ਮਨਪ੍ਰੀਤ ਬਾਦਲ ਤੇ ਰਾਜਾ ਵੜਿੰਗ ’ਚ ਚੱਲ ਰਹੀ ਠੰਢੀ ਜੰਗ ਭੜਕਣ ਲੱਗੀ
Published : Jun 29, 2021, 1:05 am IST
Updated : Jun 29, 2021, 1:05 am IST
SHARE ARTICLE
image
image

ਮਨਪ੍ਰੀਤ ਬਾਦਲ ਤੇ ਰਾਜਾ ਵੜਿੰਗ ’ਚ ਚੱਲ ਰਹੀ ਠੰਢੀ ਜੰਗ ਭੜਕਣ ਲੱਗੀ

ਬਠਿੰਡਾ, 28 ਜੂਨ (ਸੁਖਜਿੰਦਰ ਮਾਨ) : ਸੂਬੇ ਦੀ ਕਾਂਗਰਸ ਸਰਕਾਰ ’ਚ ਚੱਲ ਰਹੀ ਖ਼ਾਨਾਜੰਗੀ ਦਾ ਸੇਕ ਹੁਣ ਹੇਠ ਤੱਕ ਪੁੱਜਣ ਲੱਗਿਆ ਹੈ। ਲੰਮੇ ਸਮੇਂ ਤੱਕ ਇੱਕ ਦੂਜੇ ਦੇ ਸਿਆਸੀ ਵਿਰੋਧੀ ਰਹੇ ਮੌਜੂਦਾ ਸਰਕਾਰ ਦੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਗਿੱਦੜਵਹਾ ਤੋਂ ਕਾਂਗਰਸੀ ਵਿਧਾਇਕ ਰਾਜਾ ਵੜਿੰਗ ਵਿਚਕਾਰ ਸੁਲਗ ਰਹੀ ਚਿੰਗਾਰੀ ਭੜਕਣ ਲੱਗੀ ਹੈ। ਦੋਨਾਂ ਆਗੂਆਂ ਵਿਚਕਾਰ ਪਿਛਲੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਅੰਦਰਖ਼ਾਤੇ ‘ਮਨਾਂ’ ਵਿਚ ਫ਼ਰਕ ਚੱਲਿਆ ਆ ਰਿਹਾ ਹੈ ਜਿਹੜਾ ਹੁਣ ਬਾਹਰ ਨਿਕਲਣ ਲੱਗਿਆ ਹੈ। 
ਇਸ ਦੀ ਸੁਰੂਆਤ ਕਰਦਿਆਂ ਅੱਜ ਯੂਥ ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਰਾਜਾ ਵੜਿੰਗ ਨੇ ਸਾਬਕਾ ਅਕਾਲੀ ਵਿਧਾਇਕ ਸਰੂਪ ਸਿੰਗਲਾ ਵਲੋਂ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਉਸਦੇ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਵਿਰੁਧ ਨਜਾਇਜ਼ ਮਾਈਨਿੰਗ ਕਰਵਾਉਣ ਦੇ ਲਗਾਏ ਦੋਸ਼ਾਂ ਦੀ ਵੀਡੀਓ ਸੇਅਰ ਕਰਦਿਆਂ ਮੁੱਖ ਮੰਤਰੀ ਕੋਲੋ ਜਾਂਚ ਦੀ ਮੰਗ ਕਰ ਦਿੱਤੀ ਹੈ। ਦੂਜੇ ਪਾਸੇ ਵਿਤ ਮੰਤਰੀ ਦੇ ਰਿਸ਼ਤੇਦਾਰ ਜੌਹਲ ਨੇ ਵੀ ਕਰਾਰਾ ਜਵਾਬ ਦਿੰਦਿਆਂ ਵੜਿੰਗ ਦੇ ਰਿਸ਼ਤੇਦਾਰ ਡਿੰਪੀ ਵਿਨਾਇਕ ਵਿਰੁਧ ਫ਼ਰੀਦਕੋਟ ਪੁਲਿਸ ਵਲੋਂ ਦਰਜ਼ ਆਤਮਹੱਤਿਆ ਦੇ ਕੇਸ ਦੀ ਵੀਡੀਓ ਜਾਰੀ ਕਰਦਿਆਂ ਮੁੱਖ ਮੰਤਰੀ ਨੂੰ ਇਸ ਮਾਮਲੇ ਵਿਚ ਵੀ ਇਨਸਾਫ਼ ਦੇਣ ਦੀ ਅਪੀਲ ਕੀਤੀ ਹੈ। 
ਦਸਣਾ ਬਣਦਾ ਹੈ ਕਿ ਗਿੱਦੜਬਾਹਾ ਹਲਕੇ ’ਚ ਕੰਮ ਕਰਨ ਵਾਲਾ ਫ਼ਰੀਦਕੋਟ ਨਾਲ ਸਬੰਧਤ ਇੱਕ ਠੇਕੇਦਾਰ ਨੇ ਡਿੰਪੀ ਵਿਨਾਇਕ ਵਿਰੁਧ ਗੰਭੀਰ ਦੋਸ਼ ਲਗਾਉਂਦਿਆਂ ਆਤਮਹੱਤਿਆ ਕਰ ਲਈ ਸੀ ਤੇ ਇਸ ਮਾਮਲੇ ਵਿਚ ਪੁਲਿਸ ਨੇ ਡਿੰਪੀ ਵਿਰੁਧ ਕੇਸ ਜਰੂਰ ਦਰਜ਼ ਕਰ ਲਿਆ ਸੀ ਪ੍ਰੰਤੂ ਹਾਲੇ ਤੱਕ ਉਸਦੀ ਗ੍ਰਿਫਤਾਰੀ ਨਹੀਂ ਪਾਈ ਹੈ। Çਂੲੱਥੇ ਇਸ ਗੱਲ ਦਾ ਜਿਕਰ ਕਰਨਾ ਬਣਦਾ ਹੈ ਕਿ ਸਾਲ 2012 ਵਿਚ ਗਿੱਦੜਵਹਾ ਹਲਕੇ ਤੋਂ ਰਾਜਾ ਵੜਿੰਗ ਨੇ ਪੀਪਲਜ਼ ਪਾਰਟੀ ਬਣਾਂ ਕੇ ਚੋਣ ਲੜ ਰਹੇ ਮਨਪ੍ਰੀਤ ਸਿੰਘ ਬਾਦਲ ਨੂੰ ਤਿਕੌਣੀ ਟੱਕਰ ਵਿਚ ਹਾਰ ਦਿੱਤੀ ਸੀ। ਉਸਤੋਂ ਬਾਅਦ ਸਾਲ 2019 ਦੀਆਂ ਲੋਕ ਸਭਾ ਚੋਣਾਂ ਵਿਚ ਬਠਿੰਡਾ ਹਲਕੇ ਤੋਂ ਹਰਸਿਮਰਤ ਕੌਰ ਬਾਦਲ ਦੇ ਮੁਕਾਬਲੇ ਚੋਣ ਲੜ ਰਹੇ ਸ਼੍ਰੀ ਵੜਿੰਗ ਦੀਆਂ ਬਠਿੰਡਾ ਸ਼ਹਿਰ ਵਿਚੋਂ ਵੋਟਾਂ ਘਟਣ ਕਾਰਨ ਹਾਰ ਹੋ ਗਈ ਸੀ। ਬੇਸ਼ੱਕ ਜਨਤਕ ਤੌਰ ’ਤੇ ਵੜਿੰਗ ਨੇ ਕਦੇ ਵੀ ਮਨਪ੍ਰੀਤ ਬਾਦਲ ਨੂੰ ਇਸ ਹਾਰ ਲਈ ਜਿੰਮੇਵਾਰ ਨਹੀਂ ਠਹਿਰਾਇਆ ਪ੍ਰੰਤੂ ਅੰਦਰਖ਼ਾਤੇ ਉਹ ਅਪਣੀ ਇਸ ਹਾਰ ਦਾ ਰੰਜ਼ ਰੱਖ ਰਹੇ ਹਨ। ਇਸਦੀ ਮਿਸਾਲ ਪਿਛਲੇ ਦਿਨੀਂ ਉਸ ਸਮੇਂ ਵੀ ਦੇਖਣ ਨੂੰ ਮਿਲੀ ਸੀ ਜਦ ਵਿਤ ਮੰਤਰੀ ਦੇ ਕੋਟੇ ਵਿਚੋਂ ਟਿਕਟ ਲੈਣ ਵਾਲੇ ਬਠਿੰਡਾ ਦਿਹਾਤੀ ਹਲਕੇ ਦੇ ਇੰਚਾਰਜ਼ ਹਰਵਿੰਦਰ ਸਿੰਘ ਲਾਡੀ ਨੇ ਮਨਪ੍ਰੀਤ ਸਿੰਘ ਬਾਦਲ ਵਿਰੁਧ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਧਰਨਾ ਦਿੱਤਾ ਸੀ ਤਾਂ ਰਾਜਾ ਵੜਿੰਗ ਨੇ ਮੂਹਰੇ ਹੋ ਕੇ ਸਾਥ ਦਿੱਤਾ ਸੀ। ਇਸ ਤੋਂ ਬਾਅਦ ਅੱਜ ਅਕਾਲੀ ਵਿਧਾਇਕ ਸ਼੍ਰੀ ਸਿੰਗਲਾ ਵਲੋਂ ਵਿਤ ਮੰਤਰੀ ਤੇ ਉਸਦੇ ਰਿਸ਼ਤੇਦਾਰ ਵਿਰੁਧ ਨਜਾਇਜ਼ ਮਾਈਨਿੰਗ ਦੇ ਲਗਾਏ ਦੋਸ਼ਾਂ ਵਾਲੀ ਵੀਡੀਓ ਨੂੰ ਸੇਅਰ ਕਰਨ ਤੋਂ ਬਾਅਦ ਹੁਣ ਇਹ ਸਿਆਸੀ ਲੜਾਈ ਜਨਤਕ ਹੋ ਗਈ ਹੈ। 
ਹਾਲਾਂਕਿ ਅਪਣੀ ਹੀ ਸਰਕਾਰ ਦੇ ਵਿਤ ਮੰਤਰੀ ਵਿਰੁਧ ਅਕਾਲੀ ਆਗੂ ਵਲੋਂ ਲਗਾਏ ਦੋਸ਼ਾਂ ਦੀ ਵੀਡੀਉ ਸੇਅਰ ਕਰਨ ਦੇ ਮਾਮਲੇ ਵਿਚ ਟਿੱਪਣੀ ਲੈਣ ਲਈ ਸੰਪਰਕ ਕਰਨ ਦੇ ਬਾਵਜੂਦ ਰਾਜਾ ਵੜਿੰਗ ਨੇ ਫ਼ੋਨ ਨਹੀਂ ਚੁੱਕਿਆ ਪ੍ਰੰਤੂ ਵਿਤ ਮੰਤਰੀ ਦੇ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਨੇ ਦਾਅਵਾ ਕੀਤਾ ਕਿ ਵਿਰੋਧੀ ਧਿਰ ਨਾਲ ਮਿਲ ਕੇ ਸਰਕਾਰ ਨੂੰ ਬਦਨਾਮ ਕਰਨ ਦਾ ਮਾਮਲਾ ਹੋਣ ਕਰ ਕੇ ਉਨ੍ਹਾਂ ਨੂੰ ਇਸ ਦਾ ਜਵਾਬ ਦੇਣਾ ਪਿਆ। ਉਨ੍ਹਾਂ ਕਿਹਾ ਕਿ ਇਹ ਮਾਮਲਾ ਪਾਰਟੀ ਫ਼ੋਰਮ ’ਤੇ ਵੀ ਚੁੱਕਿਆ ਜਾਵੇਗਾ। 


ਇਸ ਖ਼ਬਰ ਨਾਲ ਸਬੰਧਤ ਫੋਟੋ 28 ਬੀਟੀਆਈ 01 ਵਿਚ ਹੈ। 
 

SHARE ARTICLE

ਏਜੰਸੀ

Advertisement

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM
Advertisement