ਆਖ਼ਰ ਰਾਹੁਲ ਗਾਂਧੀ ਅਤੇ ਪਿ੍ਯੰਕਾ ਗਾਂਧੀ ਨੇ ਨਵਜੋਤ ਸਿੱਧੂ ਨੂੰ  ਗੱਲਬਾਤ ਲਈ ਦਿੱਲੀ ਸੱਦਿਆ
Published : Jun 29, 2021, 12:37 am IST
Updated : Jun 29, 2021, 12:37 am IST
SHARE ARTICLE
image
image

ਆਖ਼ਰ ਰਾਹੁਲ ਗਾਂਧੀ ਅਤੇ ਪਿ੍ਯੰਕਾ ਗਾਂਧੀ ਨੇ ਨਵਜੋਤ ਸਿੱਧੂ ਨੂੰ  ਗੱਲਬਾਤ ਲਈ ਦਿੱਲੀ ਸੱਦਿਆ


ਸਿੱਧੂ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨਾਲ ਗੱਲਬਾਤ ਕਰ ਕੇ ਹਾਈਕਮਾਨ ਸੁਣਾਏਗਾ ਅਪਣਾ ਫ਼ੈਸਲਾ

ਚੰਡੀਗੜ੍ਹ, 28 ਜੂਨ (ਗੁਰਉਪਦੇਸ਼ ਭੁੱਲਰ): ਆਖ਼ਰ ਪੰਜਾਬ ਕਾਂਗਰਸ ਦੇ ਅੰਦਰੂਨੀ ਸੰਕਟ ਦੇ ਹੱਲ ਲਈ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਵਲੋਂ ਗਠਤ ਖੜਗੇ ਕਮੇਟੀ ਅਤੇ ਰਾਹੁਲ ਗਾਂਧੀ ਵਲੋਂ ਸੂਬੇ ਦੇ ਸਾਰੇ ਪੁਰਾਣੇ ਤੇ ਨਵੇਂ ਪ੍ਰਮੁੱਖ ਕਾਂਗਰਸ ਆਗੂਆਂ ਨਾਲ ਲੰਬੇ ਵਿਚਾਰ ਵਟਾਂਦਰੇ ਬਾਅਦ ਕਾਂਗਰਸ ਹਾਈਕਮਾਨ ਨੇ ਅਪਣਾ ਫ਼ੈਸਲਾ ਸੁਣਾਉਣ ਦੀ ਤਿਆਰੀ ਕਰ ਲਈ ਹੈ | ਕਾਂਗਰਸ ਹਾਈਕਮਾਨ ਵਲੋਂ 29 ਜੂਨ ਨੂੰ  ਨਵਜੋਤ ਸਿੰਘ ਸਿੱਧੂ ਨੂੰ  ਦਿੱਲੀ ਸੱਦ ਲਿਆ ਗਿਆ ਹੈ | ਮਿਲੇ ਸੱਦੇ ਮੁਤਾਬਕ ਰਾਹੁਲ ਗਾਂਧੀ ਤੇ ਪਿ੍ਯੰਕਾ ਗਾਂਧੀ ਖ਼ੁਦ ਨਵਜੋਤ ਸਿੱਧੂ ਨਾਲ ਗੱਲਬਾਤ ਕਰਨਗੇ ਅਤੇ ਇਸ ਨੂੰ  ਆਖ਼ਰੀ ਮੀਟਿੰਗ ਮੰਨਿਆ ਜਾ ਰਿਹਾ ਹੈ | ਇਸ ਵਿਚ ਕਿਸੇ ਫ਼ਾਰਮੂਲੇ 'ਤੇ ਸਿੱਧੂ ਨੂੰ  ਰਾਜ਼ੀ ਕਰ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਲਬਾਤ ਬਾਅਦ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਅਪਣਾ ਫ਼ੈਸਲਾ ਸੁਣਾ ਦੇਣਗੇ ਜਿਸ ਤਰ੍ਹਾਂ ਪਹਿਲਾਂ ਹੀ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨੇ ਜੁਲਾਈ ਦੇ ਸ਼ੁਰੂ ਵਿਚ ਮਸਲੇ ਦਾ ਹੱਲ ਹੋ ਜਾਣ ਦੀ ਗੱਲ ਆਖੀ ਸੀ | 
ਜ਼ਿਕਰਯੋਗ ਗੱਲ ਇਹ ਵੀ ਹੈ ਕਿ ਸਿੱਧੂ ਨੂੰ  ਦਿੱਲੀ ਤੋਂ ਹਾਈਕਮਾਨ ਦਾ ਬੁਲਾਵਾ ਉਸ ਸਮੇਂ ਆਇਆ ਹੈ ਜਦੋਂ 'ਆਪ' ਮੁਖੀ ਤੇ ਦਿੱਲੀ ਦੇ ਮੁੱਖ ਮੰਤਰੀ ਦਾ 29 ਜੂਨ ਨੂੰ  ਹੀ ਚੰਡੀਗੜ੍ਹ ਆਉਣ ਦਾ ਐਲਾਨ ਹੋਇਆ ਹੈ | ਕੇਜਰੀਵਾਲ ਵਲੋਂ ਕੀਤੇ ਜਾਣ ਵਾਲੇ ਵੱਡੇ ਐਲਾਨਾਂ ਨੂੰ  ਬੇਅਸਰ ਕਰਨ ਲਈ ਕਾਂਗਰਸ ਹਾਈਕਮਾਨ ਵੀ ਸਿੱਧੂ ਤੇ ਕੈਪਟਨ ਨਾਲ ਗੱਲ ਬਾਅਦ ਅਹਿਮ ਐਲਾਨ ਕਰੇਗੀ | ਇਹ ਵੀ ਚਰਚਾ ਹੈ ਕਿ ਸਿੱਧੂ ਨੂੰ  ਮੁੱਖ ਮੰਤਰੀ ਬਰਾਬਰ ਕੋਈ ਵੱਡੀ ਜ਼ਿੰਮੇਵਾਰੀ ਦਿਤੀ ਜਾ ਸਕਦੀ ਹੈ | ਪਰ ਇਸ ਬਾਰੇ ਹਾਲੇ ਭੇਦ ਹੀ ਬਣਿਆ ਹੈ ਕਿ ਮੁੱਖ ਮੰਤਰੀ ਬਰਾਬਰ ਅਜਿਹੀ 
ਕਿਹੜੀ ਜ਼ਿੰਮੇਵਾਰੀ ਦਿਤੀ ਜਾ ਸਕਦੀ ਹੈ | ਇਸ ਵਿਚ ਪਾਰਟੀ ਪ੍ਰਧਾਨ ਜਾਂ ਚੋਣ ਮੁਹਿੰਮ ਕਮੇਟੀ ਦੇ ਮੁਖੀ ਦੇ ਅਹੁਦੇ ਹੀ ਹੋ ਸਕਦੇ ਹਨ | ਇਸ ਤਰ੍ਹਾਂ ਹੁਣ ਸੱਭ ਕਾਂਗਰਸੀਆਂ ਤੋਂ ਇਲਾਵਾ ਸੂਬੇ ਦੇ ਹੋਰ ਪ੍ਰਮੱੁਖ ਸਿਆਸੀ ਦਲਾਂ ਦੀਆਂ ਨਜ਼ਰਾਂ ਵੀ ਰਾਹੁਲ ਤੇ ਪਿ੍ਯੰਕਾ ਨਾਲ ਨਵਜੋਤ ਸਿੱਧੂ ਦੀ ਮੀਟਿੰਗ ਵੱਲ ਲੱਗ ਜਾਣਗੀਆਂ ਕਿ ਇਸ ਦਾ ਕੀ ਨਤੀਜਾ ਆਉਂਦਾ ਹੈ | ਇਸ ਨਾਲ ਸੂਬੇ ਦੇ ਸਿਆਸੀ ਸਮੀਕਰਨ ਬਦਲ ਸਕਦੇਹਨ | ਮਸਲੇ ਦੇ ਹੱਲ ਲਈ ਪਾਰਟੀ ਸੰਗਠਨ ਤੇ ਕੈਬਨਿਟ ਵਿਚ ਵੱਡੇ ਫੇਰਬਦਲ ਦੇ ਚਰਚੇ ਲਗਾਤਾਰ ਚਲ ਰਹੇ ਹਨ |

SHARE ARTICLE

ਏਜੰਸੀ

Advertisement

Pakistan 'ਚ ਸੁਲਗੀ ਬਗਾਵਤ ਦੀ ਅੱਗ, ਲੋਕਾਂ ਨੇ ਲਹਿਰਾਇਆ ਭਾਰਤੀ ਤਿਰੰਗਾ, ਪੁਲਿਸ ਨੂੰ ਘੇਰ-ਘੇਰ ਕੁੱਟ ਰਹੇ

12 May 2024 5:06 PM

Channi ਤੇ Bibi Jagir Kaur ਦੀ ਮੁਲਾਕਾਤ ਨੂੰ ਕਿਸ ਨੇ ਦਿੱਤੀ ਗਲਤ ਰੰਗਤ? ਤਿੱਤਲੀਆਂ ਵਰਗੇ ਲੀਡਰਾਂ ਦੀ ਫਿਸਲੀ ਜ਼ੁਬਾਨ

12 May 2024 4:25 PM

ਜਲੰਧਰ ਸ਼ਹਿਰ, ਚੰਨੀ ਦੀ ਲਹਿਰ, ਆਪ-ਕਾਂਗਰਸ ਦਾ ਫਿਕਸ ਮੈਚ ? 111 ਕੰਮ ਕਰਕੇ 2 ਸੀਟਾਂ ਤੋਂ ਹਾਰੇ ਚੰਨੀ ਨੂੰ ਜਲੰਧਰ

12 May 2024 4:11 PM

SPEED BULLETIN | ਦਿਨ ਭਰ ਦੀਆਂ ਅਹਿਮ ਖ਼ਬਰਾਂ ਜਾਣੋ ਕੀ ਕੁੱਝ ਹੋਇਆ ਖਾਸ | Rozana Spokesman

12 May 2024 4:06 PM

Big Breaking: Kejriwal ਨੇ ਪੂਰੇ ਦੇਸ਼ ਲਈ ਕਿਹੜੀਆਂ 10 ਗਰੰਟੀਆਂ ਦਾ ਕੀਤਾ ਐਲਾਨ, ਦੇਖੋ ਰੋਜ਼ਾਨਾ ਸਪੋਕਸਮੈਨ ਤੇ LIVE

12 May 2024 3:47 PM
Advertisement