ਪੰਜਾਬ ਦੀਆਂ ਅਹਿਮ ਨਿਯੁਕਤੀਆਂ ਕਰਨ ਸਮੇਂ ਸਿੱਖ ਅਫ਼ਸਰਾਂ ਨੂੰ ਕਿਉਂ ਕੀਤਾ ਨਜ਼ਰ ਅੰਦਾਜ਼ ? : ਖਹਿਰਾ
Published : Jun 29, 2020, 7:30 am IST
Updated : Jun 29, 2020, 7:30 am IST
SHARE ARTICLE
sukhpal khaira
sukhpal khaira

ਅਕਾਲੀਆਂ ਉਤੇ ਚੁੱਕੇ ਸਵਾਲ ਕਿ ਉਹ ਸਿੱਖਾਂ ਦੇ ਹੱਕ ਵਿਚ ਬੋਲਣੋਂ ਕਿਉਂ ਡਰਨ ਲੱਗ ਪਏ ਹਨ?

ਚੰਡੀਗੜ੍ਹ  :  ਇਕ ਬਿਆਨ ਜਾਰੀ ਕਰਦੇ ਹੋਏ ਸਾਬਕਾ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਐਮ.ਐਲ.ਏ ਨੇ ਦੋਸ਼ ਲਗਾਇਆ ਕਿ ਪੰਜਾਬ ਦੀਆਂ ਅਹਿਮ ਨਿਯੁਕਤੀਆਂ ਕਰਨ ਸਮੇਂ ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਸਾਹਮਣੇ ਗੋਡੇ ਟੇਕ ਦਿਤੇ। ਖਹਿਰਾ ਨੇ ਕਿਹਾ ਕਿ ਸੱਤਾ ਦੇ ਗਲਿਆਰਿਆਂ ਵਿਚ ਇਹ ਆਮ ਚਰਚਾ ਹੈ ਕਿ 5 ਆਈ.ਪੀ.ਐਸ ਅਫ਼ਸਰਾਂ ਦੀ ਸੀਨੀਅਰਤਾ ਮਾਰ ਕੇ ਦਿਨਕਰ ਗੁਪਤਾ ਨੂੰ ਪ੍ਰਧਾਨ ਮੰਤਰੀ ਮੋਦੀ ਦੇ ਐਨ.ਐਸ.ਏ ਅਜੀਤ ਡੋਵਾਲ ਦੇ ਇਸ਼ਾਰੇ ਉਪਰ ਡੀ.ਜੀ.ਪੀ ਨਿਯੁਕਤ ਕੀਤਾ ਗਿਆ ਸੀ,

DGP Dinkar GuptaDGP Dinkar Gupta

ਇਸੇ ਤਰ੍ਹਾਂ ਹੀ ਹੁਣ ਵੀ ਪੰਜ ਸੀਨੀਅਰ ਆਈ.ਏ.ਐਸ ਅਫ਼ਸਰਾਂ ਦੀ ਸੀਨੀਅਰਤਾ ਮਾਰ ਕੇ ਉਸ ਦੀ ਪਤਨੀ ਨੂੰ ਸੂਬੇ ਦੀ ਮੁੱਖ ਸਕੱਤਰ ਭਾਜਪਾ ਦੇ ਨਿਰਦੇਸ਼ਾਂ ਉਪਰ ਹੀ ਬਣਾਇਆ ਗਿਆ ਹੈ। ਖਹਿਰਾ ਨੇ ਕਿਹਾ ਕਿ ਮੁੱਖ ਮੰਤਰੀ ਵਜੋਂ ਅਪਣੇ ਮੌਜੂਦਾ ਕਾਰਜਕਾਲ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੀ ਕਾਰਜਸ਼ੈਲੀ ਸਪੱਸ਼ਟ ਤੌਰ 'ਤੇ ਉਨ੍ਹਾਂ ਦੀ ਸੱਤਾਧਾਰੀ ਪਾਰਟੀ ਭਾਜਪਾ ਵਿਸ਼ੇਸ਼ ਤੌਰ 'ਤੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਨਜ਼ਦੀਕੀਆਂ ਨੂੰ ਦਰਸਾਉਂਦੀ ਹੈ।

Captain Amrinder SinghCaptain Amrinder Singh

ਖਹਿਰਾ ਨੇ ਕਿਹਾ ਕਿ ਭਾਜਪਾ ਦੇ ਕਦਮਾਂ ਦੀ ਹਮਾਇਤ ਕਰਨ ਵਾਸਤੇ ਕੈਪਟਨ ਅਮਰਿੰਦਰ ਸਿੰਘ ਦਾ ਰਵਈਆ ਅਕਸਰ ਹੀ ਕਾਂਗਰਸ ਹਾਈ ਕਮਾਂਡ ਦੇ ਸਟੈਂਡ ਦੇ ਉਲਟ ਹੁੰਦਾ ਹੈ। ਖਹਿਰਾ ਨੇ ਕਿਹਾ ਕਿ ਇਹ ਹੈਰਾਨੀ ਦੀ ਗੱਲ ਹੈ ਕਿ ਕਰਤਾਰਪੁਰ ਸਾਹਿਬ ਲਾਂਘੇ 'ਤੇ ਆਏ ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ਵਲੋਂ ਸਿਖਲਾਈ ਪ੍ਰਾਪਤ ਅਤਿਵਾਦੀ ਆਖਣ ਦੀ ਟਿਪਣੀ ਕਰਨ ਵਾਲੇ ਦਿਨਕਰ ਗੁਪਤਾ ਨੂੰ ਸਜ਼ਾ ਦੇਣ ਦੀ ਬਜਾਏ ਕੈਪਟਨ ਅਮਰਿੰਦਰ ਸਿੰਘ ਨੇ ਉਸ ਦੀ ਪਤਨੀ ਨੂੰ ਮੁੱਖ ਸਕੱਤਰ ਪੰਜਾਬ ਨਿਯੁਕਤ ਕਰ ਕੇ ਇਨਾਮ ਦਿਤਾ ਹੈ।

Sukhbir BadalSukhbir Badal

ਸਾਥੀ ਅਫ਼ਸਰਾਂ ਦੀ ਸੀਨੀਅਰਤਾ ਮਾਰ ਕੇ ਪਹਿਲਾਂ ਦਿਨਕਰ ਗੁਪਤਾ ਨੂੰ ਡੀ.ਜੀ.ਪੀ ਅਤੇ ਹੁਣ ਵਿਨੀ ਮਹਾਜਨ ਨੂੰ ਮੁੱਖ ਸਕੱਤਰ ਬਣਾਏ ਜਾਣ ਦੀਆਂ ਗ਼ਲਤ ਅਤੇ ਗ਼ੈਰ ਕਾਨੂੰਨੀ ਨਿਯੁਕਤੀਆਂ ਉਪਰ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਵਲੋਂ ਧਾਰੀ ਚੁੱਪੀ ਉਪਰ ਖਹਿਰਾ ਨੇ ਸਵਾਲ ਕੀਤਾ। ਖਹਿਰਾ ਨੇ ਕਿਹਾ ਕਿ ਆਮ ਤੌਰ 'ਤੇ ਅਕਾਲੀ ਆਗੂ ਦੇਸ਼ ਭਰ ਵਿਚ ਸਿੱਖਾਂ ਨੂੰ ਉਚਿਤ ਨੁੰਮਾਂਇੰਦਗੀ ਦੀ ਮੰਗ ਕਰੇ ਹਨ ਪਰੰਤੂ ਅਪਣੇ ਗ੍ਰਹਿ ਸੂਬੇ ਪੰਜਾਬ ਵਿਚਲੇ ਸਿੱਖ ਅਧਿਕਾਰੀਆਂ ਨਾਲ ਹੋਏ ਵਿਤਕਰੇ ਨੂੰ ਨਜ਼ਰਅੰਦਾਜ਼ ਕਰਨ ਵਾਲੇ ਸੁਖਬੀਰ ਬਾਦਲ ਮੁੜ ਫਿਰ ਭਾਜਪਾ ਦੀ ਬੀ ਟੀਮ ਸਾਬਤ ਹੋਏ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement