ਵਿਨੀ ਮਹਾਜਨ ਵਲੋਂ ਅਫ਼ਸਰਸ਼ਾਹੀ ਦੀ ਲੇਟ-ਲਤੀਫ਼ੀ ਦੂਰ ਕਰਨ ਦੇ ਯਤਨ ਸ਼ੁਰੂ
Published : Jun 29, 2020, 8:06 am IST
Updated : Jun 29, 2020, 8:06 am IST
SHARE ARTICLE
Vinni Mahajan
Vinni Mahajan

ਵਿਨੀ ਮਹਾਜਨ ਵਲੋਂ ਸੂਬੇ ਦੀ ਮੁੱਖ ਸਕੱਤਰ ਵਜੋਂ ਚਾਰਜ ਸੰਭਾਲਣ ਤੋਂ ਬਾਅਦ ਸੱਭ ਤੋਂ ਪਹਿਲਾਂ ਅਫ਼ਸਰਸ਼ਾਹੀ ਦੀ ਲੇਟ-

ਚੰਡੀਗੜ੍ਹ, 28 ਜੂਨ (ਗੁਰਉਪਦੇਸ਼ ਭੁੱਲਰ): ਵਿਨੀ ਮਹਾਜਨ ਵਲੋਂ ਸੂਬੇ ਦੀ ਮੁੱਖ ਸਕੱਤਰ ਵਜੋਂ ਚਾਰਜ ਸੰਭਾਲਣ ਤੋਂ ਬਾਅਦ ਸੱਭ ਤੋਂ ਪਹਿਲਾਂ ਅਫ਼ਸਰਸ਼ਾਹੀ ਦੀ ਲੇਟ-ਲਤੀਫ਼ੀ ਦੂਰ ਕਰਨ ਦੇ ਯਤਨ ਸ਼ੁਰੂ ਕੀਤੇ ਹਨ। ਉਨ੍ਹਾਂ ਵਲੋਂ 30 ਜੂਨ ਨੂੰ ਹੋਣ ਵਾਲੀ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਸਬੰਧੀ ਏਜੰਡੇ ਨੂੰ ਲੈ ਕੇ ਜੋ ਪੱਤਰ ਜਾਰੀ ਕੀਤਾ ਹੈ, ਉਸ ਤੋਂ ਪਤਾ ਲਗਦਾ ਹੈ ਕਿ ਉਹ ਹੁਣ ਦਫ਼ਤਰੀ ਕੰਮਕਾਰ ਦੇ ਮਾਮਲੇ ਵਿਚ ਢਿੱਲਮਠ ਜਾਂ ਦੇਰੀ ਸਹਿਣ ਨਹੀਂ ਕਰਨਗੇ।

Vinni MahajanVinni Mahajan

ਮੰਤਰੀ ਮੰਡਲ ਦੀ ਪ੍ਰਸਤਾਵਤ ਮੀਟਿੰਗ ਸਬੰਧੀ ਉਨ੍ਹਾਂ ਵਿਸ਼ੇਸ਼ ਮੁੱਖ ਸਕੱਤਰਾਂ, ਵਧੀਕ ਮੁੱਖ ਸਕੱਤਰਾਂ ਅਤੇ ਪ੍ਰਮੁੱਖ ਸਕੱਤਰਾਂ ਤੇ ਵਿੱਤ ਕਮਿਸ਼ਨਰਾਂ ਨੂੰ ਜਾਰੀ ਪੱਤਰ ਵਿਚ ਹਦਾਇਤ ਕੀਤੀ ਹੈ ਕਿ ਮੀਟਿੰਗ ਦੇ ਏਜੰਡੇ ਸਬੰਧੀ ਪ੍ਰਸਤਾਵ ਤੁਰਤ ਭੇਜੇ ਜਾਣ। ਇਸ ਦੀਆਂ 30-30 ਅੰਗਰੇਜ਼ੀ ਤੇ ਪੰਜਾਬੀ ਕਾਪੀਆਂ ਉਨ੍ਹਾਂ ਦੇ ਦਫ਼ਤਰ ਭੇਜੀਆਂ ਜਾਣ। ਏਜੰਡਾ ਜਾਰੀ ਹੋਣ ਬਾਅਦ ਕੋਈ ਪ੍ਰਸਤਾਵ ਸਵੀਕਾਰ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇ ਕੋਈ ਪ੍ਰਸਤਾਵ ਮੀਟਿੰਗ ਮੌਕੇ 'ਤੇ ਹੀ ਲਿਆਉਣਾ ਹੈ ਤਾਂ ਉਹ ਮੁੱਖ ਮੰਤਰੀ ਦੀ ਪ੍ਰਵਾਨਗੀ ਨਾਲ ਹੀ ਆ ਸਕੇਗਾ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵਿਭਾਗਾਂ ਦੇ ਉਚ ਅਧਿਕਾਰੀ ਸਮੇਂ ਸਿਰ ਮੰਤਰੀ ਮੰਡਲ ਵਿਚ ਰੱਖੇ ਜਾਣ ਵਾਲੇ ਪ੍ਰਸਤਾਵ ਤਿਆਰ ਨਹੀਂ ਸਨ ਕਰਦੇ ਤੇ ਬਾਅਦ ਵਿਚ ਜਲਦਬਾਜ਼ੀ ਵਿਚ ਮੌਕੇ 'ਤੇ ਦੇ ਦਿਤੇ ਜਾਂਦੇ ਸਨ। ਇਸ ਕਾਰਨ ਮੰਤਰੀ ਵੀ ਇਨ੍ਹਾਂ ਨੂੰ ਸਹੀ ਤਰੀਕੇ ਨਾਲ ਦੇਖ ਨਹੀਂ ਸਨ ਸਕਦੇ ਤੇ ਮੀਟਿੰਗ ਦੌਰਾਨ ਚਰਚਾ ਸਮੇਂ ਮੁਸ਼ਕਲਾਂ ਆਉਂਦੀਆਂ ਸਨ ਪਰ ਹੁਣ ਵਿਨੀ ਮਹਾਜਨ ਵਲੋਂ ਅਪਣੀ ਮੰਤਰੀ ਮੰਡਲ ਦੀ ਪਹਿਲੀ ਮੀਟਿੰਗ ਤੋਂ ਪਹਿਲਾਂ ਇਸ ਮਾਮਲੇ ਵੱਲ ਧਿਆਨ ਦਿਤਾ ਗਿਆ ਹੈ ਤਾਂ ਜੋ ਮੰਤਰੀ ਮੰਡਲ ਮੀਟਿੰਗ ਵਿਚ ਏਜੰਡਾ ਆਇਟਮਾਂ ਸਮੇਂ ਸਿਰ ਮੰਤਰੀਆਂ ਨੂੰ ਨਾ ਮਿਲਣ ਕਾਰਨ ਕੋਈ ਇਤਰਾਜ਼ ਨਾ ਉਠੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement