ਖੰਨਾ 'ਚ ਹਾਈਵੇਅ 'ਤੇ ਪਲਟਿਆ ਕੰਟੇਨਰ, ਲੋਕਾਂ ਨੇ ਭੱਜ ਕੇ ਬਚਾਈ ਜਾਨ

By : GAGANDEEP

Published : Jun 29, 2023, 5:58 pm IST
Updated : Jun 29, 2023, 5:58 pm IST
SHARE ARTICLE
photo
photo

ਉਥੋਂ ਇਕ ਮਿੰਟ ਪਹਿਲਾਂ ਬੱਸ 'ਚ ਚੜ੍ਹੀਆਂ 20 ਸਵਾਰੀਆਂ

 

ਖੰਨਾ: ਲੁਧਿਆਣਾ ਜ਼ਿਲ੍ਹੇ ਦੇ ਖੰਨਾ 'ਚ ਨੈਸ਼ਨਲ ਹਾਈਵੇਅ 'ਤੇ ਇਕ ਕੰਟੇਨਰ ਅਚਾਨਕ ਪਲਟ ਗਿਆ। ਕੰਟੇਨਰ ਲੋਕਾਂ 'ਤੇ ਡਿੱਗਣ ਹੀ ਵਾਲਾ ਸੀ ਕਿ ਲੋਕਾਂ ਨੇ ਭੱਜ ਕੇ ਆਪਣੀ ਜਾਨ ਬਚਾਈ। ਜਿਸ ਥਾਂ 'ਤੇ ਕੰਟੇਨਰ ਪਲਟਿਆ, ਉਸੇ ਥਾਂ 'ਤੋਂ ਇਕ ਮਿੰਟ ਪਹਿਲਾਂ ਬੱਸ 'ਚ 20 ਤੋਂ ਵੱਧ ਸਵਾਰੀਆਂ ਚੜੀਆਂ ਸਨ।

ਕੰਟੇਨਰ ਦੀ ਰਫ਼ਤਾਰ ਇੰਨੀ ਤੇਜ਼ ਸੀ ਕਿ ਡਰਾਈਵਰ ਉਸ 'ਤੇ ਕਾਬੂ ਨਹੀਂ ਪਾ ਸਕਿਆ। ਬੱਸ ਸਟੈਂਡ ਦੇ ਵਿਚਕਾਰ ਟੈਕਸੀ ਸਟੈਂਡ ਵੀ ਹੈ। ਉੱਥੇ ਆਮ ਤੌਰ 'ਤੇ ਟੈਕਸੀ ਡਰਾਈਵਰ ਬੈਠੇ ਹੁੰਦੇ ਹਨ।

ਟੈਕਸੀ ਡਰਾਈਵਰ ਜਿੰਦਰ ਸਿੰਘ ਨੇ ਦੱਸਿਆ ਕਿ ਮੀਂਹ ਪੈ ਰਿਹਾ ਸੀ। ਬੱਸ ਸਟੈਂਡ 'ਤੇ 20 ਤੋਂ 25 ਲੋਕ ਬੱਸ ਦੀ ਉਡੀਕ ਕਰ ਰਹੇ ਸਨ। ਟੈਕਸੀ ਸਟੈਂਡ 'ਤੇ ਲੋਕ ਬੈਠੇ ਸਨ। ਇਸੇ ਦੌਰਾਨ ਪਹਿਲੀ ਬੱਸ ਆਈ। 20 ਤੋਂ 25 ਸਵਾਰੀਆਂ ਉਸ ਬੱਸ ਤੇ ਚੜ੍ਹੀਆਂ ਸਨ ਤੇ ਇਕ ਮਿੰਟ ਬਾਅਦ ਉਥੇ ਤੇਜ਼ ਰਫ਼ਤਾਰ ਕੰਟੇਨਰ ਪਲਟ ਗਿਆ।

ਉਥੇ ਮੌਜੂਦ ਲੋਕਾਂ ਨੇ ਭੱਜ ਕੇ ਆਪਣੀ ਜਾਨ ਬਚਾਈ। ਜੇ ਇੱਥੇ ਲੋਕ ਖੜ੍ਹੇ ਹੁੰਦੇ ਤਾਂ ਕੰਟੇਨਰ ਉਨ੍ਹਾਂ ਸਾਰਿਆਂ ਦੇ ਉੱਪਰ ਡਿੱਗ ਜਾਣਾ ਸੀ। ਕੋਟ ਪੁਲਿਸ ਚੌਕੀ ਦੇ ਇੰਚਾਰਜ ਸੁਖਵਿੰਦਰਪਾਲ ਸਿੰਘ ਨੇ ਦਸਿਆ ਕਿ ਹਾਦਸੇ ਵਿਚ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਚਸ਼ਮਦੀਦ ਗਵਾਹਾਂ ਦੇ ਬਿਆਨ ਲਏ ਜਾ ਰਹੇ ਹਨ, ਜਿਨ੍ਹਾਂ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement