲਿਸ ਵਲੋਂ ਚੋਰ ਗਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ ਕਰੀਬ 35 ਲੱਖ ਰੁਪਏ ਕੀਮਤ ਦੀਆਂ ਚੋਰੀ .......

ਫ਼ਤਿਹਗੜ੍ਹ ਸਾਹਿਬ : ਪੁਲਿਸ ਵਲੋਂ ਚੋਰ ਗਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ ਕਰੀਬ 35 ਲੱਖ ਰੁਪਏ ਕੀਮਤ ਦੀਆਂ ਚੋਰੀ ਕੀਤੀਆਂ 4 ਕਾਰਾਂ, 12 ਮੋਟਰ ਸਾਈਕਲ ਅਤੇ 7 ਜੁਪੀਟਰ ਤੇ ਐਕਟਿਵਾ ਸਕੂਟਰੀਆਂ ਬਰਾਮਦ ਕੀਤੀਆਂ। ਇਹ ਜਾਣਕਾਰੀ ਜ਼ਿਲ੍ਹਾ ਪੁਲਿਸ ਮੁਖੀ ਸ੍ਰੀਮਤੀ ਅਲਕਾ ਮੀਨਾ ਨੇ ਪੁਲਿਸ ਲਾਈਨ ਮਹਾਦੀਆਂ ਵਿਖੇ ਗ੍ਰਿਫ਼ਤਾਰ ਕੀਤੇ ਚੋਰ ਗਰੋਹ ਸਬੰਧੀ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਦਿਤੀ। ਉਨ੍ਹਾਂ ਦਸਿਆ ਕਿ ਥਾਣਾ ਮੰਡੀ ਗੋਬਿੰਦਗੜ੍ਹ ਵਿਖੇ ਗੁਰਸੇਵਕ ਸਿੰਘ ਉਰਫ਼ ਸੇਵਕ ਪੁੱਤਰ ਇੰਦਰਜੀਤ ਸਿੰਘ ਵਾਸੀ ਬਾਬਾ ਜੀਵਨ ਸਿੰਘ ਬਸਤੀ ਨੇੜੇ ਦਾਣਾ ਮੰਡੀ ਪੱਟੀ

ਥਾਣਾ ਸਦਰ ਪੱਟੀ ਜ਼ਿਲ੍ਹਾ ਤਰਨਤਾਰਨ, ਰਣਜੀਤ ਸਿੰਘ ਉਰਫ਼ ਗਿਆਨੀ ਪੁੱਤਰ ਮਨਜੀਤ ਸਿੰਘ ਵਾਸੀ ਪਿੰਡ ਬਰਵਾਲਾ ਥਾਣਾ ਸਦਰ ਪੱਟੀ ਅਤੇ ਰਹੁਲ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਸਿੰਗਲ ਬਸਤੀ ਨੇੜੇ ਮੁਰਗੀ ਖਾਨਾ ਪੱਟੀ ਸ਼ਹਿਰ ਜ਼ਿਲ੍ਹਾ ਤਰਨਤਾਰਨ ਵਿਰੁਧ ਮੁਕੱਦਮਾ ਦਰਜ ਕੀਤਾ ਸੀ ਜਦਕਿ ਚੋਰ ਗਰੋਹ ਦੇ ਮੈਂਬਰਾਂ ਦੇ ਕਾਬੂ ਆਉਣ 'ਤੇ ਹੁਣ ਇਸ ਮੁਕੱਦਮੇ ਵਿਚ ਧਾਰਾ 411 ਤੇ 473 ਵੀ ਜੋੜੀਆਂ ਹਨ। ਉਨ੍ਹਾਂ ਦਸਿਆ ਕਿ ਐਸ.ਪੀ. (ਜਾਂਚ) ਸ. ਹਰਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਡੀ.ਐਸ.ਪੀ. ਅਮਲੋਹ ਮਨਪ੍ਰੀਤ ਸਿੰਘ ਦੀ ਨਿਗਰਾਨੀ ਹੇਠ ਨਾਕੇ ਦੌਰਾਨ ਤਿੰਨੋਂ ਕਥਿਤ ਦੋਸ਼ੀਆਂ ਗੁਰਸੇਵਕ ਸਿੰਘ ਉਰਫ਼ ਸੇਵਕ,  

