ਪੰਜਾਬ ਵਿਧਾਨ ਸਭਾ 'ਚ ਪੂਰਾ ਦਿਨ ਹੋਈ ਬਜਟ 'ਤੇ ਭਰਵੀਂ ਬਹਿਸ
Published : Jun 29, 2022, 6:31 am IST
Updated : Jun 29, 2022, 6:31 am IST
SHARE ARTICLE
image
image

ਪੰਜਾਬ ਵਿਧਾਨ ਸਭਾ 'ਚ ਪੂਰਾ ਦਿਨ ਹੋਈ ਬਜਟ 'ਤੇ ਭਰਵੀਂ ਬਹਿਸ


ਟੈਕਸ ਇੰਟੈਲੀਜੈਂਟ ਯੂਨਿਟ ਕਾਰੋਬਾਰੀਆਂ ਦਾ ਲੱਕ ਤੋੜਨ ਵਾਲੀ ਤਜਵੀਜ਼ : ਰਾਜਾ ਵੜਿੰਗ

ਚੰਡੀਗੜ੍ਹ, 28 ਜੂਨ (ਗੁਰਉਪਦੇਸ਼ ਭੁੱਲਰ) : ਬੀਤੇ ਦਿਨ ਭਗਵੰਤ ਮਾਨ ਸਰਕਾਰ ਵਲੋਂ ਪੇਸ਼ ਕੀਤੇ 2022-23 ਦੇ ਨਵੇਂ ਬਜਟ ਦੇ ਪ੍ਰਸਤਾਵਾਂ ਉਪਰ ਅੱਜ ਪੰਜਾਬ ਵਿਧਾਨ ਸਭਾ ਵਿਚ ਸਵੇਰੇ ਤੋਂ ਲੈ ਕੇ ਦੇਰ ਸ਼ਾਮ ਤਕ ਲਗਾਤਾਰ ਜ਼ੋਰਦਾਰ ਬਹਿਸ ਹੋਈ | ਅੱਜ ਬਹਿਸ ਮੁਕੰਮਲ ਕੀਤੀ ਗਈ ਹੈ ਅਤੇ 29 ਜੂਨ ਨੂੰ  ਬਜਟ ਬਾਰੇ ਨਮਿੱਤਣ ਬਿਲ ਪਾਸ ਕੀਤਾ ਜਾਵੇਗਾ | ਬਹਿਸ ਵਿਚ ਸੱਤਾਧਿਰ ਤੇ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਇਕ ਦੂਜੇ 'ਤੇ ਤਿੱਖੇ ਨਿਸ਼ਾਨੇ ਸਾਧੇ ਅਤੇ ਕਈ ਵਾਰ ਤਿੱਖੀ ਤਕਰਾਰਬਾਜ਼ੀ ਵੀ ਹੋਈ | ਕਾਂਗਰਸ ਦੇ ਰਾਜਾ ਵੜਿੰਗ ਨੇ ਬਹਿਸ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਲਗਦਾ ਸੀ ਕਿ ਆਪ ਦਾ ਪਹਿਲਾ ਬਜਟ ਕਮਾਲ ਦਾ ਹੋਵੇਗਾ | ਇਹ ਲੋਕਾਂ ਦੀ ਰਾਏ ਨਾਲ ਬਣਾਇਆ ਬਜਟ ਦਸਿਆ ਗਿਆ ਸੀ ਪਰ ਇਸ ਵਿਚੋਂ ਕੁੱਝ ਖ਼ਾਸ ਨਹੀਂ ਨਿਕਲਿਆਹ ਅਤੇ ਵਾਰ ਵਾਰ ਬਜਟ ਵਿਚ ਕੇਜਰੀਵਾਲ ਤੇ ਪੁਰਾਣੀ ਸਰਕਾਰ ਦਾ ਜ਼ਿਕਰ ਜ਼ਰੂਰ ਆਇਆ |
ਉਨ੍ਹਾਂ ਕਿਹਾ ਕਿ ਓਵਰ ਡਰਾਫ਼ਟ ਦਾ ਬਜਟ ਵਿਚ ਜ਼ਿਕਰ ਤਕ ਨਹੀਂ | ਉਨ੍ਹਾਂ ਕਿਹਾ ਕਿ ਸਿਰਫ਼ ਇਨਕਲਾਬ ਦੇ ਸ਼ਹੀਦ ਭਗਤ ਸਿੰਘ ਦੇ ਨਾਹਰੇ ਲਾਉਣ ਨਾਲ ਨਹੀਂ ਹੋਣਾ | ਸੰਗਰੂਰ ਵਿਚ 80 ਸਾਲ ਦੇ ਬਾਪੂ ਨੇ 'ਆਪ' ਦੇ ਬਦਲਾਅ ਨੂੰ  ਤਿੰਨ ਵਿਚ ਹੀ ਉਲਟਾ ਕਰ ਦਿਤਾ ਹੈ | 'ਆਪ' ਦੇ ਮੀਤ ਹੇਅਰ ਨੇ ਵਿਚੋਂ ਟੋਕਦਿਆਂ ਕਿਹਾ ਕਿ ਅਸੀ ਤਾਂ ਸਿਰਫ਼ ਥੋੜ੍ਹੀਆਂ ਵੋਟਾਂ 'ਤੇ ਹਾਰੇ ਹਾਂ ਪਰ ਕਾਂਗਰਸ ਦੀ ਤਾਂ ਜ਼ਮਾਨਤ ਜ਼ਬਤ ਹੋ ਗਈ ਹੈ | ਉਨ੍ਹਾਂ ਕਿਹਾ ਕਿ 'ਆਪ' ਨੇ ਨਵੀਂ ਪਿਰਤ ਪਾਈ ਹੇ ਕਿ ਬਿਨਾਂ ਸ਼ਰਾਬ, ਦਲ ਬਲ ਤੇ ਸਰਕਾਰੀਤੰਤਰ ਦੇ ਚੋਣ ਕਰਵਾਈ | ਵੜਿੰਗ ਨੇ ਕਿਹਾ ਕਿ ਟੈਕਸ ਇੰਟੈਲੀਜੈਂਟ ਯੂਨਿਟ ਕਾਰੋਬਾਰੀਆਂ  ਦਾ ਗਲਾ ਘੁਟੇਗਾ | 'ਆਪ' ਦੇ ਡਾ. ਇੰਦਰਜੀਤ ਸਿੰਘ ਨਿੱਜਰ ਨੇ ਬਹਿਸ ਵਿਚ ਹਿੱਸਾ ਲੈਂਦਿਆਂ ਕਿਹਾ ਕਿ ਸਿਖਿਆ ਸਿਹਤ ਵਰਗੇ ਖੇਤਰਾਂ ਨੂੰ  ਬਜਟ ਵਿਚ ਵਧੇਰੇ ਤਰਜੀਹ 'ਆਪ' ਸਰਕਾਰ ਦੀ ਪ੍ਰਤੀਬੱਧਤਾ ਨੂੰ  ਦਰਸਾਉਂਦੀ ਹੈ | ਲਾਇਬ੍ਰੇਰੀਆਂ ਲਈ ਬਜਟ ਰੱਖਣਾ ਵੀ ਵਧੀਆ ਕਦਮ ਹੈ ਕਿਉਂਕਿ ਅੱਜਕਲ੍ਹ ਤਲਵਾਰ ਤੇ ਬੰਦੂਕ ਦੀ ਨਹੀਂ ਬਲਕਿ ਦਿਮਾਗ਼ ਦੀ ਲੜਾਈ ਦਾ ਯੁੱਗ ਹੈ | ਅਕਾਲੀ ਦਲ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਔਰਤਾਂ ਦੀ ਸਰਕਾਰ ਬਣਾਉਣ ਵਿਚ ਅਹਿਮ ਭੂਮਿਕਾ ਰਹੀ ਹੈ ਪਰ ਬਜਟ ਵਿਚ 1000 ਰੁਪਏ ਦਾਹ ਵਾਅਦਾ ਸ਼ਾਮਲ ਨਹੀਂ | ਇਹ ਬਜਟ ਲੋਕਾਂ ਨਾਲ ਧੋਖਾ ਹੀ ਹੈ |
ਭਾਜਪਾ ਦੇ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਲੋਕਾਂ ਨੂੰ  'ਆਪ' ਦੇ ਬਜਟ ਤੋਂ ਬਹੁਤ ਉਮੀਦਾਂ ਸਨ ਪਰ ਪੂਰੀਆਂ ਨਹੀਂ ਹੋਈਆਂ | ਉਨ੍ਹਾਂ ਕਿਹਾ ਕਿ ਮੁਹੱਲਾ ਕਲੀਨਿਕ ਬਣਾਉਣ ਦੀ ਥਾਂ ਪਹਿਲਾਂ ਬਣੀਆਂ ਡਿਸਪੈਂਸਰੀਆਂ ਦੇ ਸਿਸਟਮ ਨੂੰ  ਸੁਧਾਰ ਕਰ ਕੇ ਬਹਾਲ ਕਰਨਾ ਚਾਹੀਦਾ ਹੈ | ਉਨ੍ਹਾਂ ਮੁਫ਼ਤ ਇਲਾਜ ਦੀ ਅਯੂਸ਼ਮਾਨ ਮੈਡੀਕਲ ਯੋਜਨਾ ਬੰਦ ਹੋਣ 'ਤੇ ਵੀ ਸਵਾਲ ਉਠਾਇਆ | ਉਨ੍ਹਾਂ ਕਿਹਾ ਕਿ ਕੋਈ ਗੜਬੜੀ ਹੈ ਤਾਂ ਜਾਂਚ ਕਰਵਾਉ ਪਰ ਸਕੀਮ ਬੰਦ ਨਹੀਂ ਕੀਤੀ ਜਾਣੀ ਚਾਹੀਦੀ | 'ਆਪ' ਦੇ ਗੁਰਮੀਤ ਸਿੰਘ ਖੁੱਡੀਆਂ ਨੇ ਬਹਿਸ ਵਿਚ ਹਿੱਸਾ ਲੈਂਦਿਆਂ ਖੇਤੀ ਵਿਸ਼ੇ 'ਤੇ ਹੀ ਗੱਲ ਕੀਤੀ | ਉਨ੍ਹਾਂ ਕਿਹਾ ਕਿ ਪੰਜਾਬ ਖੇਤੀ ਉਪਰ ਹੀ ਜਿਉਂਦਾ ਹੈ ਤੇ ਜ਼ਮੀਨ ਹੇਠਲੇ ਪਾਣੀ ਦੀ ਬੱਚਤ ਲਈ ਸੱਭ ਨੂੰ  ਰਲ ਮਿਲ ਕੇ ਯਤਨ ਕਰਨੇ ਚਾਹੀਦੇ ਹਨ | ਉਨ੍ਹਾਂ ਕਿਹਾ ਕਿ ਅਮਨ ਕਾਨੂੰਨ ਦਾ ਮਾਮਲਾ ਚਿੰਤਾ ਦਾ ਵਿਸ਼ਾ ਹੈ ਪਰ ਇਸ ਦਾ ਇਹ ਮੁੱਖ ਕਾਰਨ ਬੇਰੁਜ਼ਗਾਰੀ ਹੈ |
ਪ੍ਰਗਟ ਸਿੰਘ ਨੇ ਬਜਟਤੋਂ ਪਹਿਲਾਂ ਵਾਈਟ ਪੇਪਰ ਜਾਰੀ ਕਰਨ ਬਾਰੇ ਕਿਹਾ ਕਿ ਦੋਵੇਂ ਵਿਚ ਇਕੋ ਜਿਹੇ ਅੰਕੜੇ ਹਨ | ਉਨ੍ਹਾਂ ਮੁਹੱਲਾ ਕਲੀਨਿਕਾਂ ਦੀ ਥਾਂ ਪੁਰਾਣੇ ਹਸਪਤਾਲਾਂ ਵਿਚ ਸੁਧਾਰ ਦਾ ਸਝਾਅ ਦਿਤਾ | ਮਹਿਲਾ ਮੈਂਬਰਾਂ ਵਿਚੋਂ 'ਆਪ' ਦੀ ਡਾ. ਜੀਵਨਜੋਤ ਕੌਰ, ਅਨਮੋਲ ਗਗਨ ਮਾਨ, ਪ੍ਰੋ. ਬਲਜਿੰਦਰ ਕੌਰ, ਸਰਬਜੀਤ ਕੌਰ ਮਾਣੰੂਕੇ ਨੇ ਵੀ ਬਹਿਸ ਵਿਚ ਹਿੱਸਾ ਲੈਂਦਿਆਂ ਅਪਣੇ ਸੁਝਾਅ ਦਿਤੇ | ਦਿਨੇਸ਼ ਚੱਢਾ ਨੇ ਵੀ ਬਹਿਸ ਵਿਚ ਹਿੱਸਾ ਲਿਆ |

SHARE ARTICLE

ਏਜੰਸੀ

Advertisement

ਢੀਂਡਸਾ ਦੀ ਟਿਕਟ ਕਟਵਾਉਣ ਵਾਲੇ ਝੂੰਦਾਂ ਨੇ ‘ਮਾਨ’ ਨੂੰ ਦੱਸਿਆ ਗਰਮਖਿਆਲੀ..

29 Apr 2024 2:33 PM

Simranjit Singh Maan ਨੇ Lakha Sidhana ਤੇ Amritpal ਨੂੰ ਲੈਕੇ ਕਰਤਾ ਐਲਾਨ, Valtoha ਸਣੇ ਅਕਾਲੀਆਂ ਨੂੰ ਠੋਕਿਆ!

29 Apr 2024 2:24 PM

ਬਹੁਤ ਮਾੜਾ ਹੋਇਆ, ਅੱਧੀ ਰਾਤ ਨਹਿਰ 'ਚ ਡਿੱਗ ਗਈ ਤੇਜ਼ ਰਫ਼ਤਾਰ Car, ਛੋਟੇ ਬੱਚੇ ਵੀ ਸੀ ਮੌਜੂਦ!

29 Apr 2024 2:08 PM

ਜਿੰਨੇ ਮਰਜ਼ੀ ਗੜ੍ਹੇ ਪੈਣ ਜਾਂ ਮੀਂਹ ਆਵੇ, ਬਿਲਕੁਲ ਖਰਾਬ ਨਹੀਂ ਹੁੰਦੀ ਕਣਕ ਦੀ ਆਹ ਕਿਸਮ ਕਿਸਾਨਾਂ ਨੂੰ ਖੇਤੀ 'ਚ ਹੁੰਦੇ

29 Apr 2024 2:04 PM

Big Breaking: Raja Waring Ludhiana ਤੋਂ ਹੋ ਸਕਦੇ ਨੇ ਉਮੀਦਵਾਰ ! ਗੁਰਦਾਸਪੁਰ ਤੋਂ ਰੰਧਾਵਾ! , ਬਿੱਟੂ ਤੇ ਵੜਿੰਗ

29 Apr 2024 1:45 PM
Advertisement