
ਪੰਜਾਬ ਦਾ ਅਜਿਹਾ ਕੋਈ ਸੂਬਾ ਨਹੀਂ ਹੈ ਜਿੱਥੇ ਸਿੱਖ ਨਾ ਵਸਦੇ ਹੋਣ।
ਚੰਡੀਗੜ੍ਹ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਆਪਣੀ ਪ੍ਰੈਸ ਕਾਨਫਰੰਸ ਕਰ ਰਹੇ ਹਨ ਇਸ ਪ੍ਰੈਸ ਕਾਨਫਰੰਸ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਲੋਕਾਂ ਨੂੰ ਕੋਰੋਨਾ ਨੂੰ ਲੈ ਕੇ ਪ੍ਰੇਰਿਤ ਕੀਤਾ ਉਹਨਾਂ ਕਿਹਾ ਕਿ ਜੇ ਕਿਸੇ ਨੂੰ ਖੰਘ, ਜ਼ੁਕਾਮ ਜਾਂ ਕੋਈ ਹੋਰ ਸਮੱਸਿਆ ਹੈ ਤਾਂ ਉਸੇ ਸਮੇਂ ਹੀ ਡਾਕਟਰ ਕੋਲ ਜਾ ਕੇ ਚੈੱਕ ਕਰਾਓ ਤਾਂ ਜੋ ਤੁਸੀਂ ਕੋਰੋਨਾ ਤੋਂ ਬਚ ਸਕੋ।
corona virus
ਉਹਨਾਂ ਕਿਹਾ ਇਹ ਕੋਰੋਨਾ ਦੀ ਬਿਮਾਰੀ ਏਨੀ ਭਿਆਨਕ ਹੈ ਕਿ ਕਿਸੇ ਨੂੰ ਕੁੱਝ ਨਹੀਂ ਪਤਾ ਕਿ ਇਹ ਬਿਮਾਰੀ ਕਦੋਂ ਖ਼ਤਮ ਹੋਵੇਗੀ। ਕੈਪਟਨ ਅਮਰਿੰਦਰ ਨੇ ਕਿਹਾ ਕਿ ਮਾਸਕ ਪਾ ਕੇ ਰੱਖਣ ਨਾਲ ਅਸੀਂ ਕਾਫੀ ਹੱਦ ਤੱਕ ਕੋਰੋਨਾ ਤੋਂ ਬਚ ਸਕਦੇ ਹਾਂ। ਇਸ ਪ੍ਰੈਸ ਕਾਨਫਰੰਸ ਵਿਚ ਮੌਜੂਦ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਤੋਂ ਸਵਾਲ ਵੀ ਪੁੱਛੇ। ਕਰਤਾਰਪੁਰ ਲਾਂਘੇ ਬਾਰੇ ਬੋਲਦਿਆ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਵੀ ਚਾਹੁੰਦੇ ਹਨ ਕਿ ਕਰਤਾਰਪੁਰ ਲਾਂਘਾ ਖੋਲ੍ਹਿਆ ਜਾਵੇ।
Captain Amrinder Singh
ਉਹਨਾਂ ਕਿਹਾ ਕਿ ਪਾਕਿਸਤਾਨ ਵਿਚ ਕੋਰੋਨਾ ਦੀ ਮਾਰ ਬਹੁਤ ਜ਼ਿਆਦਾ ਹੈ ਪਰ ਉਹ ਪਾਕਿਸਤਾਨ ਨੂੰ ਅਪੀਲ ਕਰ ਦੇ ਹਨ ਕਿ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਦੇ ਹੋਏ ਉਹ ਕਰਤਾਰਪੁਰ ਲਾਂਘਾ ਖੋਲ੍ਹ ਦੇਣ। ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੂੰ ਇਕ ਚੰਗਾ ਪੁਲਿਸ ਅਫਸਰ ਅਤੇ ਵਿਨੀ ਮਹਾਜਨ ਨੂੰ ਇਕ ਚੰਗੇ ਮੁੱਖ ਸਕੱਤਰ ਦੱਸਿਆ।
Khalistan
ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਖਾਲਿਸਤਾਨ ਦੇ ਬਿਆਨ ਤੇ ਬੋਲਦਿਆ ਕੈਪਟਨ ਅਮਰਿੰਦਰ ਨੇ ਕਿਹਾ ਕਿ ਕੋਈ ਵੀ ਸਿੱਖ ਖਾਲਿਸਤਾਨ ਨਹੀਂ ਚਾਹੁੰਦਾ ਅਤੇ ਨਾ ਹੀ ਉਹ ਆਪ ਚਾਹੁੰਦੇ ਹਨ ਕਿ ਖਾਲਿਸਤਾਨ ਬਣੇ। ਉਹਨਾਂ ਕਿਹਾ ਕਿ ਖਾਲਿਸਤਾਨ ਤਾਂ ਗੁਰਪਤਵੰਤ ਸਿੰਘ ਪੰਨੂੰ ਵਰਗੇ ਲੋਕ ਚਾਹੁੰਦੇ ਹਨ। ਉਹਨਾਂ ਕਿਹਾ ਕਿ ਪੰਜਾਬ ਵਿਚ ਕੋਈ ਰੈੱਫਰੈਂਡਮ ਨਹੀਂ ਹੋਵੇਗਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਰਤ ਦਾ ਅਜਿਹਾ ਕੋਈ ਸੂਬਾ ਨਹੀਂ ਹੈ ਜਿੱਥੇ ਸਿੱਖ ਨਾ ਵਸਦੇ ਹੋਣ।