ਰਣਜੀਤ ਸਿੰਘ ਉਰਫ਼ ਗਿਆਨੀ ਅਤੇ ਰਾਹੁਲ ਸਿੰਘ ਨੂੰ ਚੋਰੀ ਦੀਆਂ ਦੋ ਕਾਰਾਂ ਵਰਨਾ ਜਿਸ ਨੂੰ ਕਥਿਤ ਦੋਸ਼ੀ ਨੇ ਜਾਅਲੀ ਨੰਬਰ ਪੀ.ਬੀ.-23 ਏ-4141, ਅਸਲ ਨੰਬਰ ਪੀ.ਬੀ.-08 ਏ.ਜ਼ੈਡ-4141 ਅਤੇ ਜੈਨ ਕਾਰ ਨੰ: ਪੀ.ਬੀ. 26 ਬੀ-7677 ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ। ਜ਼ਿਲ੍ਹਾ ਪੁਲਿਸ ਮੁਖੀ ਨੇ ਦਸਿਆ ਕਿ ਤਿੰਨੋਂ ਕਥਿਤ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰ ਕੇ ਉਨ੍ਹਾਂ ਦਾ ਤਿੰਨ ਵਾਰ ਰੀਮਾਂਡ ਹਾਸਲ ਕੀਤਾ। ਕਥਿਤ ਦੋਸ਼ੀਆਂ ਨੇ ਮੰਨਿਆ ਕਿ ਉਕਤ ਕਾਰਾਂ ਤੋਂ ਇਲਾਵਾ ਕਥਿਤ ਦੋਸ਼ੀ ਗੁਰਸੇਵਕ ਸਿਘ ਉਰਫ਼ ਸੇਵਕ ਕੋਲ 2 ਕਾਰਾਂ, 5 ਮੋਟਰ ਸਾਇਕਲ ਅਤੇ 5 ਸਕੂਟਰੀਆਂ,

ਕਥਿਤ ਦੋਸ਼ੀ ਰਣਜੀਤ ਸਿੰਘ ਉਰਫ਼ ਗਿਆਨੀ ਕੋਲੋਂ 4 ਮੋਟਰ ਸਾਇਕਲ ਤੇ 1 ਸਕੂਟਰੀ ਅਤੇ ਦੋਸ਼ੀ ਰਾਹੁਲ ਸਿੰਘ ਕੋਲੋਂ 2 ਮੋਟਰ ਸਾਇਕਲ ਤੇ 1 ਸਕੂਟਰੀ ਬਰਾਮਦ ਕੀਤੀਆਂ ਹਨ। ਉਨ੍ਹਾਂ ਦਸਿਆ ਕਿ ਇਨ੍ਹਾਂ ਵੱਲੋਂ ਚੋਰੀ ਕੀਤਾ। ਇਕ ਮੋਟਰ ਸਾਇਕਲ ਪੁਲਿਸ ਜ਼ਿਲ੍ਹਾ ਖੰਨਾ ਵਿਖੇ ਮੋਟਰ ਵਹੀਕਲ ਐਕਟ ਤਹਿਤ ਥਾਣੇ ਵਿੱਚ ਬੰਦ ਹੈ ਜਿਸ ਨੂੰ ਇਸ ਮੁਕੱਦਮੇ ਵਿਚ ਸ਼ਾਮਲ ਕਰਵਾ ਕੇ ਜ਼ਿਲ੍ਹਾ ਪੁਲਿਸ ਵਲੋਂ ਅਪਣੇ ਕਬਜ਼ੇ ਵਿਚ ਲਿਆ ਜਾਵੇਗਾ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement